ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਇੱਕ ਵਾਰ ਫਿਰ ਤੋਂ ਨਿੱਕੇ ਸਿੱਧੂ ਦੀਆਂ ਕਿਲਕਾਰੀਆਂ ਗੂੰਜਣ ‘ਤੇ ਉਸ ਦੇ ਮਾਪਿਆਂ ਸਣੇ ਗਾਇਕ ਦੇ ਫੈਨ ਖੁਸ਼ੀ ਮਨਾ ਰਹੇ ਹਨ, ਇਸੇ ਵਿਚਾਲੇ ਕੇਂਦਰ ਸਰਕਾਰ ਨੇ ਮਾਤਾ ਚਰਨ ਕੌਰ ਵੱਲੋਂ ਇਸ ਉਮਰ ਵਿੱਚ IVF ਤਕਨੀਕ ਨਾਲ ਬੱਚੇ ਨੂੰ ਜਨਮ ਦੇਣ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਆਈਵੀਐਫ ਤਕਨੀਕ ਰਾਹੀਂ ਪੈਦਾ ਹੋਣ ਵਾਲੇ ਬੱਚਿਆਂ ਬਾਰੇ ਬਣੇ ਕਾਨੂੰਨ ਨੂੰ ਲੈ ਕੇ ਰਿਪੋਰਟ ਮੰਗੀ ਹੈ। ਇਹ ਰਿਪੋਰਟ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਦੇ ਆਈਵੀਐਫ ਇਲਾਜ ਦੇ ਸਬੰਧ ਵਿੱਚ ਹੈ। ਸਿੱਧੂ ਮੂਸੇਵਾਲਾ ਦੀ ਮਾਤਾ ਨੇ ਬੀਤੇ ਦਿਨੀਂ ਆਈਵੀਐਫ਼ ਤਕਨੀਕ ਨਾਲ ਇਕ ਬੱਚੇ ਨੂੰ ਜਨਮ ਦਿੱਤਾ ਹੈ, ਇਸ ਸਬੰਧੀ ਕੇਂਦਰ ਸਰਕਾਰ ਨੇ ਮੂਸੇਵਾਲਾ ਦੇ ਮਾਪਿਆ ਤੋਂ ਇਸ ਦੀ ਰਿਪੋਰਟ ਮੰਗੀ ਹੈ। ਇੱਥੇ ਦਸ ਦਈਏ ਕਿ ਇਸ ਤਕਨੀਕ ਦੀ ਵਰਤੋਂ ਲਈ ਉਮਰ ਹੱਦ 50 ਸਾਲ ਤੱਕ ਹੈ।

ਇਹ ਵੀ ਪੜ੍ਹੋ :- ਸਿੱਧੂ ਮੂਸੇਵਾਲਾ ਦੇ ਪਿਤਾ ਦਾ ਸਰਕਾਰ ‘ਤੇ ਇਲਜ਼ਾਮ

ਬੀਤੀ ਰਾਤ ਬਾਪੂ ਬਲਕਾਰ ਸਿੰਘ ਨੇ ਸੋਸ਼ਲ ਮੀਡੀਆ ਤੇ ਲਾਈਵ ਹੋਕੇ ਪ੍ਰਸ਼ਾਸਨ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ। ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰ ਦੀਆਂ ਕਿਹਾ ਸੀ ਕਿ ਉਹਨਾਂ ਨੂੰ ਟਰੀਟਮੈਂਟ ਕਰਵਾ ਲੈਣ ਦਿੱਤਾ ਜਾਵੇ, ਉਹ ਆਪਣੇ ਬੱਚੇ ਦੇ ਸਾਰੇ ਕਾਨੂੰਨੀ ਕਾਗ਼ਜ਼ਾਤ ਪੇਸ਼ ਕਰ ਦੇਣਗੇ। ਇਸ ਬਿਆਨ ਤੇ ਪੰਜਾਬ ਸਰਕਾਰ ਤੁਰੰਤ ਹਰਕਤ ਵਿਚ ਆਈ ਅਤੇ ਆਪਣੇ ਆਪ ਨੂੰ ਇਸ ਮਾਮਲੇ ਤੋਂ ਵੱਖਰਾ ਕਰਦਾ ਕਿਹਾ ਕਿ ਇਹ ਮਾਮਲਾ ਪੰਜਾਬ ਸਰਕਾਰ ਨਾਲ ਸਬੰਧਿਤ ਨਹੀਂ ਹੈ ਇਸ ਬਾਰੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਜਾਣਕਾਰੀ ਮੰਗੀ ਹੈ। ਸੂਬਾ ਸਰਕਾਰ ਸਿਰਫ਼ ਉਸਦੀ ਪਾਲਣਾ ਕਰ ਰਹੀ ਹੈ। ਪੰਜਾਬ ਸਰਕਾਰ ਨੇ ਉਹ ਚਿੱਠੀ ਵੀ ਜਨਤਕ ਕਰ ਦਿੱਤੀ ਜਿਸ ਰਾਹੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ।