ਵੈਨਕੂਵਰ ਚ ਬੱਬੂ ਮਾਨ ਦੇ ਸ਼ੋਅ ਨੇ ਇਤਿਹਾਸ ਰਚਿਆ
ਪਹਿਲੇ ਦੱਖਣੀ ਏਸ਼ੀਆਈ ਕਲਾਕਾਰ ਨੂੰ ਪੀ ਐਨ ਈ ਭਰਨ ਦਾ ਮਾਣ ਹੋਇਆ ਹਾਸਿਲ
ਬਾਬੂਸ਼ਾਹੀ ਨੈੱਟਵਰਕ
ਵੈਨਕੂਵਰ,04 ਮਈ 2022- ਕੈਨੇਡਾ ਦੇ ਪ੍ਰਸਿੱਧ ਸ਼ਹਿਰ ਵੈਨਕੁਵਰ ਦੇ ਵਿਚ 30 ਅਪ੍ਰੈਲ ਨੂੰ ਕਰਵਾਇਆ ਗਿਆ ਬੱਬੂ ਮਾਨ ਦਾ ਸ਼ੋਅ, ਪੰਜਾਬੀ ਸੰਗੀਤ ਦਾ ਹੁਣ ਤਕ ਦਾ ਸਭ ਤੋਂ ਵੱਡਾ ਸ਼ੋਅ ਹੋ ਨਿਬੜਿਆ ਹੈ । ਕੈਨੇਡਾ ਦੇ ਸਬ ਤੋਂ ਵੱਡੇ ਮੰਨੇ ਜਾਂਦੇ ਹਾਲ ਪੀ.ਐਨ.ਏ. ਇਸ ਸ਼ੋ ਦਾ ਪ੍ਰਬੰਧ ਕੀਤਾ ਗਿਆ ਸੀ ਬੱਬੂ ਮਾਨ ਇਸ ਸ਼ੋ ਉਪਰੰਤ ਪਹਿਲਾ ਦੱਖਣੀ ਏਸ਼ੀਆਈ ਕਲਾਕਾਰ ਬਣ ਗਿਆ ਹੈ ਜਿਸ ਨੂੰ ਸੁਨਣ ਲਈ ਦਰਸ਼ਕਾਂ ਨਾਲ ਪੀ.ਐਨ.ਏ. ਹਾਲ ਭਰਨ ਦਾ ਮਾਣ ਮਿਲਿਆ ਹੈ
ਮਿਲੀ ਜਾਣਕਾਰੀ ਅਨੁਸਾਰ ਬੱਬੂ ਮਾਨ ਇਹਨਾਂ ਦਿਨਾਂ ਚ ਉਤਰੀ ਅਮਰੀਕਾ ਦੇ ਸੰਗੀਤਕ ਦੌਰੇ ਤੇ ਹਨ ਕੋਵਿਡ ਕਾਰਨ ਪਿਛਲੇ ਕਈ ਸਾਲਾਂ ਕੈਨੇਡਾ ਚ ਕੋਈ ਸੰਗੀਤਕ ਸ਼ੋਅ ਨਹੀਂ ਹੋ ਸਕਿਆ ਸੀ ਅਤੇ ਬੱਬੂ ਨੇ ਆਖਰੀ ਵਾਰ 2018 ਚ ਇਥੇ ਸ਼ੋ ਕੀਤਾ ਸੀ ਜਿਸ ਦੇ ਚਲਦਿਆਂ ਇਸ ਸ਼ੋ ਲਾਈ ਬੱਬੂ ਦੇ ਪ੍ਰਸੰਸਕਾਂ ਚ ਅਥਾਹ ਉਤਸ਼ਾਹ ਦੇਖਣ ਨੂੰ ਮਿਲਿਆ ਭਾਵੇਂ ਕਿ ਪ੍ਰਬੰਧਕਾਂ ਨੇ ਇਸ ਵਾਰ ਬਹੁਤੀਆਂ ਟਿਕਟਾਂ ਆਨ
ਲਾਈਨ ਹੀ ਵੇਚੀਆਂ ਬਾਬਜੂਦ ਟਿਕਟਾਂ ਲੈਣ ਲਈ ਮੁਖ ਦਫਤਰ ਸਰੀ ਚ ਲਾਈਨਾਂ ਲੱਗੀਆਂ ਰਹੀਆਂ। ਪਿਛਲੇ ਸਮਿਆਂ ਚ ਵੱਖ ਵੱਖ ਕਲਾਕਾਰਾਂ ਦੇ ਸ਼ੋਆਂ ਚ ਲੜਾਈ ਝਗੜੇ ਨੂੰ ਦੇਖਦਿਆਂ ਪ੍ਰਬੰਧਕਾਂ ਵਲੋਂ ਬੱਬੂ ਦੇ ਸ਼ੋ ਨੂੰ ਇਕ ਵਿਲੱਖਣ ਢੰਗ ਨਾਲ ਵਿਉਂਤਿਆ ਗਿਆ ਦਰਜਨਾਂ ਗੱਡੀਆਂ ਪੁਲਿਸ ਦੀਆ ਤੋਂ ਇਲਾਵਾ ਸੈਂਕੜਿਆਂ ਚ ਪ੍ਰਾਈਵੇਟ ਸਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ
ਬੱਬੂ ਮਾਨ ਦੇ ਸ਼ੋ ਤੋਂ ਰੋਮਾਂਚਿਤ ਪੀ ਐਨ ਈ ਦੇ ਪ੍ਰਬੰਧਕਾਂ ਨੇ ਜਿਥੇ ਆਪਣੇ ਅਫ਼ੀਸ਼ੀਲੀ ਟਵੀਟਰ ਤੇ ਇਸ ਸ਼ੋ ਤੇ ਸੋਲਡ ਆਊਟ ਹੋਣ ਦੀ ਪੁਸ਼ਟੀ ਕੀਤੀ ਓਥੇ ਹੀ ਪੀ ਐਨ ਈ ਦੇ ਡਾਇਰੈਕਟਰ ਰਿਚਰਡ ਪ੍ਰਸੇਲ ਨੇ ਸ਼ੋ ਦੌਰਾਨ ਸਟੇਜ ਤੇ ਆ ਕੇ ਐਲਾਨ ਕੀਤਾ ਕੇ ਵੈਨਕੂਵਰ ਦੇ ਇਸ ਵੱਡੇ ਹਾਲ ਨੂੰ ਕਿਸੇ ਦੱਖਣੀ ਏਸ਼ੀਆਈ ਕਲਾਕਾਰ ਦੇ ਸ਼ੋ ਲਾਇ ਪੂਰਾ ਖੋਲਣ ਚ ਉਹ ਅਤਿਅੰਤ ਰੁਮਾਂਚਿਤ ਹਨ। ਇਸ ਮੌਕੇ ਊਨਾ ਬੱਬੂ ਮਾਨ ਦੀ ਤਸਵੀਰ ਪੀ ਐਨ ਈ ਦੇ ਹਾਲ ਆਫ ਫ਼ੇਮ ਚ ਲਗਾਉਣ ਦਾ ਵੀ ਐਲਾਨ ਕੀਤਾ। ਜਿਸ ਦਾ ਦਰਸ਼ਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਕਈ ਘੰਟੇ ਚਲੇ ਇਸ ਸ਼ੋ ਦੌਰਾਨ ਦਰਸ਼ਕ ਬੱਬੂ ਦੇ ਗੀਤਾਂ ਤੇ ਝੂਮਦੇ ਰਹੇ
ਇਸ ਸ਼ੋਅ ਦੇ ਪ੍ਰਬੰਧਕਾਂ ਵਿਚ ਬਲਜਿੰਦਰ ਸਿੰਘ ਸੰਘਾ,ਮਨਜੀਤ ਮਾਂਗਟ , ਜੀਵਨ ਸਿੱਧੂ , ਜੱਸੀ ਟਿਵਾਣਾ ਅਤੇ ਧਰਮਿੰਦਰ ਮਾਵੀ ਨੇ ਮੁੱਖ ਭੂਮਿਕਾ ਨਿਭਾਈ। ਸਰਦਾਰ ਸੰਘਾ ਨੇ ਦੱਸਿਆ ਕਿ ਇਸ ਵਾਰ ਵੱਡੀ ਜਿੰਮੇਵਾਰੀ ਸੀ ਓਹਨਾ ਵੈਨਕੂਵਰ ਦੇ ਵੱਖ ਵੱਖ ਸ਼ਹਿਰਾਂ ਤੋਂ ਪੁਜੇ ਦਰਸ਼ਕਾਂ ਦਾ ਧੰਨਵਾਦ ਕੀਤਾ ਤੇ ਅੱਗੇ ਨੂੰ ਇਸ ਪਿਰਤ ਨੂੰ ਬਰਕਰਾਰ ਰੱਖਣ ਦਾ ਐਲਾਨ ਵੀ ਕੀਤਾ
ਇਸ ਸ਼ੋ ਦੇ ਸਾਉੰਡ ਸਿਸਟਮ ਅਤੇ ਟੈਚਨੀਕੈਲ ਪ੍ਰਬੰਧਾਂ ਚ ਸਾਈ ਪ੍ਰੋਡਕਸ਼ਨ ਵਲੋਂ ਨਿਰਮਲ ਧਾਲੀਵਾਲ ਦਾ ਵਿਸੇਸ ਸਹਿਯੋਗ ਰਿਹਾ