ਗੁਰੂ ਤੇਗ ਬਹਾਦਰ ਪਬਲਿਕ ਸਕੂਲ ਧੂਰੀ ਦੀ ਸ਼ਬਦ ਗਾਇਨ ਮੁਕਾਬਲਿਆਂ ਵਿੱਚ ਅਤੇ ਮਸਤੂਆਣਾ ਸਾਹਿਬ ਅਕੈਡਮੀ ਦੀ ਦਸਤਾਰ ਸਜਾਉਣ ਮੁਕਾਬਲਿਆਂ ਵਿੱਚ ਚੜ੍ਹੜ ਰਹੀ ।
ਸੰਗਰੂਰ, 28 ਅਕਤੂਬਰ (ਸੁਖਵਿੰਦਰ ਸਿੰਘ ਬਾਵਾ)
– ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਅਤੇ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਅੰਤਰ ਸਕੂਲ ਸ਼ਬਦ ਗਾਇਨ ਮੁਕਾਬਲੇ ਸਥਾਨਿਕ ਗੁਰਦੁਆਰਾ ਸਾਹਿਬ ਬ੍ਰਹਮਗਿਆਨੀ ਭਗਤ ਨਾਮਦੇਵ ਜੀ ਵਿਖੇ ਪ੍ਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਦੇ ਪ੍ਬੰਧ ਅਧੀਨ ਕਰਵਾਏ ਗਏ। On the occasion of Gurta Gaddi Day, a state level word singing competition was heldÍ
ਆਲ ਇੰਡੀਆ ਕਸ਼ਤਰੀ ਟਾਂਕ ਪ੍ਰਤੀਨਿਧੀ ਸਭਾ ਦੇ ਪ੍ਧਾਨ ਸਤਨਾਮ ਸਿੰਘ ਦਮਦਮੀ , ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਰਤਨ , ਕੁਲਦੀਪ ਸਿੰਘ ਬਾਗੀ , ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਦੇ ਲਾਭ ਸਿੰਘ ,ਅਜਮੇਰ ਸਿੰਘ , ਕੁਲਵੰਤ ਸਿੰਘ ਨਾਗਰੀ, ਪ੍ਰੋ: ਨਰਿੰਦਰ ਸਿੰਘ, ਪ੍ਰੋ: ਹਰਵਿੰਦਰ ਕੌਰ ਦੀ ਦੇਖ ਰੇਖ ਹੇਠ ਕਰਵਾਏ ਸੂਬਾ ਪੱਧਰੀ ਸ਼ਬਦ ਗਾਇਨ,ਦਸਤਾਰ ਸਜਾਉਣ ਅਤੇ ਦੁਮਾਲਾ ਸਜਾਉਣ ਮੁਕਾਬਲਿਆਂ ਵਿੱਚ ਅਕਾਲ ਅਕੈਡਮੀਆਂ ਉਭਿਆ , ਬੇਨੜਾ ਤੋਂ ਇਲਾਵਾ ਬੱਧਨੀ ਕਲਾਂ (ਮੋਗਾ) , ਨਾਭਾ ਸਮੇਤ ਇਲਾਕੇ ਦੇ ਪਬਲਿਕ ਤੇ ਸਰਕਾਰੀ ਸਕੂਲਾਂ ਦੀਆਂ 20 ਤੋਂ ਵੱਧ ਟੀਮਾਂ ਨੇ ਭਾਗ ਲਿਆ ।
