ਪੰਜਾਬਨਾਮਾ ਪਰਦਾਫਾਸ਼ : ਸੁਪਰ ਐਕਸਕਲਿੳਸਵ
ਚੰਡੀਗੜ੍ਹ 29 ਅਕਤੂਬਰ (ਪੰਜਾਬਨਾਮਾ ਪ੍ਰਤੀਨਿਧ)
– ਮੋਹਾਲੀ ਵਿੱਚ ਨਵੇਂ ਬਣੇ ਬਾਬਾ ਸਾਹਿਬ ਅੰਬੇਦਕਰ ਮੈਡੀਕਲ ਕਾਲਜ ਅਤੇ ਹਸਪਤਾਲ ਲਈ ਵੱਖੋ ਵੱਖ ਅਸਾਮੀਆਂ ਲਈ ਇਕ ਇਸ਼ਤਿਹਾਰ 2022 ਦੇ ਜੂਨ ਮਜੀਨੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ। ਕਰੀਬ 190 ਉਮੀਦਵਾਰ ਫਾਰਮ ਭਰਦੇ ਹਨ ਅਤੇ 120 ਦੇ ਕਰੀਬ ਉਮੀਦਵਾਰ ਪ੍ਰੀਖਿਆ ਵਿੱਚ ਬੈਠਦੇ ਹਨ।ਉਸ ਤੋਂ ਬਾਦ 5 ਅਤੇ 6 ਸਤੰਬਰ ਨੂੰ ਟਾਈਪ ਟੈਸਟ ਹੁੰਦਾ ਹੈ ਉਪਰੰਤ ਦਸਤਾਵੇਜ਼ਾਂ ਦੇ ਨਿਰੀਖਣ ਲਈ ਚੁਣੇ ਹੋਏ ਉਮੀਦਵਾਰਾਂ ਨੂੰ ਸੱਦਾ ਮਿਲਦਾ ਹੈ। 27 ਅਤੇ 28 ਸਤੰਬਰ 2022 ਦਸਤਾਵੇਜ਼ਾਂ ਦੇ ਨਰੀਖਣ ਸਮੇ ਉਮੀਦਵਾਰ ਕੀ ਦੇਖਦੇ ਹਨ ਕਿ ਮੁਢਲੀਆਂ ਪੁਜ਼ੀਸ਼ਨਾਂ ਤੇ ਆਏ ਉਮੀਦਵਾਰ ਉਹ ਨਹੀਂ ਹਨ, ਜੋ ਟਾਈਪ ਦਾ ਇਮਤਿਹਾਨ ਦੇਕੇ ਗਏ ਸਨ। Government Job New Scam Government Joined Mafia?
ਰੌਲ੍ਹਾ ਪੈ ਜਾਂਦਾ ਹੈ। ਬਾਬਾ ਅੰਬੇਦਕਰ ਨੈਡੀਕਲ ਕਾਲਜ ਵਲੋਂ ਨਿਯੁਕਤੀ ਪੱਤਰ ਜਾਰੀ ਕਰਨ ਤੋਂ ਰੋਕ ਲਗਾ ਦਿੰਦਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਅਫਸਰ ਐਨੀ ਵੱਡੀ ਹੇਰਾਫੇਰੀ ਨੂੰ ਮੀਡੀਆ ਵਿੱਚ ਨਹੀਂ ਆਉਣ ਦਿੰਦੇ। ਚੁਣੇ ਹੋਏ ਉਮੀਦਵਾਰਾਂ ਵਲੋਂ ਮੁੱਖ ਮੰਤਰੀ ਪੰਜਾਬ, ਡੀਜੀਪੀ ਪੰਜਾਬ, ਵੀਜੀਲੈਂਸ ਮੁੱਖੀ ਪੰਜਾਬ, ਰਜਿਸਟਰਾਰ ਅੰਬੇਦਕਰ ਮੈਡੀਕਲ ਕਾਲਜ ਨੂੰ ਲਿਖਤੀ ਸ਼ਿਕਾਇਤ ਕੀਤੀ ਜਾਂਦੀ ਹੈ, ਜਿਸ ਉਪਰ ਮੁੱਖ ਮੰਤਰੀ ਦਫਤਰ ਕਾਰਵਾਈ ਲਈ ਮੈਡੀਕਲ ਸਿਖਿਆ ਸਕੱਤਰ ਨੂੰ ਲਿਖਦਾ ਹੈ। ਅਗਲੀ ਕਾਰਵਾਈ ਨੂੰ ਸ਼ੁਰੂ ਕਰਨ ਲਈ ਕਰੀਬ ਇਕ ਮਹੀਂਾ ਲੱਗ ਜਾਂਦਾ ਹੈ, ਪਰ ਗੱਲ ਮੀਡੀਆ ਵਿੱਚ ਹਾਲੇ ਵੀ ਨਹੀਂ ਆਉਂਦੀ ਹੈ।
