Carry On Jatta 3 Lehngaa ਸੋਨਮ ਦੇ ਲਹਿੰਗੇ ਦੇ ਚੱਕਰਾਂ ਵਿੱਚ ਉਲਝੇ ਪੰਜਾਬੀ

19

Carry On Jatta 3; Lehngaa; ਸੋਨਮ ਦੇ ਲਹਿੰਗੇ ਦੇ ਚੱਕਰਾਂ ਵਿੱਚ ਉਲਝੇ ਪੰਜਾਬੀ

carry on jatta 3 song lehngaa out now watch gippy grewal sonam bajwa romantic chemistry Carry On Jatta 3: 'ਕੈਰੀ ਆਨ ਜੱਟਾ 3' ਦਾ ਗਾਣਾ 'ਲਹਿੰਗਾ' ਰਿਲੀਜ਼, ਗਿੱਪੀ ਗਰੇਵਾਲ-ਸੋਨਮ ਬਾਜਵਾ ਦੀ ਰੋਮਾਂਟਿਕ ਕੈਮਿਸਟਰੀ ਜਿੱਤੇਗੀ ਦਿਲ

ਹਰ ਤਰਾਂ ਦੀ ਬਿਮਾਰੀ ਨਾਲ ਲੜਨ ਲਈ, ਹਾਸਾ ਤਮਾਸ਼ਾ ਪੰਜਾਬੀਆਂ ਦੀ ਸਭ ਤੋਂ ਮਨ ਪਸੰਦ ਦਵਾਈ ਹੈ, ਖ਼ਾਸ ਕਰਕੇ ਉਸ ਵੇਲੇ ਇਹ ਦਵਾਈ ਹੋਰ ਵੀ ਵਧੀਆ ਹੋ ਜਾਂਦੀ ਹੈ ਜਦੋਂ ਬੀਨੂੰ, ਜਸਵਿੰਦਰ ਭੱਲਾ ਅਤੇ ਗਿੱਪੀ ਗਰੇਵਾਲ ਇਕੱਠੇ ਸਕਰੀਨ ‘ਤੇ ਹੋਣ, ਨਾਲ ਹੋਵੇਗੀ ਸਮੀਪ ਕੰਗ ਦੀ ਨਿਰਦੇਸ਼ਨ ਦਾ ਤੜਕਾ ਅਤੇ ਪਾਕਿਸਤਾਨੀ ਮਸ਼ਹੂਰ ਹਾਸਰਸ ਕਲਾਕਾਰ ਵੀ ਨਾਲ ਹੋਣ ਤਾਂ ਫਿਰ ਰੌਲਾ ਤਾਂ ਪੈਣਾ ਹੀ ਪੈਣਾ।

ਪੰਜਾਬੀ ਦੀ ਸਭ ਤੋਂ ਬਿਹਤਰੀਨ ਅਤੇ ਮਨਪਸੰਦ ਪ੍ਰਾਪਰਟੀ ਕੈਰੀ ਆਨ ਜੱਟਾ ਥ੍ਰੀ ਧਮਾਲਾਂ ਪਾਉਣ ਲਈ ਤਿਆਰ ਹੈ। ਕੀ ਤੁਸੀਂ ਵੀ ਤਿਆਰ ਹੋ? ‘ਕੈਰੀ ਆਨ ਜੱਟਾ 3’ ਫ਼ਿਲਮ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਸਾਰੀ ਟੀਮ ਇਸ ਦੀ ਪੂਰੇ ਦਿਲ ਨਾਲ ਆਪਣੀ ਫ਼ਿਲਮ ਦੀ ਪ੍ਰਮੋਸ਼ਨ ‘ਤੇ ਲੱਗੀ ਹੋਈ ਹੈ। ਫ਼ਿਲਮ ਦਾ ਸ਼ਾਨਦਾਰ ਟਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਟਰੇਲਰ ਨੂੰ ਹੁਣ ਤੱਕ ਯੂ ਟਿਊਬ ‘ਤੇ 25 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਕੁੱਲ ਮਿਲਾ ਕੇ ਫ਼ਿਲਮ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਵਸੇ ਪੰਜਾਬੀਆਂ ਵਿੱਚ ਭਾਰੀ ਕਰੇਜ਼ ਹੈ।

Carry On Jatta 3: 3 Things that impressed us in the trailer | The Times of India

ਕਾਬਲ ਏ ਜ਼ਿਕਰ ਹੈ ਕਿ ‘ਕੈਰੀ ਆਨ ਜੱਟਾ 3’ 29 ਜੂਨ 2023 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ ‘ਚ ਸੋਨਮ ਬਾਜਵਾ, ਗਿੱਪੀ ਗਰੇਵਾਲ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਤੇ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ ‘ਚ ਨਜ਼ਰ ਆ ਰਹੇ ਹਨ।

ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਇਹ ਫ਼ਿਲਮ ਦਾ ਦੂਜਾ ਪਾਰਟ 2018 ‘ਚ ਰਿਲੀਜ਼ ਹੋਇਆ ਸੀ। ਇਸ ਤੋਂ 5 ਸਾਲਾਂ ਬਾਅਦ ਇਸ ਦਾ ਤੀਜਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਦਰਸ਼ਕ ਕਾਫ਼ੀ ਰੁਮਾਂਚਿਤ ਹਨ। ਇਸ ਤੋਂ ਇਲਾਵਾ ਫ਼ਿਲਮ ਦੀ ਪੂਰੀ ਟੀਮ ਹਾਲ ਹੀ ‘ਚ ਕਪਿਲ ਸ਼ਰਮਾ ਦੇ ਸ਼ੋਅ ‘ਚ ਵੀ ਨਜ਼ਰ ਆ ਚੁੱਕੀ ਹੈ।

ਸਾਰੇ ਮਾਮਲੇ ਵਿੱਚ ਅੱਗ ;ਤੇ ਤੇਲ ਦਾ ਕੰਮ ਕਰਨ ਲਈ ਸੋਨਮ ਬਾਜਵਾ ਦਾ ਤੜਕਦਾ ਫੜਕਦਾ ਗਾਣਾ ‘ਲਹਿੰਗਾ’ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਦੇ ਵੀਡੀਓ ਵਿੱਚ ਗਿੱਪੀ-ਗਰੇਵਾਲ ਤੇ ਸੋਨਮ ਦੀ ਜੋੜੀ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਸੁਆਦ ਹੀ ਬਹੁਤ ਆ ਰਿਹਾ ਹੈ। ਇਸ ਗੀਤ ਨੂੰ ਖ਼ੂਬ ਪਿਆਰ ਮਿਲ ਰਿਹਾ ਹੈ। ਚੰਗਾ ਵਾਇਰਲ ਹੋ ਰਿਹਾ ਹੈ। ਜੇਕਰ ਤੁਸੀਂ ਇਹ ਵੀਡੀਓ ਨਹੀਂ ਦੇਖਿਆ, ਤਾਂ ਦੇਖੋ ਇਹ ਵੀਡੀਓ:

ਆਸ ਹੈ ਕਿ ਇਹ ਫ਼ਿਲਮ ਆਪਣੇ ਪਿਛਲੇ ਸਾਰੇ ਰਿਕਾਰਡ ਤੋੜੇਗੀ ਅਤੇ ਮਜਬੂਰੀ ਵਿੱਚ ਟੀਮ ਨੂੰ ਕੈਰੀ ਆਨ ਜੱਟਾ 4 ਵੀ ਬਣਾਉਣੀ ਪਵੇਗੀ।

ਨੋਟ: ਜੇਕਰ ਤੁਹਾਡੇ ਕੋਲ ਕੋਈ ਵੱਡੀ ਖ਼ਬਰ ਹੈ, ਤਾਂ ਤੁਸੀਂ ਉਸ ਨੂੰ ਸਮੇਤ ਸਬੂਤ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਡੇ ਪੁਰਾਣੇ ਕੰਮਾਂ ਦੇ ਇਤਿਹਾਸ ਨੂੰ ਦੇਖਦੇ ਹੋਏ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਖ਼ਬਰ ਸਹੀ ਹੋਣ ਦੀ ਸੂਰਤ ਵਿੱਚ ਜ਼ਰੂਰ ਲੱਗੇਗੀ, ਚਾਹੇ ਕਿਸੇ ਦੇ ਵੀ ਖ਼ਿਲਾਫ਼ ਹੋਵੇ। ਡਰਨਾ ਨਹੀਂ ਹੈ,ਅਸੀਂ ਪੰਜਾਬ ਨੂੰ ਬਣਾਉਣਾ ਹੈ। ਪੰਜਾਬ ਨਾਮਾ ਦੇ ਨਾਲ ਖਲੋਣਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ Google Store ‘ਤੇ ਸਾਡੇ  ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Punjab Nama ਦੇ YouTube ਚੈਨਲ ਨੂੰ Subscribe ਕਰ ਲਵੋ। Punjab Nama ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ ਫੋਲੋ ਕਰ ਸਕਦੇ ਹੋ।

Google search engine