ਮੈਡਮ ਪੂਨਮ ਕਾਂਗੜਾ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ
ਹਰ ਇੱਕ ਤੇ ਹੋਵੇਗੀ ਕਾਨੂੰਨੀ ਕਾਰਵਾਈ – ਮੈਡਮ ਪੂਨਮ ਕਾਂਗੜਾ
ਬਠਿੰਡਾ 12 ਸਤੰਬਰ :
-ਬਠਿੰਡਾ – ਡੱਬਵਾਲੀ ਰਾਸ਼ਟਰੀ ਮਾਰਗ ਤੇ ਸਥਿਤ ਪਿੰਡ ਗਹਿਰੀ ਬੁੱਟਰ ਦੀ ਇੰਟਰ ਲਾਕਿੰਗ ਟਾਈਲਾਂ ਦੀ ਫੈਕਟਰੀ ਚ ਮਜ਼ਦੂਰੀ ਦਾ ਕੰਮ ਕਰਦੀ ਔਰਤ ਨਾਲ ਫੈਕਟਰੀ ਮਾਲਕ ਵੱਲੋਂ ਕਥਿਤ ਜ਼ਬਰ ਜ਼ਿਨਾਹ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਰਬਾਰ ਪੁੱਜ ਗਿਆ ਹੈ । The case of forced adultery with a working woman has reached the SC Commission.
ਭਾਰਤੀਯ ਅੰਬੇਡਕਰ ਮਿਸ਼ਨ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਬੱਲੂਆਣਾ ਵੱਲੋਂ ਉਕਤ ਮਾਮਲੇ ਨੂੰ ਲੈ ਕਿ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦੇ ਕਿ ਫੈਕਟਰੀ ਮਾਲਕ ਅਤੇ ਕਥਿਤ ਗਰਭਪਾਤ ਕਰਨ ਵਾਲੇ ਬਠਿੰਡਾ ਦੇ ਇੱਕ ਬੱਚਿਆਂ ਦੇ ਨਿੱਜੀ ਹਸਪਤਾਲ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਬੱਲੂਆਣਾ ਤੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਰੁਪਿੰਦਰ ਸਿੰਘ ਕੋਟਫੱਤਾ ਨੇ ਦੱਸਿਆ ਕਿ ਉਕਤ ਮਾਮਲੇ ਨੂੰ ਲੈ ਕਿ ਭਾਰਤੀਯ ਅੰਬੇਡਕਰ ਮਿਸ਼ਨ ਦੀ ਜ਼ਿਲ੍ਹਾ ਟੀਮ ਵੱਲੋਂ ਪੀੜਤ ਮਜ਼ਦੂਰ ਔਰਤ ਨੂੰ ਇੰਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ।
ਉਨ੍ਹਾਂ ਕਿਹਾ ਕਿ ਉਹ ਪੀੜਤ ਮਜ਼ਦੂਰ ਔਰਤ ਨਾਲ ਚਟਾਨ ਵਾਂਗ ਖੜੇ ਹਨ ਕੋਈ ਵੀ ਸੰਘਰਸ਼ ਕਰਨ ਤੋ ਪਿੱਛੇ ਨਹੀਂ ਹਟਣਗੇ ਇਸ ਸਬੰਧੀ ਸੰਪਰਕ ਕਰਨ ਤੇ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਪਿੰਡ ਗਹਿਰੀ ਬੁੱਟਰ ਦੀ ਇੰਟਰ ਲਾਕਿੰਗ ਟਾਈਲਾਂ ਦੀ ਫੈਕਟਰੀ ਵਿੱਚ ਕੰਮ ਕਰਨ ਵਾਲੀ ਮਜ਼ਦੂਰ ਔਰਤ ਨਾਲ ਹੋਏ ਕਥਿਤ ਜ਼ਬਰ ਜ਼ਿਨਾਹ ਸਬੰਧੀ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਹੈ । ਜਿਸ ਸਬੰਧੀ ਕਾਨੂੰਨੀ ਕਾਰਵਾਈ ਕਰਨ ਲਈ ਉਨਾਂ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ।
ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਸ਼ਿਕਾਇਤ ਵਿੱਚ ਫੈਕਟਰੀ ਮਾਲਕ ਦੇ ਨਾਲ ਨਾਲ ਪੀੜਤ ਮਜ਼ਦੂਰ ਔਰਤ ਦੀ ਮਨਾਹੀ ਦੇ ਬਾਵਜੂਦ ਬਠਿੰਡਾ ਵਿਖੇ ਇੱਕ ਬੱਚਿਆਂ ਦੇ ਨਿੱਜੀ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਕਥਿਤ ਗਰਭਪਾਤ ਕਰਨ ਦਾ ਜੋ ਜਿਕਰ ਕੀਤਾ ਗਿਆ ਹੈ, ਇਸ ਦੀ ਵੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਮੈਡਮ ਪੂਨਮ ਕਾਂਗੜਾ ਨੇ ਕਰੜੇ ਸ਼ਬਦਾਂ ਵਿੱਚ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਜੇਕਰ ਇਸ ਵਿੱਚ ਕਿਸੇ ਵੀ ਅਧਿਕਾਰੀ ਨੇ ਪੀੜਤ ਔਰਤ ਨੂੰ ਇੰਨਸਾਫ਼ ਦੇਣ ਵਿੱਚ ਕੋਈ ਕੁਤਾਹੀ ਵਰਤੀ ਤਾਂ ਉਸ ਵਿਰੁੱਧ ਵੀ ਐਸ ਸੀ/ਐਸ ਟੀ ਐਕਟ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ ।