ਚੰਡੀਗੜ੍ਹ- ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਹਸਪਤਾਲ ਦੇ ਬਾਥਰੂਮ ਵਿੱਚ ਇੱਕ ਮਹਿਲਾ ਦੇ ਨਹਾਉਂਦਿਆਂ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਨੇ ਸਿਹਤ ਸੰਸਥਾਵਾਂ ਵਿੱਚ ਮਹਿਲਾਵਾਂ ਦੀ ਸੁਰੱਖਿਆ ‘ਤੇ ਵੱਡੇ ਪ੍ਰਸ਼ਨ ਚਿੰਨ੍ਹ ਲਾ ਦਿੱਤੇ ਹਨ।

ਹਸਪਤਾਲ ਦੇ ਮੈਡੀਕਲ ਵਾਰਡ ਵਿੱਚ ਦਾਖਲ ਇੱਕ ਮਰੀਜ਼ ਦੀ ਪਤਨੀ, ਰਾਤ ਦੇ ਕਰੀਬ 9:00 ਵਜੇ ਬਾਥਰੂਮ ਵਿੱਚ ਨਹਾਉਣ ਲਈ ਗਈ ਸੀ। ਉਧਰੋਂ, ਕਿਸੇ ਸ਼ਰਾਰਤੀ ਵਿਅਕਤੀ ਨੇ ਬਾਥਰੂਮ ਦੇ ਟੁੱਟੇ ਹੋਏ ਸ਼ੀਸ਼ੇ ਵਿੱਚੋਂ ਉਸ ਦੀ ਵੀਡੀਓ ਬਣਾ ਲਈ। ਮਰੀਜ਼ ਦੇ ਬਿਆਨ ਅਨੁਸਾਰ, ਇਸ ਵਿਅਕਤੀ ਨੇ ਇਹ ਵੀਡੀਓ ਉਸ ਮਹਿਲਾ ਨੂੰ ਵੀ ਦਿਖਾਈ, ਜਿਸ ਤੋਂ ਬਾਅਦ ਉਹ ਮੌਕੇ ਤੋਂ ਭੱਜ ਗਿਆ।

ਘਟਨਾ ਦੇ ਖੁਲਾਸੇ ਤੋਂ ਬਾਅਦ ਹਸਪਤਾਲ ਵਿੱਚ ਹੰਗਾਮਾ ਮਚ ਗਿਆ। ਸਟਾਫ ਮੈਂਬਰਾਂ ਨੇ ਵੀ ਇਸ ਘਟਨਾ ‘ਤੇ ਨਾਰਾਜ਼ਗੀ ਜਤਾਈ ਅਤੇ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧਾਂ ਬਾਰੇ ਸਖ਼ਤ ਸਵਾਲ ਚੁੱਕੇ। ਮੌਕੇ ‘ਤੇ ਪੁੱਜੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ-ਪੁਲਿਸ ਨੇ ਨਸ਼ੀਲੀਆਂ ਦਵਾਈਆਂ ਕੀਤੀਆਂ ਜਬਤ

ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਅਣਜਾਣ ਵਿਅਕਤੀ ਵਿਰੁੱਧ ਮਾਮਲੇ ਦਰਜ ਕਰ ਲਿਆ ਗਿਆ ਹੈ ।

ਮਰੀਜ਼ ਨੇ ਦੋਸ਼ ਲਗਾਇਆ ਹੈ ਕਿ ਹਸਪਤਾਲ ਵਿੱਚ ਰਾਤ ਦੇ ਸਮੇਂ ਸੁਰੱਖਿਆ ਦੀ ਵੱਧੀ ਕਮੀ ਹੈ, ਜਿਸ ਕਰਕੇ ਅਜਿਹੀ ਘਟਨਾ ਵਾਪਰੀ। ਇਸ ਤੋਂ ਇਲਾਵਾ, ਮੈਡੀਕਲ ਵਾਰਡ ਦੇ ਬਾਥਰੂਮਾਂ ਦੀ ਹਾਲਤ ਵੀ ਖਰਾਬ ਹੈ। ਸਰਕਾਰੀ ਹਸਪਤਾਲ ਦੇ ਮੈਡੀਕਲ ਵਾਰਡ ਤਿੰਨ ਬਾਥਰੂਮ ਹਨ, ਇੱਕ ਮਹਿਲਾ ਬਾਥਰੂਮ ਨੂੰ ਤਾਂ ਤਾਲਾ ਲਗਿਆ ਹੋਇਆ ਹੈ, ਜਦਕਿ ਦੂਜੇ ਬਾਥਰੂਮ ‘ਤੇ ਕੋਈ ਸਪਸ਼ਟ ਨਿਸ਼ਾਨੀ ਨਹੀਂ ਹੈ ਕਿ ਉਹ ਮਹਿਲਾਵਾਂ ਲਈ ਹੈ ਜਾਂ ਪੁਰਸ਼ਾਂ ਲਈ।

ਹਾਲਾਂਕਿ ਵੀਡੀਓ ਬਣਾਉਣ ਵਾਲੇ ਵਿਅਕਤੀ ਦੀ ਪਛਾਣ ਹੁਣ ਤੱਕ ਨਹੀਂ ਹੋ ਸਕੀ ਹੈ, ਪਰ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਅਤੇ ਜ਼ਿੰਮੇਵਾਰ ਵਿਅਕਤੀ ਨੂੰ ਜਲਦੀ ਹੀ ਕਬੂਲੇਯਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।