ਚੰਡੀਗੜ੍ਹ,- ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਦੂਜੇ ਪੁੱਤ ਦੇ ਜਨਮ ਦਿਨ ਤੋਂ ਇੱਕ ਦਿਨ ਬਾਅਦ ਹਸਪਤਾਲ ਚੋਂ ਹੀ ਪੰਜਾਬ ਸਰਕਾਰ ਦੀ ਗੰਭੀਰ ਇਲਜ਼ਾਮ ਲਾਏ ਹਨ।
ਬਲਕੌਰ ਸਿੰਘ ਨੇ ਕੱਲ ਰਾਤ 10 ਵਜੇ ਦੇ ਕਰੀਬ ਆਪਣੇ ਫੇਸਬੁਕ ਪੇਜ ਤੇ ਲਾਈਵ ਹੋ ਕੇ ਖੁਲਾਸਾ ਕੀਤਾ ਕਿ ਕੱਲ ਤੜਕੇ ਤੋਂ ਹੀ ਪ੍ਰਸ਼ਾਸਨ ਹਸਪਤਾਲ ਦੇ ਵਿੱਚ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਅਤੇ ਨਵਜੰਮੇ ਪੁਤ ਬਾਰੇ ਸਬੂਤ ਪੇਸ਼ ਕਰਨ ਲਈ ਕਹਿ ਰਿਹਾ ਹੈ। ਅਤੇ ਮੰਗ ਕਰ ਰਿਹਾ ਕਿ ਕਾਨੂੰਨੀ ਤੌਰ ਤੇ ਆਪਣੇ ਨਵੇਂ ਪੁੱਤ ਨੂੰ ਤੁਸੀਂ ਸਾਬਿਤ ਕਰੋ ।
ਬਲਕੌਰ ਸਿੰਘ ਨੇ ਕਿਹਾ ਕਿ ਹਾਲੇ ਕੁਝ ਘੰਟੇ ਪਹਿਲਾਂ ਹੀ ਪੁੱਤ ਦਾ ਜਨਮ ਹੋਇਆ, ਸਾਨੂੰ ਖੁਸ਼ੀਆਂ ਦਾ ਮਨਾ ਲੈਣ ਦਿਓ । ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਹੋ ਕੇ ਇਹ ਸਾਰੀਆਂ ਗੱਲਾਂ ਆਖੀਆਂ ਕਿ ਅੱਜ ਸਵੇਰ ਤੋਂ ਬੜਾ ਪਰੇਸ਼ਾਨ ਸੀ ਸੋਚਿਆ ਤੁਹਾਨੂੰ ਵੀ ਸਾਰੇ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ।
ਇਹ ਵੀ ਪੜ੍ਹੋ :- ਕੇਜਰੀਵਾਲ ਨੇ ਈ ਡੀ ਨੂੰ ਵਿਖਾਇਆ ਠੇਂਗਾ
ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਅਤੇ ਬੱਚੇ ਨੂੰ ਲੀਗਲ ਸਾਬਿਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ, ਖਾਸ ਕਰਕੇ ਸੀਐਮ ਸਾਹਿਬ ਨੂੰ, ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਹਾ ਤਰਸ ਖਾਓ, ਸਾਡਾ ਟ੍ਰੀਟਮੈਂਟ ਦਾ ਪੂਰਾ ਹੋ ਲੈਣ ਦੋ ।
ਮੈਂ ਇਥੋਂ ਦਾ ਰਹਿਣ ਵਾਲਾ ਹਾਂ, ਮੈਂ ਇੱਥੇ ਹੀ ਰਹੂੰਗਾ, ਜਿੱਥੇ ਤੁਸੀਂ ਮੈਨੂੰ ਬੁਲਾਉਗੇ ਮੈਂ ਪਹੁੰਚੂਗਾ ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟਰੀਟਮੈਂਟ ਆ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ।
ਬਲਕੌਰ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਮੈਂ ਕੁਝ ਵੀ ਗੈਰ ਕਾਨੂੰਨੀ ਨਹੀਂ ਕਰ ਰਿਹਾ
ਬੱਚਾ ਪੈਦਾ ਕਰਨਾ ਜਾਂ ਨਾ ਕਰਨਾ ਹਰ ਮਾਂ ਬਾਪ ਦਾ ਨਿੱਜੀ ਹੱਕ ਹੁੰਦਾ ਹੈ। ਇਸਦੇ ਵਿੱਚ ਕਿਸੇ ਦੀ ਵੀ ਅੰਦਾਜ਼ੀ ਨਹੀਂ ਹੋਣੀ ਚਾਹੀਦੀ । ਬਲਕਾਰ ਸਿੰਘ ਨੇ ਬੜੇ ਦੁੱਖ ਦੇ ਨਾਲ ਕਿਹਾ ਕਿ ਮੈਂ ਆਪਣੇ ਪੁੱਤਰ ਦੇ ਸਾਰੇ ਸਬੂਤ ਪੇਸ਼ ਕਰਾਂਗਾ । ਜੇ ਮੈਂ ਕਿਤੇ ਵੀ ਗਲਤ ਸਾਬਿਤ ਹੋਇਆ ਤਾਂ ਭਾਵੇਂ ਫਾਂਸੀ ਲਾ ਦਿਓ ।
ਫਿਰ ਵੀ ਮੇਰੇ ਤੇ ਵਿਸ਼ਵਾਸ ਨਹੀਂ ਪਹਿਲਾਂ ਮੇਰੇ ਤੇ ਐਫ ਆਈਆਰ ਕਰਕੇ, ਫੜ ਕੇ ਅੰਦਰ ਦਿਓ, ਫਿਰ ਇਨਵੈਸਟੀਗੇਸ਼ਨ ਕਰੋ ਤੇ ਮੈਂ ਆਪਣੇ ਵਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰ ਦੇਵਾਂਗਾ।
2 Comments
The central government is worried about little Sidhu ਨਿੱਕੇ ਸਿੱਧੂ ਤੋਂ ਘਬਰਾਈ ਕੇਂਦਰ ਸਰਕਾਰ - Punjab Nama News
9 ਮਹੀਨੇ ago[…] ਇਹ ਵੀ ਪੜ੍ਹੋ :- ਸਿੱਧੂ ਮੂਸੇਵਾਲਾ ਦੇ ਪਿਤਾ ਦਾ ਸਰਕਾਰ ‘ਤੇ ਇਲ… […]
Local People Demanding Minister Cheema Resignation ਚੀਮਾ ਜੀ! ਅਸਤੀਫ਼ਾ ਦਿਓ ਹਲਕਾ ਦਿੜ੍ਹਬਾ ਦੇ 8 ਬੰਦੇ ਮਰੇ - Punjab Nama News
9 ਮਹੀਨੇ ago[…] ਸਿੱਧੂ ਮੂਸੇਵਾਲਾ ਦੇ ਪਿਤਾ ਦਾ ਸਰਕਾਰ ‘ਤੇ ਇਲ… […]
Comments are closed.