ਸਟੱਡੀ ਸਰਕਲ ਦੇ 50 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਇਹ ਮੁਕਾਬਲੇ ਸੀਨੀਅਰ ਤੇ ਜੂਨੀਅਰ ਗਰੁੱਪਾਂ ਤੇ ਆਧਾਰਿਤ ਹੋਏ। ਸੁਰਿੰਦਰ ਪਾਲ ਸਿੰਘ ਸਿਦਕੀ ਦੇ ਬਾਖੂਬੀ ਸਟੇਜ ਸੰਚਾਲਨ ਅਧੀਨ ਪ੍ਰਤੀਯੋਗੀਆਂ ਨੇ ਜਿਥੇ ਤੰਤੀ ਸਾਜਾਂ ਦਾ ਖੂਬਸੂਰਤ ਢੰਗ ਨਾਲ ਪ੍ਰਦਰਸ਼ਨ ਕੀਤਾ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਨਾਮਦੇਵ ਜੀ ਤੇ ਗੁਰੂ ਸਾਹਿਬਾਨ ਦੁਆਰਾ ਉਚਾਰੀ ਗੁਰਬਾਣੀ ਦਾ ਨਿਰਧਾਰਿਤ ਰਾਗਾਂ ਤੇ ਸੁਰ-ਤਾਲ ਵਿੱਚ ਗਾਇਨ ਕਰਦਿਆਂ ਸੰਗਤਾਂ ਨੂੰ ਕੀਲ ਲਿਆ । ਪ੍ਰੋ: ਰਣਜੀਤ ਸਿੰਘ ਸਾਰੰਗ ਬਰਨਾਲਾ, ਮਨਜੀਤ ਸਿੰਘ ਸਾਗਰ ਬਰਨਾਲਾ ਅਤੇ ਮਨਦੀਪ ਸਿੰਘ ਸੰਗਰੂਰ ਨੇ ਜੱਜ ਸਾਹਿਬਾਨ ਦੇ ਫਰਜ ਨਿਭਾਏ।
ਇਸ ਦੌਰਾਨ ਬੱਚੀ ਗੁਰਨੂਰ ਕੌਰ ਨੇ ਭਗਤ ਜੀ ਦੇ ਸ਼ਬਦਾਂ ਦਾ ਸੁੰਦਰ ਢੰਗ ਨਾਲ ਗਾਇਨ ਕਰਕੇ ਪ੍ਰਬੰਧਕਾਂ ਵੱਲੋਂ ਵਿਸੇਸ਼ ਸਨਮਾਨ ਹਾਸਲ ਕੀਤਾ।ਦਸਤਾਰ ਸਜਾਉਣ (ਲੜਕੇ) ਅਤੇ ਦੁਮਾਲਾ ਸਜਾਉਣ (ਲੜਕੀਆਂ ) ਦੇ ਮੁਕਾਬਲਿਆਂ ਵਿੱਚ 50 ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ ਜਿਸ ਲਈ ਬਲਵੰਤ ਸਿੰਘ ਬੇਦੀ ਦਸਤਾਰ ਅਕੈਡਮੀ ਸੰਗਰੂਰ, ਪ੍ਭਜੋਤ ਸਿੰਘ ਤੇ ਦਵਿੰਦਰ ਸਿੰਘ ਧੂਰੀ ਨੇ ਨਿਰਣਾਇਕਾਂ ਦੇ ਫਰਜ ਨਿਭਾਏ।
ਇਸ ਮੌਕੇ ਤੇ ਸੰਗਰੂਰ ਹਲਕੇ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਮਨਦੀਪ ਸਿੰਘ ਸਿੱਧੂ ਅੇੈਸ.ਅੈਸ.ਪੀ. ਸੰਗਰੂਰ ਨੇ ਵਿਸ਼ੇਸ ਤੌਰ ਤੇ ਪਹੁੰਚ ਕੇ ਗੁਰਬਾਣੀ ਗਾਇਨ ਦਾ ਆਨੰਦ ਮਾਣਿਆ ਅਤੇ ਦਸਤਾਰ,ਦੁਮਾਲਾ ਸਜਾਉਣ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਉਨ੍ਹਾਂ ਦੇ ਨਾਲ ਦਰਸ਼ਨ ਸਿੰਘ ਮੈਨੇਜਰ ਗੁਰਦੁਆਰਾ ਝਿੜਾ ਸਾਹਿਬ ਕਾਂਝਲਾ, ਡਾ ਜਸਕਰਨ ਸਿੰਘ ਖੁਰਮੀ, ਜਥੇਦਾਰ ਨਾਜ਼ਰ ਸਿੰਘ ਬਡਰੁੱਖਾਂ, ਗੁਰਤੇਜ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ ਪਟਿਆਲਾ , ਜੋਗਿੰਦਰ ਸਿੰਘ , ਹਰਜੀਤ ਸਿੰਘ, ਡਾ ਦਵਿੰਦਰ ਸਿੰਘ , ਗੁਰਵਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ ।
ਕੁਲਵੰਤ ਸਿੰਘ ਨਾਗਰੀ ਨੇ 50 ਸਾਲਾ ਸਥਾਪਨਾ ਦਿਵਸ ਵਰੇ ਅਧੀਨ ਸਟੱਡੀ ਸਰਕਲ ਦੇ ਕਾਰਜਾਂ ਬਾਰੇ ਰੌਸ਼ਨੀ ਪਾਈ। ਪ੍ਰਬੰਧਕ ਕਮੇਟੀ ਦੇ ਸਕੱਤਰ ਕੁਲਦੀਪ ਸਿੰਘ ਬਾਗੀ ਨੇ ਕਿਹਾ ਕਿ ਸਟੱਡੀ ਸਰਕਲ ਦੇ ਉੱਦਮ ਸਦਕਾ ਇੰਨੀ ਵੱਡੀ ਗਿਣਤੀ ਵਿੱਚ ਟੀਮਾਂ ਨੇ ਸ਼ਮੂਲੀਅਤ ਕਰਕੇ ਸਮਾਗਮ ਨੂੰ ਸਫਲ ਕੀਤਾ ਜਿਸ ਲਈ ਸਟੱਡੀ ਸਰਕਲ ਵਧਾਈ ਦਾ ਹੱਕਦਾਰ ਹੈ, ਆਪ ਨੇ ਮਹਿਮਾਨਾਂ, ਅਧਿਆਪਕ ਸਾਹਿਬਾਨ, ਵਿਦਿਆਰਥੀਆਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਗਰੁੱਪਾਂ ਅਨੁਸਾਰ ਜੇਤੂਆਂ ਨੂੰ ਨਗਦ ਰਾਸ਼ੀ, ਟਰਾਫੀਆਂ ਦੇ ਨਾਲ ਨਾਲ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਸਟੇਸ਼ਨਰੀ ਸਮਾਨ ਦੇ ਕੇ ਉਤਸ਼ਾਹਿਤ ਕੀਤਾ ਗਿਆ ।
ਜੱਜ ਸਾਹਿਬਾਨ ਤੇ ਅਧਿਆਪਕ ਇੰਚਾਰਜਾਂ ਨੂੰ ਸਨਮਾਨਿਤ ਕਰਨ ਦੀ ਰਸਮ, ਸਤਨਾਮ ਸਿੰਘ ਦਮਦਮੀ, ਸੁਖਦੇਵ ਸਿੰਘ ਰਤਨ,ਕੁਲਦੀਪ ਸਿੰਘ ਬਾਗੀ, ਰਾਜਿੰਦਰ ਸਿੰਘ ਤੱਗੜ, ਗੋਬਿੰਦਰ ਸਿੰਘ ਜੱਸਲ, ਦੇਸਰਾਜ ਸਿੰਘ ਸਰਾਓ, ਕੈਪਟਨ ਅਮਰਜੀਤ ਸਿੰਘ ਰੁਪਿੰਦਰ ਸਿੰਘ ਤੱਗੜ , ਕਰਮ ਸਿੰਘ ਨਮੋਲ , ਭਾਈ ਕੁਲਵੰਤ ਸਿੰਘ ਬੁਰਜ ਅਤੇ ਸਟੱਡੀ ਸਰਕਲ ਦੇ ਨੁਮਾਇੰਦਿਆਂ ਨੇ ਨਿਭਾਈ ।
