ਪਿੰਗਲਵਾੜਾ ਵੱਲੋਂ ਭਗਤ ਪੂਰਨ ਸਿੰਘ ਦੀ 31ਵੀੰ ਬਰਸੀ ਨੂੰ ਸਮਰਪਿਤ ਮਨਸੂਈ ਅੰਗਾਂ ਦੀਆਂ ਸੈਸਮੈਂਟ ਦਾ ਵਿਸ਼ੇਸ਼ ਕੈਂਪ ਲਗਾਇਆ
ਸੰਗਰੂਰ, 18 ਜੁਲਾਈ (ਸੁਖਵਿੰਦਰ ਸਿੰਘ ਬਾਵਾ)
-ਸਥਾਨਕ ਪਿੰਗਲਵਾੜਾ ਸਾ਼ਖਾ ਵਿਖੇ ਰੈੱਡ ਕਰਾਸ ਵਿਕਲਾਂਗ ਤੇ ਪੁਨਰਵਾਸ ਕੇਂਦਰ ਨਾਲ ਮਿਲਕੇ ਅੰਗਹੀਣ ਵਿਅਕਤੀਆਂ ਲਈ ਵਿਸ਼ੇਸ਼ ਕੈਂਪ ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ, ਹਰਜੀਤ ਸਿੰਘ ਅਰੋੜਾ ਸਹਿ-ਪ੍ਬੰਧਕ ਅਤੇ ਮਿੰਟੂ ਬਾਂਸਲ ਇੰਚਾਰਜ ਰੈੱਡ ਕਰਾਸ ਸੰਗਰੂਰ ਕੇਂਦਰ ਦੀ ਦੇਖ ਰੇਖ ਹੇਠ ਲਗਾਇਆ।
ਇਸ ਮੌਕੇ ਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲਟਰੱਸਟ ਦੇ ਪ੍ਰਧਾਨ ਡਾਕਟਰ ਇੰਦਰਜੀਤ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ। ਕੈਂਪ ਦਾ ਉਦਘਾਟਨ ਬੀਬੀ ਪੀ੍ਤਇੰਦਰ ਕੌਰ ( ਰਿਟਾ: ਜ਼ਿਲਾ ਅਟਾਰਨੀ ਅਫ਼ਸਰ) ਨੇ ਕੀਤਾ।
ਇਸ ਸਮੇਂ ਪਿ੍ੰਸੀਪਲ ਗੁਰਮੀਤ ਕੌਰ ਭੱਠਲ, ਮੇਜਰ ਸਿੰਘ ਮਸਾਣੀ, ਸੁਰਿੰਦਰ ਪਾਲ ਸਿੰਘ ਸਿਦਕੀ,ਜ਼ਰਨੈਲ ਸਿੰਘ, ਡਾਕਟਰ ਨਵਨੀਤ ਕੌਰ ਡੈਂਟਲ ਸਰਜਨ ਵੀ ਹਾਜ਼ਰ ਸਨ। ਇਸ ਕੈਂਪ ਵਿੱਚ ਸ਼ਹਿਰ ਦੀਆਂ ਵੱਖ ਵੱਖ ਬਸਤੀਆਂ ਤੋਂ ਬਿਨਾਂ ਪਾਤੜਾਂ, ਖੇਤਲਾ, ਛਾਜਲੀ, ਧੂਰੀ, ਲੱਡਾ,ਕਿਲਾ ਹਕੀਮਾਂ, ਬਡਰੁੱਖਾਂ ਦੇ ਅੰਗਹੀਣ ਪਹੁੰਚੇ। ਡਾਕਟਰ ਉਪਾਸਨਾ, ਡਾਕਟਰ ਹਰਮਨਪ੍ਰੀਤ ਕੌਰ ਫਿਜ਼ਿਓਥਰੈਪੀਸਟ ਅਮਿ੍ੰਤਸਰ ਅਤੇ ਸਰਵਨ ਸਿੰਘ ਇੰਚਾਰਜ ਬਨਾਉਟੀ ਅੰਗ ਕੇਂਦਰ ਮਾਨਾਵਾਲਾ ਅਮਿ੍ੰਤਸਰ ਨੇ ਮਰੀਜ਼ਾਂ ਦੇ ਲੋੜੀਂਦੇ ਅੰਗਾਂ ਦਾ ਜਾਇਜ਼ਾ ਲਿਆ। ਜਦੋਂ ਕਿ ਰਮਨਕੁਮਾਰ ਟੈਕਨੀਸ਼ੀਅਨ, ਰਵੀ ਸਿੰਘ, ਲਵਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਜਸਪ੍ਰੀਤ ਕੌਰਮੀਡੀਆ ਇੰਚਾਰਜ ਅਮਿ੍ੰਤਸਰ ਦੇ ਨਾਲ ਰਾਣੀ ਬਾਲਾ, ਮਨਪ੍ਰੀਤ ਕੌਰ, ਪੇ੍ਮ ਲਤਾ, ਪੂਜਾ ਸ਼ਾਖਾ ਨਰਸਿੰਗ ਸਟਾਫ਼ ਨੇ ਸਹਿਯੋਗ ਕੀਤਾ।
