ਸੰਗਰੂਰ ,5 ਜੂਨ (ਸੁਖਵਿੰਦਰ ਸਿੰਘ ਬਾਵਾ)

-ਵਿਸ਼ਵ ਵਾਤਾਵਰਣ ਦਿਵਸ ਮੌਕੇ ਸਥਾਨਕ ਸਿਵਲ ਹਸਪਤਾਲ ਸੰਗਰੂਰ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੁਰਿੰਦਰ ਲਾਂਬਾ ਸਹਾਰਾ ਵੱਲੋਂ ਚਲਾਈ ਜਾ ਰਹੀ ਪਲਾਂਟੇਸ਼ਨ ਡਰਾਇਵ ਦੀ ਸ਼ੁਰੂਆਤ ਵੱਖ-ਵੱਖ ਤਰਾਂ ਦੇ ਬੂਟੇ ਲਗਾ ਕੇ ਕੀਤੀ ਗਈ ਅਤੇ ਕਿਹਾ ਕਿ ਸਹਾਰਾ ਵੱਲੋਂ ਵਾਤਾਵਰਣ ਸਬੰਧੀ ਅਤੇ ਪਲਾਸਟਿਕ ਪ੍ਰਦੂਸ਼ਨ ਦੀ ਰੋਕਥਾਮ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹ ਸਲਾਘਾਯੋਗ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਪਲਾਸਟਿਕ ਨਾਲ ਬਣਦੇ ਸਮਾਨ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਇਸਦੇ ਉਪਯੋਗ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ । ਪਲਾਸਟਿਕ ਦੀਆਂ ਬੋਤਲਾਂ,ਬੈਗ ਅਤੇ ਹੋਰ ਪਲਾਸਟਿਕ ਦੇ ਸਮਾਨ ਨੂੰ ਨਸਟ ਕਰਨ ਲਈ ਕਈ ਸਾਲ ਲੱਗ ਜਾਂਦੇ ਹਨ। ਪਲਾਸਟਿਕ ਦੀ ਵਰਤੋਂ ਸਾਡੇ ਸਰੀਰ ਲਈ ਘਾਤਕ ਹੈ, ਜਿਸ ਨਾਲ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਲੱਗ ਜਾਂਦੀਆਂ ਹਨ।

ਐਸ.ਐਮ.ਓ ਡਾ.ਕਿਰਪਾਲ ਸਿੰਘ ਨੇ ਕਿਹਾ ਕਿ ਆਕਸੀਜਨ ਦੀ ਕਮੀ ਨੂੰ ਮੁੱਖ ਰੱਖਦੇ ਹੋਏ ਪੌਦੇ ਲਗਾਉਣਾ ਬਹੁਤ ਜਰੂਰੀ ਹੈ। ਹਸਪਤਾਲ ਦੇ ਡਾਕਟਰ ਸਾਹਿਬਾਨ ਅਤੇ ਸਮੂਹ ਸਟਾਫ ਸਿਵਲ ਹਸਪਤਾਲ ਨੂੰ ਹਰਾ ਭਰਾ ਬਣਾਉਣ ਲਈ ਯਤਨਸ਼ੀਲ ਹੈ।

ਸਹਾਰਾ ਫਾਊਂਡੇਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ ਨੇ ਕਿਹਾ ਕਿ ਸਹਾਰਾ ਫਾਊਂਡੇਸ਼ਨ ਵੱਲੋਂ ਜਦੋਂ ਵੀ ਕੋਈ ਸਮਾਜ ਭਲਾਈ ਦਾ ਕੰਮ ਕੀਤਾ ਜਾਂਦਾ ਹੈ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੂਟਾ ਲਗਾ ਕੇ ਸੁਰੂਆਤ ਕਰੀਏ ਤਾਂ ਜੋ ਵਾਤਾਵਰਣ ਸੁੱਧ ਹੋ ਸਕੇ। ਸਹਾਰਾ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ ਸ਼ਰਮਾ ਅਤੇ ਸਕੱਤਰ ਵਰਿੰਦਰਜੀਤ ਸਿੰਘ ਬਜਾਜ ਅਤੇ ਮੈਡੀਕਲ ਵਿੰਗ ਦੇ ਡਾਇਰੈਕਟਰ ਦਿਨੇਸ਼ ਗਰੋਵਰ ਨੇ ਸਹਾਰਾ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਵਿੱਚ ਪ੍ਰਸ਼ਾਸ਼ਨ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸਹਾਰਾ ਵੱਲੋਂ ਵਾਤਾਵਰਨ ਨੂੰ ਸੁੱਧ ਕਰਨ ਅਤੇ ਪਲਾਸਟਿਕ ਪ੍ਰਦੂਸ਼ਨ ਤੋਂ ਬਚਣ ਲਈ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਸਹਿਰ ਨੂੰ ਸੁੰਦਰ ਬਣਾਇਆ ਜਾ ਸਕੇ।

 

ਇਸ ਮੌਕੇ ਡਾ.ਹਿਮਾਂਸ਼ੂ , ਡਾ.ਸੁਮਿਤ ਗੋਇਲ, ਵਿਪਨ ਕੁਮਾਰ,ਸਟਾਫ ਨਰਸ ਮਨਵਿੰਦਰ ਕੌਰ,ਮਨਪ੍ਰੀਤ ਕੌਰ,ਸਹਾਰਾ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਗੋਲਡੀ,ਡਾ.ਸੁਮਿੰਦਰ ਸਿੰਘ ਜੁਨੇਜਾ,ਹਰਜੀਤ ਸਿੰਘ ਸਿੱਧੂ,ਸੁਭਾਸ਼ ਕਰਾੜੀਆ,ਅਭਿਨੰਦਨ ਚੌਹਾਨ,ਨਰਿੰਦਰ ਸਿੰਘ, ਪੰਕਜ ਬਾਵਾ,ਗੁਰਤੇਜ ਸਿੰਘ ਖੇਤਲਾ,ਰਕੇਸ਼ ਕੁਮਾਰ,ਕ੍ਰਿਸ਼ਨ ਕੁਮਾਰ,ਮੁਕੇਸ਼ ਕੁਮਾਰ,ਹਰਮਨਜੋਤ ਸਿੰਘ ਆਦਿ ਮੌਜੂਦ ਸਨ।