ਹੁਸ਼ਿਆਰਪੁਰ ਤੋਂ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
54 ਸਾਲਾ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵਜੋਂ ਅਸਤੀਫਾ ਦੇ ਦਿੱਤਾ ਹੈ । ਡਾਕਟਰ ਡਾਕਟਰ ਰਾਜ ਕੁਮਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ।
ਡਾਕਟਰ ਰਾਜ ਕੁਮਾਰ ਇੱਕ ਦਲਿਤ ਚਿਹਰਾ ਹਨ ਅਤੇ ਅਨੁਸੂਚਿਤ ਜਾਤੀ ਦੀ ਸੀਟ ਤੋਂ ਚੋਣ ਜਿੱਤਕੇ ਵਿਧਾਨ ਸਭਾ ਪਹੁੰਚੇ ਹਨ। ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪਾਰਟੀ ਜੋ ਸਿੱਖਿਆ ਦੇ ਰਹੀ ਹੈ, ਜੋ ਸਿਹਤ ਕ੍ਰਾਂਤੀ ਲਿਆਈ ਹੈ, ਅਜਿਹਾ ਕੰਮ ਅੱਜ ਤੱਕ ਕਿਸੇ ਪਾਰਟੀ ਨੇ ਨਹੀਂ ਕੀਤਾ। ਉਹਨਾਂ ਭਗਵੰਤ ਮਾਨ ਸਰਕਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਰਕਾਰ ਨੇ ਆਪਣਾ ਸਭ ਤੋਂ ਵੱਡਾ ਮੁੱਦਾ ਬਿਜਲੀ ਦੇ 600 ਯੂਨਿਟ ਮੁਆਫ ਕਰਕੇ ਨਿਭਾਇਆ ਹੈ। ਉਹਨਾਂ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਸਿਰਫ਼ 200 ਯੂਨਿਟ ਬਿਜਲੀ ਦਿੰਦੀਆਂ ਸਨ।
ਇਹ ਵੀ ਪੜ੍ਹੋ :- ਸੇਵਾ ਮੁਕਤ ਸਿਵਲ ਸਰਜਨ ਗ੍ਰਿਫ਼ਤਾਰ
ਹੁਸ਼ਿਆਰਪੁਰ ਤੋਂ ਐਲਾਨਿਆ ਜਾ ਸਕਦਾ ਉਮੀਦਵਾਰ:
ਕਾਂਗਰਸ ਦੀ ਟਿਕਟ ‘ਤੇ ਦੋ ਵਾਰ ਵਿਧਾਇਕ ਚੁਣੇ ਗਏ ਡਾ. ਰਾਜ ਕੁਮਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਹੁਸ਼ਿਆਰਪੁਰ ਤੋਂ ‘ਆਪ’ ਉਮੀਦਵਾਰ ਐਲਾਨਿਆ ਜਾ ਸਕਦਾ ਹੈ। 10 ਦਿਨ ਪਹਿਲਾਂ ਉਹ ‘ਆਪ’ ਸਰਕਾਰ ਲਈ ਕਰਜ਼ੇ ਦੀ ਪੰਡ ਲੈ ਕੇ ਵਿਧਾਨ ਸਭਾ ਪੁੱਜੇ ਸਨ। ਉਨ੍ਹਾਂ ਬਿਆਨ ਦਿੱਤਾ ਸੀ, ’ਮੈਂ’ਤੁਸੀਂ ਪੰਜਾਬ ਸਰਕਾਰ ਤੋਂ ਕਰਜ਼ੇ ਦੇ ਬੋਝ ਤੋਂ ਰਾਹਤ ਪਾਉਣ ਆਇਆ ਹਾਂ। ਸਰਕਾਰ ਨੇ ਕਰਜ਼ਾ ਘਟਾਉਣ ਦਾ ਵਾਅਦਾ ਕੀਤਾ ਸੀ ਪਰ ਕਰਜ਼ਾ ਵਧ ਗਿਆ ਹੈ।
ਡਾ. ਰਾਜ ਕੁਮਾਰ ਹਫ਼ਤੇ ਦੇ ਅੰਦਰ ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਪੰਜਾਬ ਦੇ ਦੂਜੇ ਕਾਂਗਰਸੀ ਆਗੂ ਹਨ। ‘ਆਪ’ ਸੂਬਾ ਇਕਾਈ ਨੇ ਐਕਸ ‘ਤੇ ਪੰਜਾਬੀ ‘ਚ ਪੋਸਟ ‘ਚ ਕਿਹਾ ਕਿ ਡਾ. ਰਾਜ ਕੁਮਾਰ ਦੇ ਸ਼ਾਮਲ ਹੋਣ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ।
2 thoughts on “Senior Punjab Congress leader Raj Kumar Chabbewal quits party, joins AAP ਵਿਧਾਇਕ ਰਾਜ ਕੁਮਾਰ ਚੱਬੇਵਾਲ ਆਪ ਵਿੱਚ ਸ਼ਾਮਲ”
Comments are closed.