ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਛੁਪੀਆਂ ਕਲਾਤਮਕ ਕਲਾਵਾਂ ਨੂੰ ਸਾਹਮਣੇ ਲਿਆਉਣ
ਚੰਡੀਗੜ੍ਹ, 29 ਅਕਤੂਬਰ-
ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀਆਂ ਛੁਪੀਆਂ ਕਲਾਤਮਕ ਸੂਖਮ ਕਲਾਵਾਂ ਨੂੰ ਸਾਹਮਣੇ ਲਿਆਉਣ ਲਈ ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਰ ਇਕ ਸਰਕਾਰੀ ਸਕੂਲ ਨੂੰ ਆਪਣਾ ਮੈਗਜ਼ੀਨ ਕੱਢਣ ਦੇ ਹੁਕਮ ਦਿੱਤੇ ਹਨ।Government schools should publish magazines to bring out artistic skills of students
ਸ. ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਦੌਰੇ ਦੌਰਾਨ ਉਨ੍ਹਾਂ ਦੇਖਿਆ ਸਾਡੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਵਿਚ ਵੱਡੇ ਪੱਧਰ ਤੇ ਕਲਾਤਮਕ , ਰਚਨਾਤਮਕ ਅਤੇ ਸਾਹਿਤਕ ਹੁਨਰਾਂ ਹੈ ਇਸ ਨੂੰ ਪ੍ਰਫੁੱਲਿਤ ਕਰਨ ਕਰਨ ਲਈ ਇਕ ਮੰਚ ਦੇਣ ਦੀ ਲੋੜ ਹੈ ਅਤੇ ਸਕੂਲ ਮੈਗਜ਼ੀਨ ਇਸ ਵਿਚ ਅਹਿਮ ਭੂਮਿਕਾ ਅਦਾ ਕਰੇਗਾ।
ਉਨ੍ਹਾਂ ਦੱਸਿਆ ਕਿ ਇਸ ਕਾਰਜ਼ ਲਈ ਡਾਇਰੈਕਟਰ ਐੱਸ ਸੀ ਈ ਆਰ ਟੀ ਵੱਲੋਂ ਸਮੂਹ ਸਕੂਲਾਂ ਨੂੰ ਮੈਗਜ਼ੀਨ ਰਿਲੀਜ਼ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਮੂਹ ਸਕੂਲ 14 ਨਵੰਬਰ ਬਾਲ ਦਿਵਸ ਦੇ ਮੌਕੇ ਹੱਥ ਲਿਖਤ ਜਾਂ ਪ੍ਰਿੰਟ ਰੂਪ ਵਿੱਚ ਸਕੂਲ ਮੈਗਜ਼ੀਨ ਤਿਆਰ ਕਰਕੇ ਉਕਤ ਦਿਨ ਹੀ ਸਕੂਲ ਵੱਲੋਂ ਸਮਾਗਮ ਕਰਨ ਜਿਸ ਵਿੱਚ ਪਤਵੰਤਿਆਂ ਅਤੇ ਮਾਪਿਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੋਵੇ ਅਤੇ ਸਕੂਲ ਮੈਗਜ਼ੀਨ ਦੀ ਪਹੁੰਚ ਵੱਧ ਤੋਂ ਵੱਧ ਹੱਥਾਂ ਤੱਕ ਹੋ ਸਕੇ।
ਸਕੂਲ ਸਿੱਖਿਆ ਮੰਤਰੀ ਨੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਇਸ ਸਕੂਲ ਮੈਗਜ਼ੀਨ ਵਿੱਚ ਆਪ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