ਸਮੁੱਚੇ ਤੌਰ ਤੇ ਨਤੀਜੇ ਅਨੁਸਾਰ ਜੂਨੀਅਰ ਗਰੁੱਪ ਵਿੱਚ ਗੁਰੂ ਤੇਗ ਬਹਾਦਰ ਸਕੂਲ ਬਰੜਵਾਲ-ਧੂਰੀ , ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਅਤੇ ਗਰੀਨ ਵੈਲੀ ਪਬਲਿਕ ਸਕੂਲ ਬੱਧਨੀ ਕਲਾਂ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਜਦੋਂ ਕਿ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਅਤੇ ਆਦਰਸ਼ ਮਾਡਲ ਸੀ.ਸੈ.ਸਕੂਲ ਸੰਗਰੂਰ ਨੇ ਹੌੰਸਲਾ ਵਧਾਊ ਇਨਾਮ ਪ੍ਰਾਪਤ ਕੀਤੇ।
ਸੀਨੀਅਰ ਗਰੁੱਪ ਵਿਚੋਂ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ, ਵਸੰਤ ਵੈਲੀ ਪਬਲਿਕ ਸਕੂਲ ਲੱਡਾ(ਸੰਗਰੂਰ) ਅਤੇ ਸਟੀਫਨ ਇੰਟਰਨੈਸ਼ਨਲ ਸਕੂਲ ਮਹਿਲਾਂ ਚੌਕ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਜਦੋੰ ਕਿ ਗੁਰੂ ਅੰਗਦ ਦੇਵ ਸੁਸਾਇਟੀ ਚੀਮਾ ਮੰਡੀ ਅਤੇ ਗਰੀਨ ਵੈਲੀ ਪਬਲਿਕ ਸਕੂਲ ਬੱਧਨੀ ਕਲਾਂ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤਾ । ਲੜਕਿਆਂ ਦੇ ਦਸਤਾਰ ਸਜਾਉਣ ਮੁਕਾਬਲਿਆਂ ਵਿੱਚੋਂ ਜਗਦੀਪ ਸਿੰਘ ਅਕਾਲ ਅਕੈਡਮੀ ਬੇਨੜਾ, ਅੰਮ੍ਰਿਤਪਾਲ ਸਿੰਘ ਸਰਕਾਰੀ ਸਕੂਲ ਨਾਭਾ ਨੇ ਪਹਿਲੇ ਦੋ ਸਥਾਨ ਹਾਸਲ ਕੀਤੇ ਜਦੋਂ ਕਿ ਮਸਤੂਆਣਾ ਅਕੈਡਮੀ ਦੇ ਹੁਸਨਦੀਪ ਸਿੰਘ,ਜਪਦੀਪ ਸਿੰਘ ਤੇ ਕੁਲਵਿੰਦਰ ਸਿੰਘ ਨੇ ਕ੍ਰਮਵਾਰ ਤੀਸਰਾ ਅਤੇ ਹੌਸਲਾ ਵਧਾਊ ਇਨਾਮ ਹਾਸਲ ਕੀਤਾ। ਲੜਕੀਆਂ ਦੇ ਦੁਮਾਲਾ ਸਜਾਉਣ ਮੁਕਾਬਲਿਆਂ ਵਿਚੋਂ ਪ੍ਰੀਤ ਕੌਰ ਗੁਰੂ ਅੰਗਦ ਦੇਵ ਸੁਸਾਇਟੀ ਚੀਮਾ ਮੰਡੀ,ਪ੍ਰਭਸਿਮਰਤ ਕੌਰ ਤੇ ਅਰਸ਼ਦੀਪ ਕੌਰ ਮਸਤੂਆਣਾ ਅਕੈਡਮੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ।
ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਸਮਾਗਮ ਦਾ ਆਨੰਦ ਮਾਣਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।