ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਕਾਂਗਰਸ ਛੱਡਣ ਮਗਰੋਂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਵੱਲੋਂ ਸੰਗਰੂਰ ਸੀਟ ਤੋਂ ਟਿਕਟ ਨਾ ਮਿਲਣ ਬਾਅਦ ਗੋਲਡੀ ਕਾਫੀ ਨਾਰਾਜ਼ ਸੀ ਅਤੇ ਬੀਤੇ ਦਿਨੀਂ ਉਸ ਨੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ l
ਦਲਬੀਰ ਗੋਲਡੀ ਦਾ ਪਾਰਟੀ ਵਿੱਚ ਸਵਾਗਤ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਬਹੁਤ ਹੀ ਖਾਸ ਦਿਨ ਹੈ। ਪਾਰਟੀ ਵਿੱਚ ਬਹੁਤ ਹੀ ਜੋਸ਼ੀਲਾ ਨੌਜਵਾਨ ਦਲਵੀਰ ਸਿੰਘ ਗੋਲਡੀ ਸ਼ਾਮਲ ਹੋਏ ਹਨ l ਸਾਨੂੰ ਮਾਲਵੇ ਵਿੱਚ ਯੰਗ ਮੁੰਡਾ ਮਿਲਿਆ ਹੈ ਜਿਸ ਨੂੰ ਪਤਾ ਹੈ ਕਿ ਲੋਕਾਂ ਨਾਲ ਕਿਵੇਂ ਰਾਬਤਾ ਕਰਨਾ ਹੈ, ਗੋਲਡੀ ਜ਼ਮੀਨ ਤੋਂ ਉੱਠੇ ਹੋਏ ਨੇਤਾ ਹਨ।
ਗੋਲਡੀ ਛੋਟਾ ਭਰਾ-ਮਾਨ
ਉਨ੍ਹਾਂ ਕਿਹਾ ਕਿ ਮੈਂ ਦਲਵੀਰ ਗੋਲਡੀ ਦਾ ਆਪਣੀ ਪਾਰਟੀ ਵਿੱਚ ਸਵਾਗਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ਦਲਵੀਰ ਗੋਲਡੀ ਨੇ ਕਾਂਗਰਸ ਵਿੱਚ ਬਹੁਤ ਮੁਸ਼ਕਲ ਨਾਲ ਥਾਂ ਬਣਾਈ ਸੀ, ਪਰ ਜਦੋਂ ਪਾਰਟੀ ਵਲੋਂ ਉਨ੍ਹਾਂ ਨੂੰ ਮੌਕਾ ਦੇਣ ਦੀ ਬਾਰੀ ਆਈ, ਤਾਂ ਉਨ੍ਹਾਂ ਨੇ ਹੇਠਾਂ ਮਾਰਿਆ। ਫਿਰ ਦਿਲ ਟੁੱਟ ਜਾਂਦਾ ਹੈ।
ਸੀਐਮ ਮਾਨ ਨੇ ਕਿਹਾ ਕਿ ਮੈਂ ਗੋਲਡੀ ਦਾ ਆਪਣੀ ਪਾਰਟੀ ਵਿੱਚ ਸਵਾਗਤ ਕਰਦਾ ਹੈ ਅਤੇ ਉਮੀਦ ਹੈ ਕਿ ਉਹ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਸਾਥ ਦੇਣਗੇ। ਦਲਵੀਰ ਗੋਲਡੀ ਮੇਰਾ ਛੋਟਾ ਭਰਾ ਹੈ।
ਆਪ ਦਾ ਹਿੱਸਾ ਬਣ ਕੇ ਖ਼ੁਸ਼ ਹਾਂ ਗੋਲਡੀ
ਦਲਵੀਰ ਗੋਲਡੀ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਮੈਂ ਸੀਐਮ ਮਾਨ ਦਾ ਧੰਨਵਾਦ ਕਰਦਾ ਹਾਂ, ਜੋ ਉਨ੍ਹਾਂ ਨੇ ਮੈਨੂੰ ਇਸ ਤੋਂ ਪਹਿਲਾਂ ਵਿਰੋਧੀ ਧਿਰ ਵਿੱਚ ਹੋਣ ਦੇ ਬਾਵਜੂਦ ਵੀ ਮੈਨੂੰ ਛੋਟਾ ਭਰਾ ਆਖ ਕੇ ਪਾਰਟੀ ਵਿੱਚ ਸ਼ਮੂਲੀਅਤ ਕਰਵਾਈ ਹੈ।
ਦਲਵੀਰ ਗੋਲਡੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈ ਆਪ ਦਾ ਹਿੱਸਾ ਬਣ ਗਿਆ ਹਾਂ ਅਤੇ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਹੁਣ ਸਾਰੀ ਜਿੰਦਗੀ ਆਪ ਦੀ ਝੋਲੀ ਵਿੱਚ ਹੀ ਰਹਾਂਗਾ।
ਇਹ ਵੀ ਪੜ੍ਹੋ : – ਦਲਵੀਰ ਗੋਲਡੀ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ
ਗੋਲਡੀ ਨੇ ਕਿਹਾ ਕਿ ਜਿਹੜੇ ਦੋ-ਚਾਰ ਦਿਨਾਂ ਤੋਂ ਵੀਡੀਓ ਪਾ ਰਹੇ ਹਨ, ਉਨ੍ਹਾਂ ਨੂੰ ਹੁਣ ਚੋਣ ਪਿੜ ਵਿੱਚ ਮਿਲਾਂਗਾ ਅਤੇ ਫਿਰ ਇੱਕ-ਇੱਕ ਗੱਲ ਦਾ ਖੁਲਾਸਾ ਕਰਾਂਗਾ ਕਿ ਕਾਂਗਰਸ ਵਿੱਚ ਕਿਵੇਂ ਰਾਜਨੀਤੀ ਚੱਲ ਰਹੀ ਹੈ।
One thought on “Dalveer Goldy joins AAP ਸਾਬਕਾ ਵਿਧਾਇਕ ਦਲਵੀਰ ਗੋਲਡੀ ਦੇ ਹੱਥ ਵਿਚ ਝਾੜੂ”
Comments are closed.