ਕੁਝ ਦਿਨ ਪਹਿਲਾਂ ਜਦੋਂ ਤਿੰਨ ਮੈਂਬਰੀ ਕਮੇਟੀ ਅੱਗੇ ਇਤਰਾਜ਼ ਕਰਨ ਵਾਲੇ ਉਮੀਦਵਾਰਾਂ ਨੂੰ ਬੁਲਾਇਆ ਜਾਂਦਾ ਹੈ, ਉਨ੍ਹਾਂ ਦੇ ਦੱਸਣ ਮੁਤਾਬਿਕ ਪੇਪਰ ਦੇਣ ਵੇਲੇ ਹੋਰ ਬੰਦਾ ਉਸ ਤੋਂ ਬਾਅਦ ਟਾਈਪ ਦਾ ਟੈਸਟ ਦੇਣ ਵੇਲੇ ਹੋਰ ਬੰਦਾ ਅਤੇ ਜਦੋਂ ਕਾਗਜ਼ਾਂ ਦਾ ਨਿਰੀਖਣ ਕਰਨਾ ਹੈ, ਸਿਰਫ ਉਸ ਵੇਲੇ ਅਸਲ ਬੰਦਾ ਆਉਂਦਾ ਹੈ, ਜਾਂਚ ਦੌਰਾਨ ਸਭ ਕੁਝ ਇਤਰਾਜ਼ ਦੇ ਮੁਤਾਬਿਕ ਪਾਇਆ ਗਿਆ ਹੈ। ਐਡਮਿਟ ਕਾਰਡ ਤੋਂ ਲੈਕੇ ਜੋ ਵੀ ਗੋਰਖ ਧੰਧਾ ਹੋਇਆ ਹੈ ਉਹ ਸਭ ਸਾਹਮਣੇ ਆ ਗਿਆ ਹੈ, ਪਰ ਸਰਕਾਰ ਹਾਲੇ ਵੀ ਸੁਸਰੀ ਦੀ ਨੀਂਦ ਸੁੱਤੀ ਪਈ ਹੈ।
ਬਾਵਜੂਦ ਸਭ ਸਾਬਿਤ ਹੋ ਜਾਣ ਦੇ ਕਈ ਦਿਨਾਂ ਬਾਦ ਵੀ ਸਰਕਾਰ ਵਲੋਂ ਪੁਲਿਸ ਕੋਲ ਜਾਂ ਕਿਸੇ ਹੋਰ ਜਾਂਚ ਏਜੰਸੀ ਕੋਲ ਕਥਿਤ ਮੁਲਾਜ਼ਿਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਕਰਨ ਦੇ ਹੁਕਮ ਨਹੀਂ ਦਿੱਤੇ ਗਏ ਹਨ।
ਪੰਜਾਬ ਦੇ ਲੋਕਾਂ ਵਿੱਚ ਇਹ ਵਹਿਮ ਪਾਇਆ ਜਾ ਰਿਹਾ ਹੈ, ਕਿ ਭਰਤੀ ਮਾਫੀਆ ਵਿੱਚ ਸਰਕਾਰ ਦੇ ਵੱਡੇ ਅਫਸਰ ਰਲ੍ਹੇ ਹੋਏ ਹਨ, ਇਸ ਲਈ ਸ਼ਾਇਦ ਸਰਕਾਰ ਇਸ ਜਾਂਚ ਨੂੰ ਠੰਡੇ ਬਸਤੇ ਵਿੱਚ ਪਾਉਣ ਦੇ ਰੋਂਅ ਵਿੱਚ ਜਾਪ ਰਹੀ ਹੈ।
CLICK HERE TO DOWNLOAD PUNJABNAMA APP Play Store: https://play.google.com/store/apps/details?id=com.traffictail.punjabnamacom
WEBSITE: – WWW.PUNJABNAMA.COM
YOUTUBE: http:/www.youtube.com/PunjabNamaLive
FACEBOOK: https://www.facebook.com/PunjabNamalive
TWITTER: @PunjabNamaLive
TELEGRAM: PUNJABNAMA TV
EMAIL: punjabnama92@gmail.com
CONTACT: +91 905 666 4887 (WHATSAPP MESSAGES ONLY)