12 billion budget of SGPC passed SGPC ਦਾ 12 ਅਰਬ ਦਾ ਬਜਟ ਪਾਸ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਸਾਲ 2024 -25 ਦਾ ਸਾਲਾਨਾ ਬਜਟ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ  ਇਜਲਾਸ ਦੌਰਾਨ ਪਾਸ ਕੀਤਾ ਗਿਆ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਵਿਚ ਇਸ ਵਾਰ ਬੀਤੇ ਵਰ੍ਹੇ ਨਾਲੋਂ ਇਸ ਵਾਰ 300 ਕਰੋੜ ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਿੱਤੀ ਵਰ੍ਹੇ ਦਾ ਬਜਟ 11 ਅਰਬ 38 ਕਰੋੜ ਰੁਪਏ ਦਾ ਸੀ ਇਸ ਵਾਰ 12 ਅਰਬ 60 ਕਰੋੜ 97 ਲੱਖ 38 ਹਜਾਰ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ :- ਪੱਤਰਕਾਰ ਨੂੰ ਪੋਸਟਲ ਬੈਲਟ ਦੀ ਮਿਲੀ ਸੁਵਿਧਾ

ਐਡਵੋਕੇਟ ਧਾਮੀ ਨੇ ਦੱਸਿਆ ਕਿ ਪਾਸ ਕੀਤੇ ਗਏ ਬਜਟ ਵਿਚ  ਸ਼੍ਰੋਮਣੀ ਕਮੇਟੀ ਨੂੰ ਸਭ ਤੋਂ ਵੱਡੀ ਆਮਦਨੀ ਗੋਲਕਾਂ ਦੀ ਜਾਂ ਜਮੀਨਾਂ ਅਤੇ ਜਾਇਦਾਦਾਂ ਦੀ ਤੇ ਬੈਂਕਾਂ ਦੀਆਂ ਐਫਡੀਆਂ ਦੀ ਆਮਦਨ ਹੈ, ਉਨ੍ਹਾਂ ਨੇ ਕਿਹਾ ਕਿ ਇਸ ਵਾਰ ਸੁਥਰੇ ਢੰਗ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਬਜਟ ਦੀ ਵੰਡ ਕੀਤੀ ਗਈ ਹੈ। ਧਾਮੀ ਨੇ ਕਿਹਾ ਕਿ ਸਭ ਤੋਂ ਵੱਡਾ ਖ਼ਰਚ ਤਨਖਾਹਾਂ ਦਾ ਹੈ। ਪੰਜ ਅਰਬ 33 ਕਰੋੜ 17 ਹਜ਼ਾਰ 227 ਰੁਪਏ ਰੱਖੇ ਗਏ ਹਨ। ਪੰਥਕ ਕਾਰਜਾਂ ਦੇ ਲਈ 7 ਕਰੋੜ 16 ਲੱਖ 73 ਹਜਾਰ ਰੁਪਏ ਰੱਖੇ ਗਏ ਹਨ।

ਧਾਮੀ ਨੇ ਕਿਹਾ ਕਿ ਮੁਲਾਜਮਾਂ ਦੀਆਂ ਤਨਖ਼ਾਹਾਂ ਲਈ ਪੰਜ ਅਰਬ 33 ਕਰੋੜ 17 ਹਜ਼ਾਰ 227 ਰੁਪਏ ਰੱਖੇ ਗਏ ਹਨ। ਜਦਕਿ ਪੰਥਕ ਕਾਰਜਾਂ ਦੇ ਲਈ 7 ਕਰੋੜ 16 ਲੱਖ 73 ਹਜਾਰ ਰੁਪਏ,  ਲੋਕ ਭਲਾਈ ਦੇ ਕਾਰਜ ਗਰੀਬ ਪਰਿਵਾਰਾਂ ਦੇ ਲੋੜਵੰਦਾਂ ਦੀ ਸਹਾਇਤਾ ਦੇ ਲਈ 6 ਕਰੋੜ 88 ਲੱਖ ਰੁਪਏ, ਮੁਫ਼ਤ ਵਿਦਿਆ ਸੱਤ ਕਰੋੜ 20 ਲੱਖ ਰੁਪਏ ਰੱਖੇ ਗਏ ਹਨ।

 

One thought on “12 billion budget of SGPC passed SGPC ਦਾ 12 ਅਰਬ ਦਾ ਬਜਟ ਪਾਸ

Comments are closed.

ਹੋਮ
ਪੜ੍ਹੋ
ਦੇਖੋ
ਸੁਣੋ