ਮਨਦੀਪ ਸਿੰਘ ਸਿੱਧੂ ਕਾਬਿਲ ਅਧਿਕਾਰੀ
ਸੰਗਰੂਰ 06 ਅਕਤੂਬਰ
– ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੀਆਂ ਭਾਵਨਾਵਾਂ ਅਤੇ ਮੰਗਾਂ ਦਾ ਸਮੱਰਥਨ ਕਰਦਿਆਂ ਜਗਦੀਪ ਸਿੰਘ ਗੁੱਜਰਾਂ ਨੇ ਕਿਹਾ ਕਿ ਸਿਪਾਹੀ ਤੋਂ ਸਬ ਇੰਸਪੈਕਟਰ ਬਣੇ ਪ੍ਰਿਤਪਾਲ ਸਿੰਘ ਦਾ ਮਾਨਸਿਕ ਪੱਧਰ ਕਮਜ਼ੋਰ ਹੀ ਰਿਹਾ, ਅਤੇ ਦੀਪਕ ਟੀਨੂੰ ਦੀ ਸਹਾਇਤਾ ਕਰਕੇ ਅਤਿ ਨਿੰਦਣਯੋਗ ਘਿਨਾਉਣਾ ਕਾਰਾ ਕਰ ਦਿੱਤਾ ਹੈ। ਜਿਸ ਨਾਲ ਪੁਲਿਸ ਵਿਭਾਗ ਅੰਦਰ ਅਤਿ ਨਮੋਸ਼ੀ ਅਤੇ ਸਿੱਧੂ ਮੂਸੇਵਾਲ ਪਰਿਵਾਰ ਲਈ ਸਹਿਮ ਅਤੇ ਡਰ ਦਾ ਮਾਹੌਲ ਬਣਿਆ ਹੈ। ਮੂਸੇਵਾਲਾ ਦੇ ਪਰਿਵਾਰ ਤੇ ਇਸ ਵਕਤ ਜ਼ੋ ਗੁਜ਼ਰ ਰਹੀ ਹੈ। ਉਸ ਦਾ ਅੰਦਾਜ਼ਾ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। CIA in charge brought down the head of the government and the department – Gujran.
ਉਹਨਾਂ ਮੂਸੇਵਾਲਾ ਕਤਲ ਦੀ ਜਾਂਚ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੂੰ ਦੇਣ ਲਈ ਮੰਗ ਕਰਦਿਆਂ ਕਿਹਾ ਕਿ ਸਿੱਧੂ ਇਕ ਇਮਾਨਦਾਰ ਅਤੇ ਬਹੁਤ ਹੀ ਕਾਬਿਲ ਅਧਿਕਾਰੀ ਹਨ। ਜਿਹਨਾਂ ਨੇ ਹਰ ਹਾਲਾਤਾਂ ਅਤੇ ਦਬਾਅ ਅਧੀਨ ਮਹਿਕਮੇ ਦੇ ਕਿਰਦਾਰ ਨੂੰ ਉਚਾ ਚੁੱਕਣ ਲਈ ਯਤਨ ਕੀਤੇ ਹਨ। ਗੁੱਜਰਾਂ ਨੇ ਕਿਹਾ ਕਿ ਸਰਕਾਰ ਨੂੰ ਬਿਨਾਂ ਦੇਰੀ ਸੁੱਭਦੀਪ ਸਿੱਧੂ ਜਾਂਚ ਨੂੰ ਅੱਗੇ ਤੋਰਨ ਅਤੇ ਗੋਲਡੀ ਬਰਾੜ ਨੂੰ ਪੰਜਾਬ ਲਿਆਉਣ ਲਈ ਤੁਰੰਤ ਇਹ ਜਾਂਚ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੂੰ ਦੇਣ ਲਈ ਕਾਰਵਾਈ ਕਰਨੀ ਚਾਹੀਦੀ ਹੈ। ਜਿਸ ਨਾਲ ਯਕੀਨਨ ਜ਼ੁਰਮ ਦੀ ਦੁਨੀਆਂ ਦੇ ਕਾਲ਼ੇ ਤੇ ਘਿਨਾਉਣੇ ਕਾਰਨਾਮਿਆਂ ਦਾ ਅੰਤ ਹੋਵੇਗਾ ਅਤੇ ਨੌਜਵਾਨ ਗਾਇਕ ਸੁੱਭਦੀਪ ਸਿੱਧੂ ਮੂਸੇਵਾਲ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇਗਾ ਅਤੇ ਪੁਲਿਸ ਵਿਭਾਗ ਦੀ ਜ਼ੁਰਮ ਦੇ ਖਿਲਾਫ ਚੜ੍ਹਤ ਕਾਇਮ ਰਹੇਗੀ।
ਗੁੱਜਰਾਂ ਨੇ ਕਿਹਾ ਕਿ ਉਹਨਾਂ ਦੇ ਗਰੁੱਪ ਨੇ ਪਹਿਲਾਂ ਸਮੱਗਲਰਾਂ ਦੇ ਦੰਦ ਖੱਟੇ ਕਰਕੇ ਨਸ਼ਿਆਂ ਵਿਰੁੱਧ ਸੂਬਾ ਪੱਧਰੀ ਮੁਹਿੰਮ ਸਥਾਪਿਤ ਕੀਤੀ ਹੈ, ਹੁਣ ਗੈਗਸਟਰ ਕਲਚਰ, ਜ਼ੋ ਸੂਬੇ ਦੀ ਨੌਜਵਾਨੀ ਲਈ ਦਸ਼ਾ ਤੇ ਦਿਸ਼ਾ ਨੂੰ ਦੂਸ਼ਿਤ ਕਰ ਰਿਹਾ ਹੈ, ਨੂੰ ਖਤਮ ਕਰਨ ਲਈ ਪੁਲਿਸ ਵਿਭਾਗ ਨਾਲ ਬਿਨਾਂ ਕਿਸੇ ਲਾਲਸਾ ਤੋਂ ਕੰਮ ਕਰਨ ਲਈ ਤਿਆਰ ਹਨ। ਬਸ਼ਰਤੇ ਸੂਬੇ ਨੂੰ ਗੈਂਗਸਟਰ ਕਲਚਰ ਤੋਂ ਮੁਕਤ ਕਰਨ ਅਤੇ ਮੂਸੇ ਪਰਿਵਾਰ ਨੂੰ ਇਨਸਾਫ ਦੇਣ ਲਈ ਦ੍ਰਿੜਤਾ ਨਾਲ ਸੰਕਲਪ ਲਿਆ ਜਾਵੇ।।