ਸੰਗਰੂਰ 12 ਅਪ੍ਰੈਲ
ਜਿਲ੍ਹਾ ਸੰਗਰੂਰ ਮਿਉਂਸਪਲ ਪੈਨਸ਼ਨਰਜ ਐਸੋਸੀਏਸ਼ਨ, ਸੰਗਰੂਰ ਦੇ ਬੈਨਰ ਹੇਠ ਪ੍ਰਧਾਨ ਅਰਜਨ ਸਿੰਘ, ਜਨਰਲ ਸਕੱਤਰ ਪ੍ਰਭ ਦਿਆਲ ਕਾਲੜਾ, ਸੀਨੀ. ਮੀਤ ਪ੍ਰਧਾਨ ਜਸਪਾਲ ਭੱਟੀ, ਪ੍ਰਲਾਦ ਕੁਮਾਰ ਧੂਰੀ, ਰਮੇਸ਼ ਕੁਮਾਰ ਸੁਨਾਮ, ਮੁਹੰਮਦ ਹਨੀਫ ਮਾਲੇਰਕੋਟਲਾ, ਬਾਲ ਕ੍ਰਿਸ਼ਨ ਚੋਹਾਨ, ਮਦਨ ਲਾਲ ਲਹਿਰਾਗਾਗਾ ਦੀ ਅਗਵਾਈ ਵਿੱਚ ਜਿਲ੍ਹਾ ਭਰ ਤੋਂ ਆਏ ਨਗਰ ਕੌਸਲਾਂ ਦੇ ਪੈਨਸ਼ਨਰਾਂ ਵੱਲੋਂ ਡੀ.ਸੀ.ਦਫਤਰ ਸੰਗਰੂਰ ਦੇ ਦਫਤਰ ਦੇ ਬਾਹਰ ਰੋਸ ਰੈਲੀ ਕੀਤੀ ਅਤੇ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ।
ਰੈਲੀ ਵਿੱਚ ਆਲ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੇ ਪੈਨਸਨਰਾਂ ਵੱਲੋਂ ਭੀ ਭਰਪੂਰ ਸਾਮਲਤ ਕਰਕੇ ਮੰਗਾਂ ਦਾ ਸਮਰਥਨ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆ ਪ੍ਰਧਾਨ ਅਰਜਨ ਸਿੰਘ, ਲਾਲ ਸਿੰਘ, ਹਰਦੀਪ ਸਿੰਘ, ਬਾਲ ਕ੍ਰਿਸ਼ਨ ਮੋਦਗਿੱਲ, ਬਾਲ ਕ੍ਰਿਸ਼ਨ ਕਾਲੜਾ, ਜਗਦੀਸ਼ ਸਰਮਾਂ, ਸੁਰਿੰਦਰ ਵਾਲੀਆ, ਬਿੱਕਰ ਸਿੰਘ ਸਿਬੀਆ ਨੇ ਦੱਸਿਆ ਨਗਰ ਕੌਸਲਾਂ ਦੇ ਰਿਟਾਇਰੀਆਂ ਨੂੰ ਮਾਰਚ 23 ਦੀ ਪੈਨਸ਼ਨ ਅਜੇ ਤੱਕ ਨਹੀਂ ਦਿੱਤੀ ਗਈ। ਛੇਵੇਂ ਪੇ-ਕਮਿਸ਼ਨ ਦੀਆਂ ਸਿਫਾਰਸਾਂ ਅਨੁਸਾਰ 03/2018 ਤੋਂ ਰੀਵਾਇਜਡ ਗਰੈਚੂਟੀ 20 ਲੱਖ ਰੁਪਏ ਤੱਕ ਨਹੀਂ ਦਿੱਤੀ ਜਾ ਰਹੀ, ਲੀਵ ਇਨਕੈਸ਼ਮੈਂਟ ਦੀ ਅਦਾਇਗੀ ਵੀ ਨਹੀਂ ਕੀਤੀ ਜਾ ਰਹੀ। ਨਗਰ ਕੌਸਲਾਂ ਦੇ ਦਫਤਰਾਂ ਵਿੱਚ ਵੱਖ-ਵੱਖ ਤਰਾਂ ਦੇ ਬਕਾਇਆ ਦੇਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਤਰਸ ਦੇ ਅਧਾਰ ਤੇ ਨਿਯੁਕਤੀਆਂ ਕਰਨ ਲਈ ਟਾਲ-ਮਟੋਲ ਕੀਤੀ ਜਾ ਰਹੀਂ ਹੈ। ਸਰਕਾਰ ਦੀ ਪੈਨਸ਼ਨਰ ਮਾਰੂ ਟਾਲ ਮਟੋਲ ਨੀਤੀ ਦੀ ਸਖਤ ਲਫਜਾਂ ਵਿੱਚ ਨਿਖੇਧੀ ਕੀਤੀ। ਰੈਲੀ ਉਪਰੰਤ ਕੈਬਨਿਟ ਮੰਤਰੀ ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ ਅਤੇ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ ਦੇ ਨਾਮ ਡਿਪਟੀ ਕਮਿਸ਼ਨਰ ਸੰਗਰੂਰ ਜੀ ਰਾਹੀਂ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ:
