ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ਵਿਚ ਕਾਂਗਰਸ ਦੀ ਸਾਂਝਾ ਸਰਕਾਰ ਆਉਣ ਤੇ ਉਹ ਦੇਸ਼ ਵਿਚੋਂ ਗ਼ਰੀਬੀ ਖ਼ਤਮ ਦੇਣ ਦਾ ਦਾਅਵਾ ਕੀਤਾl ਦੇਸ਼ ਦੇ ਕਿਸਾਨ ਦੀ ਆਮਦਨ ਦੁੱਗਣੀ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਮਹਿੰਗਾਈ ਤੇ ਕਾਬੂ ਪਾਇਆ ਜਾਵੇਗਾ।
ਮੋਬਾਇਲ ਤੇ ਖ਼ਬਰ ਪੜ੍ਹਨ ਲਈ Link ਕਲਿੱਕ ਕਰੋ ਅਤੇ like ਕਰੋ ;
ਕਾਂਗਰਸ ਨੇਤਾ ਨੇ ਪਾਰਟੀ ਦੇ ਚੋਣ ਮੈਨੀਫੈਸਟੋ ‘ਚ ਕੀਤੇ ਵਾਅਦਿਆਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਹਰ ਇਕ ਲਈ ਨਿਆਂ ਅਤੇ ਦੇਸ ਵਿਚੋਂ ਗ਼ਰੀਬੀ ਖ਼ਤਮ ਹੋਣ ਤੱਕ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੀ ਹਰ ਘਰ ਦੀ ਔਰਤ ਦੇ ਖਾਤੇ ਵਿੱਚ ਇੱਕ ਸਾਲ ਵਿੱਚ 1 ਲੱਖ ਰੁਪਏ ਭੇਜੇ ਜਾਣਗੇ, ਜਿਸ ਦੀ ਰਾਸ਼ੀ ਹਰ ਮਹੀਨੇ 8500 ਰੁਪਏ ਹੋਵੇਗੀ।
ਇਹ ਵੀ ਪੜ੍ਹੋ : – ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ
ਰਾਹੁਲ ਗਾਂਧੀ ਨੇ ਰਾਜਸਥਾਨ ਵਿੱਚ ਇੱਕ ਰੈਲੀ ਵਿੱਚ ਕਿਹਾ ਕਿ ਹਰ ਮਹੀਨੇ ਖਾਤੇ ਵਿੱਚ 8500 ਰੁਪਏ ਆਉਂਦੇ ਰਹਿਣਗੇ ਅਤੇ ਅਸੀਂ ਇੱਕ ਝਟਕੇ ਵਿੱਚ ਭਾਰਤ ਵਿੱਚੋਂ ਗਰੀਬੀ ਨੂੰ ਖ਼ਤਮ ਕਰ ਦੇਵਾਂਗੇ। ਰਾਹੁਲ ਗਾਂਧੀ ਨੇ ਭਾਜਪਾ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ਦੇ ਕਿਸਾਨ ਲੰਬੇ ਸਮੇਂ ਤੋਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕਰ ਰਹੇ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਦੋ ਸਭ ਤੋਂ ਵੱਡੇ ਮੁੱਦੇ ਬੇਰੁਜ਼ਗਾਰੀ ਅਤੇ ਮਹਿੰਗਾਈ ਹਨ। ਪਰ ਮੀਡੀਆ ਉਨ੍ਹਾਂ ਨੂੰ ਨਹੀਂ ਦਿਖਾ ਰਿਹਾ।
ਇਸੇ ਤਰ੍ਹਾਂ ਨੌਜਵਾਨ ਨੌਕਰੀਆਂ ਅਤੇ ਰੁਜ਼ਗਾਰ ਦੀ ਮੰਗ ਕਰ ਰਹੇ ਹਨ, ਜਦਕਿ ਔਰਤਾਂ ਮਹਿੰਗਾਈ ਤੋਂ ਰਾਹਤ ਚਾਹੁੰਦੀਆਂ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਦੇਸ਼ ਵਿੱਚ 22 ਲੋਕ 70 ਕਰੋੜ ਲੋਕਾਂ ਤੋਂ ਵੱਧ ਅਮੀਰ ਹਨ। ਕਿਸਾਨਾਂ ਦੀ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਸਿੱਧੇ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਟੈਕਸ ਦੇਣਾ ਪੈ ਰਿਹਾ ਹੈ।