ਸੰਗਰੂਰ 25 ਸਤੰਬਰ ( ਬਾਵਾ)-
ਸਰਗਰਮ ਸਮਾਜਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ ਵੱਲੋ ਹਰ ਐਤਵਾਰ ਸ਼ੂਰੂ ਕੀਤੇ ਪ੍ਰੋਗਰਾਮ ਮਸਲੇ ਦਾ ਹੱਲ ਵਿੱਚ ਅੱਜ ਜਿਲਾ ਸੰਗਰੂਰ, ਬਰਨਾਲਾ, ਮਾਲੇਰਕੋਟਲਾ, ਬਠਿੰਡਾ, ਅਤੇ ਮੋਂਗਾ ਨਾਲ ਸਬੰਧਤ 7 ਸ਼ਿਕਾਇਤਾ ਆਈਆਂ । ਜਿੱਥੇ ਹਾਜਰ ਸ਼ਿਕਾਇਤ ਕਰਤਾ ਵੱਲੋ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੂੰ ਅਪਣੀਆ ਸਮੱਸਿਆਵਾ ਤੋ ਜਾਣੂ ਕਰਵਾਇਆ ਗਿਆ । handled the complaints on the spot.
ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵੱਲੋ ਸਾਰੀਆਂ ਸਮੱਸਿਆਵਾ ਦਾ ਮੌਕੇ ਤੇ ਹੱਲ ਕਰਵਾਇਆ ਗਿਆ । ਦਰਸ਼ਨ ਸਿੰਘ ਕਾਂਗੜਾ ਨੇ ਦੱਸਿਆ ਕਿ ਭਾਰਤੀਯ ਅੰਬੇਡਕਰ ਮਿਸ਼ਨ ਪੂਰੀ ਤਰਾ ਸਮਾਜ ਸੇਵਾ ਨੂੰ ਸਮਰਪਿਤ ਹੈ । ਉਹਨਾ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ ਕੋਲ ਪਹੁੰਚੀ ਹਰ ਸਮੱਸਿਆ ਦੇ ਹੱਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਂਦੇ ਹਨ ।
ਉਨ੍ਹਾ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਕੰਮ ਨੂੰ ਲੈਕੇ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਮਸਲੇ ਦਾ ਹੱਲ ਪ੍ਰੋਗਰਾਮ ਵਿੱਚ ਆਉਣ ਜਿੰਨਾ ਦੀ ਹਰ ਮੁਸ਼ਕਲ ਦਾ ਸਥਾਈ ਹੱਲ ਕਰਨ ਲਈ ਭਾਰਤੀਯ ਅੰਬੇਡਕਰ ਮਿਸ਼ਨ ਵੱਲੋ ਯਤਨ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਸੰਗਰੂਰ ਆਉਂਣ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਵਿਅਕਤੀ ਭਾਰਤੀਯ ਅੰਬੇਡਕਰ ਮਿਸ਼ਨ ਦੇ ਲੋਕਲ ਵਲੰਟੀਅਰ ਨਾਲ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਵੱਖ ਵੱਖ ਜ਼ਿਲ੍ਹਿਆਂ ਚੋਂ ਮਸਲੇ ਦਾ ਹੱਲ ਪ੍ਰੋਗਰਾਮ ਵਿੱਚ ਪਹੁੰਚੇ ਕਈ ਲੋਕਾਂ ਨੇ ਭਾਰਤੀਯ ਅੰਬੇਡਕਰ ਮਿਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਉਹ ਆਪਣੀਆਂ ਇਨ੍ਹਾਂ ਸਮਸਿਆਵਾਂ ਨੇ ਲੈਕੇ ਉਹ ਕਾਫੀ ਪ੍ਰੇਸ਼ਾਨ ਸਨ ਜਿਸ ਦਾ ਅੱਜ ਹੱਲ ਹੋਣ ਤੇ ਉਹ ਖ਼ੁਸ਼ੀ ਮਹਿਸੂਸ ਕਰਦੇ ਹਨ ਉਨ੍ਹਾਂ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ ਦੇ ਸਮਾਜ ਸੇਵੀ ਕੰਮਾਂ ਤੇ ਉਹ ਪੁਰੀ ਤਰ੍ਹਾਂ ਪ੍ਰਭਾਵਿਤ ਹਨ ਜੇਕਰ ਹੋਰ ਸੰਸਥਾਵਾਂ ਵੀ ਇਸੇ ਤਰ੍ਹਾਂ ਕੰਮ ਕਰਨ ਤਾਂ ਗਰੀਬ ਲੁੱਟ ਖਸੁੱਟ ਅਤੇ ਵਾਧੂ ਦੀ ਖੱਜਲ ਖ਼ੁਆਰੀ ਤੋਂ ਬਚ ਸਕਦੇ ਹਨ ।
ਇਸ ਮੌਕੇ ਭਾਰਤੀਯ ਅੰਬੇਡਕਰ ਮਿਸ਼ਨ ਜਿਲਾ ਸੰਗਰੂਰ ਦੇ ਪ੍ਰਧਾਨ ਸੁਖਪਾਲ ਸਿੰਘ ਭੰਮਾਬੱਦੀ, ਰਣਜੀਤ ਸਿੰਘ ਹੈਪੀ, ਜਰਨੈਲ ਸਿੰਘ ਬਹਾਦਰਪੁਰ, ਪੰਮੀ ਕੌਰ ਬਾਹਮਣੀਵਾਲਾ, ਪ੍ਰਮਜੀਤ ਕੌਰ ਧੌਲਾ, ਬਲਵੀਰ ਸਿੰਘ ਨੀਲੋਵਾਲ, ਪ੍ਰੀਤਮ ਸਿੰਘ ਤਪਾ, ਮੋਹਿਤ ਕੁਮਾਰ ਮੇਸ਼ੀ, ਸ਼ਸ਼ੀ ਚਾਵਰੀਆ, ਰਾਜੇਸ਼ ਲੋਟ, ਸ਼ਾਮ ਸਿੰਘ ਮਿਸ਼ਰਾ ਬੰਗਾਵਾਲੀ, ਇੰਦਰਜੀਤ ਸਿੰਘ, ਅਤੇ ਨਰੇਸ਼ ਕੁਮਾਰ ਆਦਿ ਹਾਜ਼ਰ ਸਨ।
ਖਾਸ ਖਬਰਾਂ
ਸ਼੍ਰੀ ਗਣੇਸ਼ ਪੂਜਨ ਨਾਲ ਸ਼੍ਰੀ ਰਾਮ ਲੀਲਾ ਦੀ ਸ਼ੁਰੂਆਤ ਹੋਈ