ਸੁਖਵਿੰਦਰ ਸਿੰਘ ਬਾਵਾ
ਸੰਗਰੂਰ 28 ਫਰਵਰੀ -ਆਲ ਇੰਡੀਆ ਆਰਗੇਨਾਈਜੇਸ਼ਨ ਕਮਿਸਟ ਐਂਡ ਡਰੱਗਇਸਟ ਐਸੋਸੀਏਸ਼ਨ ਅਤੇ ਪੰਜਾਬ ਕਮਿਸਟ ਐਸੋਸੀਏਸ਼ਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਜਿਲ੍ਹਾ ਸੰਗਰੂਰ ਕਮਿਸਟ ਐਸੋਸੀਏਸ਼ਨ ਵੱਲੋਂ ਜਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਅਤੇ ਜਰਨਲ ਸਕੱਤਰ ਰਾਜੀਵ ਜੈਨ ਦੀ ਅਗਵਾਈ ਵਿੱਚ ਜੋਨਲ ਲਾਇਸੈਸਿੰਗ ਅਥਾਰਿਟੀ ਸੰਗਰੂਰ ਦੇ ਦਫਤਰ ਵਿਖੇ ਮੈਡਮ ਸੁਦਾ ਦੇਹਲ, ਪਰਨੀਤ ਕੌਰ ਜਿਲ੍ਹਾ ਡਰੱਗ ਇੰਸਪੈਕਟਰ ਸੰਗਰੂਰ ਨੂੰ ਮੰਗ ਪੱਤਰ ਸੌਂਪਿਆ ਗਿਆ।Demand for action on online pharmacy
ਜਿਸ ਵਿੱਚ ਉਹਨਾਂ ਨੇ ਆੱਨਲਾਈਨ ਫਾਰਮੇਸੀ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ ਆਲ ਇੰਡੀਆ ਡਰੱਗ ਕੰਟਰੋਲਰ ਦਿੱਲੀ ਸ਼੍ਰੀ ਡੀ.ਵੀ. ਸੋਮਾਨੀ ਨੇ ਦੇਸ਼ ਭਰ ਦੇ ਸਾਰੇ ਰਾਜਾਂ ਦੇ ਡਰੱਗ ਕੰਟਰੋਲਰਾਂ ਨੂੰ ਆੱਨਲਾਈਨ ਫਾਰਮੇਸੀ ਤੇ ਕਾਰਵਾਈ ਕਰਨ ਲਈ ਪੱਤਰ ਲਿਖੇ ਹਨ। ਜਿਸ ਤਹਿਤ ਪੰਜਾਬ ਦੇ ਡਰੱਗ ਕੰਟਰੋਲਰ ਦੇ ਧਿਆਨ ਹਿੱਤ ਉਕਤ ਮੰਗ ਪੱਤਰ ਸੌਂਪੇ ਗਏ ਹਨ। ਉਹਨਾਂ ਦੱਸਿਆ ਕਿ 1 ਮਾਰਚ ਨੂੰ ਪੰਜਾਬ ਦੇ 23 ਜਿਲ੍ਹਿਆ ਦੇ ਕਮਿਸਟ ਖਰੜ ਵਿਖੇ ਜੁਆਇੰਟ ਕਮਿਸ਼ਨਰ ਡਰੱਗ ਸ਼੍ਰੀ ਸੰਜੀਵ ਗਰਗ ਨੂੰ ਮੰਗ ਪੱਤਰ ਦੇਣਗੇ ਤਾਂ ਜੋ ਆੱਨਲਾਈਨ ਫਾਰਮੇਸੀ ਤੇ ਤੁਰੰਤ ਕਾਰਵਾਈ ਹੋ ਸਕੇ।
ਇਸ ਮੌਕੇ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਅਤੇ ਸੈਕਟਰੀ ਰਾਜੀਵ ਜੈਨ ਨੇ ਜਿਲ੍ਹਾ ਡਰੱਗ ਇਸਪੈਕਟਰ ਸੰਗਰੂਰ ਤੋਂ ਮੰਗ ਕੀਤੀ ਜਿਲ੍ਹੇ ਅੰਦਰ ਜਨ ਔਸਦੀ ਦੁਕਾਨਾਂ ਦੀ ਤੁਰੰਤ ਚੈਕਿੰਗ ਕੀਤੀ ਜਾਵੇ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਮੌਕੇ ਵਫਦ ਵਿੱਚ ਰਾਕੇਸ਼ ਗਰਗ, ਜਸਵੀਰ ਸਿੰਘ ਮਾਨ, ਵਿਜੈ ਸੋਫਿਤ ਧੂਰੀ, ਮੁਕੇਸ਼ ਘਾਟੀਆ, ਸਤਿੰਦਰ ਕੁਮਾਰ ਸੋਨੀ ਲਹਿਰਾ , ਸੰਜੇ ਗਰਗ ਸੰਗਰੂਰ, ਬਾਰੂ ਸਿੰਘ ਸੈਨੀ, ਅਸ਼ੋਕ ਗੋਇਲ ਛਾਜਲੀ, ਦੀਪਕ ਮਿੱਤਲ, ਵਿਨੋਦ ਕੁਮਾਰ ਨਿੱਕੂ, ਹਿਮਾਂਸ਼ੂ ਜਿੰਦਲ ਸੁਨਾਮ ਆਦਿ ਕਮਿਸ਼ਟ ਹਾਜਰ ਸਨ।