ਪੰਜਾਬ ਵਿੱਚ ਜ਼ਿਮਨੀ ਲੋਕ ਸਭਾ ਦੀਆਂ ਚੋਣਾਂ ਦਾ ਬੁਖਾਰ ਪੂਰੇ ਸੂਬੇ ਦੇ ਸਿਰ ਚੜ੍ਹਕੇ ਬੋਲ ਰਿਹਾ ਹੈ, ਪਰ ਰੲਸ ਦੇ ਵਿਚਾਲੇ ਪੰਜਾਬ ਦਾ ਸਰਕਾਰੀ ਰਾਜਕੁਮਾਰ Raghav Chadha ਆਪਣੇ ਲਈ ਪਰੀਆਂ ਤੋਂ ਵੀ ਸੋਹਣੀ ਰਾਜਕੁਮਾਰੀ Parineeti Chopra ਨਾਲ ਯਾਦਾਂ ਦੀਆਂ ਪੰਡਾਂ ਬੰਨ ਰਹੇ ਹਨ। ਅਸੀਂ ਪਰਿਣੀਤੀ ਚੋਪੜਾ ਦੀ ਗੱਲ ਕਰ ਰਹੇ ਹਾਂ, ਜੋ ਇਸ ਵੇਲੇ ਸਿਆਸਤਦਾਨ ਰਾਘਵ ਚੱਢਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ। ਪ੍ਰਸ਼ੰਸਕਾਂ ਦੇ ਕੰਨ ਤਾਂ ਉਨ੍ਹਾਂ ਦੋਵਾਂ ਦੇ ਵਿਆਹ ਦੀਆਂ ਘੰਟੀਆਂ ਸੁਣ ਰਹੇ ਹਨ, ਕਿਉਂਕਿ ਪਾਪਰਾਜ਼ੀ ਨੇ ਉਨ੍ਹਾਂ ਦੀ ਲੰਚ ਡੇਟ ਦੌਰਾਨ ਦੋਵਾਂ ਨੂੰ ਕੈਮਰੇ ‘ਤੇ ਫੜਿਆ ਸੀ। ਉਸੇ ਵਕਤ ਤੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਖਬਰਾਂ ਛਾਈਆਂ ਹੋਈਆਂ ਹਨ। ਹੁਣ, ਇਕ ਵਾਰ ਫਿਰ, ਉਨ੍ਹਾਂ ਦੀ ਮੰਗਣੀ ਦੀਆਂ ਖਬਰਾਂ ਤੂਫਾਨ ਵਾਂਗ ਸਾਹਮਣੇ ਆਈਆਂ ਹਨ ਹਾਲਾਂਕਿ ਇਸ ਵਾਰ ਇਹ ਖਬਰਾਂ ਸੱਚੀਆਂ ਲੱਗ ਰਹੀਆਂ ਹਨ। ਹਾਲਾਂਕਿ, ਦੋਵਾਂ ਵਿੱਚੋਂ ਕਿਸੇ ਨੇ ਅਧਿਕਾਰਤ ਤੌਰ ‘ਤੇ ਇਸ ਦਾ ਐਲਾਨ ਨਹੀਂ ਕੀਤਾ ਹੈ।
ਗੱਲ ਹੈ ਤਾਂ ਕੁਝ ਵੀ ਨਹੀਂ ਪਰ ਇਸ ਰਿਸ਼ਤੇ ਅਤੇ ਠਾਕੇ ਦੀਆਂ ਅਫਵਾਹਾਂ ਉਸ ਸਮੇਂ ਤੇਜ਼ ਹੋ ਗਈਆਂ ਜਦੋਂ ਅਭਿਨੇਤਰੀ ਨੂੰ ਕੁਝ ਦਿਨ ਪਹਿਲਾਂ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਸਟੋਰ ‘ਤੇ ਦੇਖਿਆ ਗਿਆ ਸੀ। ਸਿਰਫ ਐਨਾ ਹੀ ਨਹੀਂ, ਸਗੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਦੇ ਸ਼ਰਮੀਲੇ ਰਾਘਵ ਦੀ ਮੁਸਕਰਾਹਟ ਦੇ ਪ੍ਰਗਟਾਵੇ ਨੇ ਵੀ ਅਫਵਾਹਾਂ ਨੂੰ ਹਵਾ ਦਿੱਤੀ ਹੈ।
ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ, ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਇਸ ਮਹੀਨੇ ਵਿੱਚ ਇਕ ਦੂਜੇ ਨੂੰ ਮੰਗਣੀ ਦੀ ਮੁੰਦਰੀ ਪਾਉਣ ਲਈ ਤਿਆਰ ਹਨ। ਕਥਿਤ ਜੋੜੇ ਦੀ ਮੰਗਣੀ 13 ਮਈ ਨੂੰ ਹੋਣੀ ਦੱਸੀ ਜਾ ਰਹੀ ਹੈ। ਅਭਿਨੇਤਰੀ ਅਤੇ ਰਾਜਨੇਤਾ ਸ਼ੁਰੂ ਤੋਂ ਹੀ ਇਸ ਬਾਰੇ ਚੁੱਪ ਹਨ ਅਤੇ ਅਜਿਹਾ ਲਗਦਾ ਹੈ ਕਿ ਉਹ ਜਿੰਨਾ ਹੋ ਸਕੇ ਚੀਜ਼ਾਂ ਨੂੰ ਢੱਕ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਜਾਪਦੇ ਹਨ।
ਪਹਿਲਾਂ ਇੱਕ ਸੂਤਰ ਨੇ ਇੰਡੀਆ ਟੂਡੇ ਨੂੰ ਦੱਸਿਆ ਸੀ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਰੋਕਾ ਹੋ ਗਿਆ ਹੈ। ਸੂਤਰ ਨੇ ਖੁਲਾਸਾ ਕੀਤਾ, “ਪਰਿਣੀਤੀ ਅਤੇ ਰਾਘਵ ਦਾ ਰੋਕਾ ਹੋ ਗਿਆ ਹੈ। ਇਹ ਇੱਕ ਪਰਿਵਾਰਕ ਮਾਮਲਾ ਸੀ ਅਤੇ ਉਹ ਦੋਵੇਂ ਬਹੁਤ ਖੁਸ਼ ਹਨ। ਦੋਵਾਂ ਵੱਲੋਂ ਇਸ ਸਾਲ ਅਕਤੂਬਰ ਦੇ ਅੰਤ ਤੱਕ ਵਿਆਹ ਕਰਾਉਣ ਦੀ ਸੰਭਾਵਨਾ ਹੈ। ਪਰਿਣੀਤੀ ਅਤੇ ਰਾਘਵ ਕੋਈ ਕਾਹਲੀ ਵਿੱਚ ਨਹੀਂ ਹਨ ਅਤੇ ਉਨ੍ਹਾਂ ਦੋਵਾਂ ਕੋਲ ਕੰਮ ਦੀਆਂ ਪ੍ਰਤੀਬੱਧਤਾਵਾਂ ਵੀ ਹਨ, ਜਿਸ ਕਰਕੇ ਵਿਆਹ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਪੇਸ਼ੈਵਰ ਕੰਮ ਪੂਰੇ ਕਰਨ ਦਾ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ”
ਕਈ ਸਰੋਤਾਂ ਦੇ ਅਨੁਸਾਰ, ਪਰਿਣੀਤੀ ਚੋਪੜਾ ਅਕਤੂਬਰ ਦੇ ਆਸਪਾਸ ਰਾਘਵ ਚੱਢਾ ਨਾਲ ਵਿਆਹ ਦੇ ਬੰਧਨ ਵਿੱਚ ਬੱਝੇਗੀ ਕਿਉਂਕਿ ਉਸ ਦੀ ਭੈਣ ਪ੍ਰਿਯੰਕਾ ਚੋਪੜਾ ਜੋਨਸ ਦੇ ਵੀ ਜੀਓ ਮਾਮੀ ਫਿਲਮ ਫੈਸਟੀਵਲ ਲਈ ਉਸ ਸਮੇਂ ਭਾਰਤ ਵਿੱਚ ਹੋਣ ਦੀਆਂ ਖਬਰਾਂ ਹਨ।