ਡਾਕਟਰ ਇੰਦਰਜੀਤ ਕੌਰ ਨੇ ਦੱਸਿਆ ਕਿ ਅਸੀਂ ਮਾਨਾ ਵਾਲਾ ਵਿਖੇ ਨਵੰਬਰ 2003 ਵਿੱਚ ਭਗਤ ਪੂਰਨ ਸਿੰਘ ਬਨਾਉਟੀ ਅੰਗ ਕੇਂਦਰ ਸਥਾਪਿਤ ਕੀਤਾ ਸੀ। ਜਿਸ ਵਿੱਚ 22000 ਤੋਂ ਵੱਧ ਅੰਗਹੀਣਾਂ ਨੂੰ ਬਿਲਕੁਲ ਫਰੀ ਇਹ ਸੇਵਾ ਕੀਤੀ ਜਾ ਚੁੱਕੀ ਹੈ। ਕੇਂਦਰ ਵੱਲੋਂ ਵਹੀਲ ਚੇਅਰ ਵਾਲੀ ਵਿਸ਼ੇਸ਼ ਬੱਸ ਤਿਆਰ ਕੀਤੀ ਗਈ ਹੈ ਤਾਂ ਕਿ ਮਰੀਜ਼ਾਂ ਨੂੰ ਆਉਣਾ ਜਾਣਾ ਸੌਖਾ ਹੋ ਜਾਵੇ। ਉਨ੍ਹਾਂ ਕਿਹਾ ਕਿ ਸ਼ਾਖਾ ਸੰਗਰੂਰ ਵਿੱਚ ਦਾਖਲ ਸਬੰਧਤ ਮਰੀਜ਼ਾਂ ਦੇ ਵੀ ਅਮਿ੍ੰਤਸਰ ਤੋਂ ਤਿਆਰ ਕੀਤੇ ਬਨਾਉਟੀ ਜਦੋਂ ਅਸੀਂ ਲਗਾਏ ਤਾਂ ਉਸ ਸਮੇਂ ਅਸੀਂ ਫੈਸਲਾ ਕੀਤਾ ਹੈ ਅਜਿਹਾ ਕੈਂਪ ਸੰਗਰੂਰ ਵਿਖੇ ਵੀ ਲਗਾਇਆ ਜਾਵੇਗਾ ਸੋ ਅੱਜ ਭਗਤ ਪੂਰਨ ਸਿੰਘ ਜੀ ਦੀ 31ਵੀਂ ਬਰਸੀ ਨੂੰ ਸਮਰਪਿਤ ਲਗਾਏ ।
ਇਸ ਕੈਂਪ ਵਿੱਚ 17 ਅੰਗਹੀਣ ਵਿਅਕਤੀਆਂ ਨੇ ਇਸ ਕੈਂਪ ਦਾ ਲਾਭ ਉਠਾਇਆ ਹੈ। ਹਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਇਹਨਾਂ ਮਰੀਜ਼ਾਂ ਨੂੰ ਪਿੰਗਲਵਾੜਾ ਸੰਗਰੂਰ ਵੱਲੋਂ ਮਾਨਾ ਵਾਲਾ ਕੇਂਦਰ ਅਮਿ੍ੰਤਸਰ ਵਿਖੇ ਲਿਜਾਇਆ ਜਾਵੇਗਾ ਅਤੇ ਲੋੜੀਂਦੇ ਮਨਸੂਈ ਅੰਗ ਲਗਾ ਕੇ ਵਾਪਸ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਾਇਆ ਜਾਵੇਗਾ। ਇਸ ਮੌਕੇ ਕੈਪਟਨ ਨਰਿੰਦਰ ਸਿੰਘ ਭੱਠਲ, ਹੈਡਮਾਸਟਰ ਮੁਖਤਿਆਰ ਸਿੰਘ, ਪਿ੍ੰਸੀਪਲ ਇਕਬਾਲ ਸਿੰਘ, ਕੁਲਵੰਤ ਸਿੰਘ ਅਕੋਈ, ਬਲਦੇਵ ਸਿੰਘ ਗੋਸਲ, ਬਲਵੰਤ ਸਿੰਘ ਚੰਗਾਲ, ਪੋ੍ ਨਰਿੰਦਰ ਸਿੰਘ,ਪੀ੍ਤਮ ਸਿੰਘ ਬਡਬਰ, ਗੁਰਦਰਸ਼ਨ ਸਿੰਘ ਢਿੱਲੋਂ, , ਤੇਜਾ ਸਿੰਘ ਮੰਗਵਾਲ ਆਦਿ ਨੇ ਪਿੰਗਲਵਾੜਾ ਦੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕੀਤੀ।