ਹੈਲੀਫੈਕਸ: (ਕੈਨੇਡਾ) – ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੇ ਘਟਨਾ ਵਿੱਚ, ਤਿੰਨ ਵੱਡੇ ਕੁੱਤਿਆਂ ਨੇ ਇੱਕ ਮਹਿਲਾ ਅਤੇ ਇੱਕ ਪੁਲਿਸ ਅਧਿਕਾਰੀ ‘ਤੇ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ, ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਪਈ, ਜਿਸ ਵਿੱਚ ਤਿੰਨੋ ਕੁੱਤੇ ਮਾਰੇ ਗਏ।
ਪੁਲਿਸ ਰਿਪੋਰਟ ਅਨੁਸਾਰ, ਇਹ ਵਾਕਆ ਸ਼ਨੀਵਾਰ ਸਵੇਰੇ ਹੋਇਆ, ਜਦੋਂ ਮਹਿਲਾ ਆਪਣੀ ਰੋਜ਼ਾਨਾ ਦੀ ਸੈਰ ਲਈ ਬਾਹਰ ਨਿਕਲੀ ਸੀ। ਅਚਾਨਕ, ਇਹ ਤਿੰਨ ਵੱਡੇ ਕੁੱਤੇ ਉਸ ‘ਤੇ ਟੁੱਟ ਪਏ। ਮਹਿਲਾ ਦੀਆਂ ਚੀਕਾਂ ਸੁਣਕੇ, ਇੱਕ ਨਜ਼ਦੀਕੀ ਅਧਿਕਾਰੀ ਨੇ ਮੌਕੇ ‘ਤੇ ਪਹੁੰਚ ਕੇ ਮਹਿਲਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਕੁੱਤਿਆਂ ਨੇ ਅਧਿਕਾਰੀ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਮਜਬੂਰ ਹੋਕੇ ਅਧਿਕਾਰੀ ਨੂੰ ਕੁੱਤਿਆਂ ‘ਤੇ ਗੋਲੀ ਚਲਾਉਣੀ ਪਈ।
ਇਹ ਵੀ ਪੜ੍ਹੋ – ਨਸ਼ੇੜੀਆਂ ਲਈ ਬੁਰੀ ਖ਼ਬਰ
ਪੁਲਿਸ ਨੇ ਦੱਸਿਆ ਕਿ ਹਮਲਾ ਇੰਨਾ ਘੰਭੀਰ ਸੀ ਕਿ ਮਹਿਲਾ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਧਿਕਾਰੀ ਨੂੰ ਵੀ ਹਲਕੀਆਂ ਸੱਟਾਂ ਲੱਗੀਆਂ ਹਨ।
ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਕੁੱਤੇ ਬਹੁਤ ਹਮਲਾਵਰ ਅਤੇ ਵੱਡੇ ਸਨ, ਅਤੇ ਉਹਨਾਂ ਦੇ ਮਾਲਕ ਦੀ ਪਛਾਣ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਵੱਖਰੇ ਤੌਰ ‘ਤੇ ਜਾਂਚ ਕੀਤੀ ਜਾ ਰਹੀ ਹੈ।
ਇਸ ਘਟਨਾ ਨੇ ਹੈਲੀਫੈਕਸ ਦੇ ਵਸਨੀਕਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ, ਅਤੇ ਲੋਕ ਸੁਰੱਖਿਆ ਦੇ ਲਹਾਜ਼ ਨਾਲ ਚਿੰਤਿਤ ਹਨ।
1 Comment
ਬ੍ਰੈਂਪਟਨ ਹਾਦਸਾ: ਏਕਮਜੋਤ ਸੰਧੂ ਦੋਸ਼ੀ ਕਰਾਰ, - ਪੰਜਾਬ ਨਾਮਾ ਨਿਊਜ਼
4 ਮਹੀਨੇ ago[…] […]
Comments are closed.