ਸੰਗਰੂਰ, 16 ਦਸੰਬਰ
ਸੰਗਰੂਰ ਦੇ ਸੀਨੀਅਰ ਐਡਵੋਕੇਟ ਦਲਜੀਤ ਸਿੰਘ ਸੇਖੋਂ ਨੂੰ ਭਾਰਤੀ ਜਨਤਾ ਪਾਰਟੀ ਕਿਸਾਨ ਵਿੰਗ ਵਿਚ ਸੂਬਾ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਨੇਵਾਲ ਵੱਲੋਂ ਜਾਰੀ ਕੀਤੀ 36 ਮੈਂਬਰੀ ਸੂਚੀ ਵਿਚ ਸ੍ਰੀ ਸੇਖੋਂ ਨੂੰ ਅਹਿਮ ਸਥਾਨ ਦਿੱਤਾ ਗਿਆ ਹੈ।
ਵਰਨਣਯੋਗ ਹੈ ਕਿ ਦਲਜੀਤ ਸਿੰਘ ਸੇਖੋਂ ਆਜਾਦੀ ਘੁਲਾਟੀਏ ਪ੍ਰੀਵਾਰ ਨਾਲ ਸਬੰਧਤ ਹਨ ਅਤੇ ਉਹਨਾਂ ਦੇ ਪਿਤਾ ਲੇਟ ੍ਰਸ੍ਰੀ ਗੰਡਾ ਸਿੰਘ ਆਪਣੇ ਸਮੇਂ ਦੇ ਨਾਮਵਰ ਦੇਸ਼ ਭਗਤ ਸਨ ਅਤੇ ਉਹਨਾਂ ਦਾ ਦੇਸ਼ ਦੇ ਆਜਾਦੀ ਸੰਗਰਾਮ ਵਿਚ ਅਹਿਮ ਸਥਾਨ ਸੀ। ਐਡਵੋਕੇਟ ਸੇਖੋਂ ਖੁਦ ਵੀ ਵਿਦਿਆਥੀ ਜੀਵਨ ਤੋਂ ਸੰਘਰਸ਼ਮਈ ਜੀਵਨ ਬਤੀਤ ਕਰਦੇ ਆ ਰਹੇ ਹਨ ਅਤੇ ਉਹਨਾ ਵਲੋਂ ਐਮਰਜੈਂਸੀ ਸਮੇਂ ਦੌਰਾਨ 19 ਮਹੀਨੇ ਜੇਲ ਯਾਤਰਾ ਵੀ ਕੀਤੀ ਹੈ।
ਸ੍ਰੀ ਸੇਖੋਂ ਨੂੰ ਅਹੁਦਾ ਮਿਲਣ ਤੇ ਉਹਨਾਂ ਨੂੰ ਵਧਾਈਆਂ ਦੇਣ ਵਾਲਿਆ ਵਿਚ ਐਡਵੋਕੇਟ ਰਾਜਬੀਰ ਸਿੰਘ ਲਿਦੜਾ, ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਮੈਂਬਰ ਬਾਰ ਕੌਂਸਲ ਪੰਜਾਬ, ਐਡਵੋਕੇਟ ਪ੍ਰਿਤਪਾਲ ਸਿੰਘ ਸਿਧੂ, ਐਡਵੋਕੇਟ ਹਰਕੇਵਲ ਸਿੰਘ ਸਜੂਮਾ, ਐਡਵੋਕੇਟ ਵਿਨੋਦ ਸਿੰਗਲਾ, ਐਡਵੋਕੇਟ ਗਗਨਦੀਪ ਸਿੰਘ ਸੀਬੀਆ, ਐਡਵੋਕੇਟ ਬਲਰਾਜ ਸਿੰਘ ਚਹਿਲ, ਐਡਵੋਕੇਟ ਗੁਰਤੇਜ ਸਿੰਘ ਚੱਠਾ, ਐਡਵੋਕੇਟ ਮੁਨੀਸ਼ ਕੁਮਾਰ, ਐਡਵੋਕੇਟ ਹਿਤੇਸ਼ ਜਿੰਦਲ, ਐਡਵੋਕੇਟ ਪੁਸ਼ਪਿੰਦਰ ਗੁਰੂ, ਐਡਵੋਕੇਟ ਗੁਰਵਿੰਦਰ ਸਿੰਘ ਚੀਮਾ, ਐਡਵੋਕੇਟ ਜਗਤਾਰ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ, ਐਡਵੋਕੇਟ ਮਹਿੰਦਰ ਸਿੰਘ ਗਿੱਲ, ਐਡਵੋਕੇਟ ਗੁਰਤੇਜ ਸਿੰਘ ਹਰੀਕਾ, ਐਡਵੋਕੇਟ ਪਵਨ ਗੁਪਤਾ, ਐਡਵੋਕੇਟ ਸੁਖਜਿੰਦਰ ਸਿੰਘ ਢੀਂਡਸਾ ਪ੍ਰਧਾਨ ਬਾਰ ਐਸੋਸੀਏਸ਼ਨ ਸੰਗਰੂਰ, ਐਡਵੋਕੇਟ ਪਰਮਜੀਤ ਸਿੰਘ ਮਾਨ, ਮਹਿੰਦਰਪਾਲ ਪਰੋਚਾ, ਠੇਕੇਦਾਰ ਮਹਿੰਦਰਪਾਲ ਭੋਲਾ, ਅਮਰਜੀਤ ਸਿੰਘ ਟੀਟੂ, ਰਿਸ਼ਵ ਗਰਗ, ਬਲਰਾਜ ਬਾਜ਼ੀ, ਪਰਮਜੀਤ ਟਿਵਾਨਾ, ਅਤੇ ਹੋਰਨਾ ਵਲੋਂ ਵਧਾਈਆਂ ਦਿੱਤੀਆ ਗਈਆ।
ਇਸ ਮੌਕੇ ਸ੍ਰੀ ਸੇਖੋਂ ਨੇ ਕਿਹਾ ਕਿ ਪਾਰਟੀ ਵਲੋਂ ਉਹਨਾਂ ਨੂੰ ਜੋ ਜਿੰਮੇਵਾਰੀ ਦਿੱਤੀ ਗਈ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ । ਉਹਨਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਅਤੇ ਦਰਸ਼ਨ ਸਿੰਘ ਨੈਨੇਵਾਲ ਪ੍ਰਧਾਨ ਕਿਸਾਨ ਮੋਰਚਾ ਭਾਜਪਾ ਪੰਜਾਬ ਦਾ ਇਸ ਨਿਯੁਕਤੀ ਲਈ ਧੰਨਵਾਦ ਕੀਤਾ ।