1) ਨਗਰ ਕੌਸਲਾਂ ਦੇ ਪੈਨਸਨਰਾਂ ਨੂੰ ਹਰ ਮਹੀਨੇ ਪੈਨਸਨ ਪੰਜਾਬ ਸਰਕਾਰ ਦੇ ਮੁਲਾਜਮਾਂ ਵਾਂਗ ਪਹਿਲੀ ਤਾਰੀਖ ਨੂੰ ਦਿੱਤੀ ਜਾਵੇ।
2) ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸਾ ਅਨੁਸਾਰ 03/2018 ਤੋਂ ਰੀਵਾਇਜਡ ਗਰੈਚੂਟੀ 20 ਲੱਖ ਰੁਪਏ ਤੱਕ ਦੇ ਹਿਸਾਬ ਨਾਲ ਫੌਰੀ ਦਿੱਤੀ ਜਾਵੇ।
3) ਤਰਸ ਦੇ ਅਧਾਰ ਤੇ ਨਿਯੁਕਤੀਆਂ ਕਰਨ ਦੇ ਕੇਸਾਂ ਦਾ ਫੈਸਲਾ ਤਤਕਾਲ ਕੀਤਾ ਜਾਵੇ।
4) ਵੱਖ-ਵੱਖ ਨਗਰ ਕੌਸਲਾਂ ਵਿੱਚ ਪੈਨਸਨਰਾਂ ਦੇ ਰਹਿੰਦੇ ਬਕਾਇਆ 30 ਅਪ੍ਰੈਲ ਤੱਕ ਅਦਾ ਕੀਤੇ ਜਾਣ।
5) ਨਗਰ ਕੌਸਲਾਂ ਦੇ ਪੈਨਸਨਰਾਂ ਦਾ ਸਾਰਾ ਪ੍ਰਬੰਧ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੰਗਰੂਰ ਜੀ ਪਾਸ ਆ ਗਿਆ ਹੈ, ਰਹਿੰਦੇ ਰਿਟਾਇਰੀਆ ਦੀਆਂ ਪੀ.ਪੀ.ਓ ਕਾਪੀਆਂ ਤਿਆਰ ਕਰਕੇ ਦਿੱਤੀਆਂ ਜਾਣ।
6) ਡਿਪਟੀ ਕਮਿਸ਼ਨਰ ਸੰਗਰੂਰ ਜੀ ਵੱਲੋਂ ਸਾਰੇ ਵਿਭਾਗਾਂ ਨੂੰ ਵਾਰਸ ਸਰਟੀਫਿਕੇਟ ਜਾਰੀ ਕਰਨ ਲਈ ਹਦਾਇਤਾਂ ਕੀਤੀਆ ਗਈਆ ਹਨ. ਨਗਰ ਕੌਸਲਾਂ ਦੇ ਅਧਿਕਾਰੀਆ ਵੱਲੋਂ ਪੈਨਸਨਰਾਂ ਨੂੰ ਵਾਰਸ ਸਰਟੀਫਿਕੇਟ ਦੇਣ ਲਈ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਕਰਕੇ ਨਿਖੇਧੀ ਕੀਤੀ ਗਈ।
ਸਟੇਜ ਦੀ ਜਿੰਮੇਵਾਰੀ ਸ੍ਰ. ਸੁਰਜੀਤ ਸਿੰਘ ਕਾਲੀਆ ਸਾਬਕਾ ਈ.ਓ ਵੱਲੋਂ ਨਿਭਾਈ ਗਈ।
ਇਸ ਮੌਕੇ ਤੇ ਸਰਵ ਸ੍ਰੀ ਈਸਵਰ ਚੰਦ ਮਲਹੋਤਰਾ, ਅਜਾਦ ਰਾਮ, ਰਾਜ ਕੁਮਾਰ, ਕਰਮ ਸਿੰਘ, ਲਾਭ ਸਿੰਘ ਤਿਤਰੀਆ ਧੂਰੀ, ਰਾਜਿੰਦਰ ਸਿੰਘ ਭੋਲਾ, ਹਰਦੀਪ ਸਿੰਘ ਸੁਨਾਮ, ਦੁਲੀਆ ਰਾਮ, ਮਹਿੰਦਰ ਮੋਹਨ ਭਵਾਨੀਗੜ੍ਹ, ਚੇਤਨ ਸਰਮਾਂ ਆਦਿ ਹਾਜਰ ਸਨ।