ਭਗਵਾਨ ਸ੍ਰਿ ਕਿ਼੍ਸ਼ਨ ਜੀ ਦੇ ਜਨਮ ਦਿਹਾੜੇ ਤੇ ਕੱਢੀਆਂ ਝਾਕੀਆਂ ਤੇ ਸ੍ਰੀ ਗੁਰਦੁਆਰਾ ਸਾਹਿਬ ਕਮੇਟੀ ਵਲੋਂ ਨਿਘਾ ਸਵਾਗਤ
ਕਮਲੇਸ਼ ਗੋਇਲ ਖਨੌਰੀ
ਖਨੌਰੀ 18ਅਗਸਤ – ਅੱਜ ਭਗਵਾਨ ਸ਼੍ਰੀ ਕਿ੍ਸ਼ਨ ਜੀ ਦੀ ਜਨਮ ਅਸ਼ਟਮੀ ਦੇ ਮੌਕੇ ‘ਤੇ ਸ਼੍ਰੀ ਨੈਣਾ ਦੇਵੀ ਮੰਦਰ ਖਨੌਰੀ ਮੰਡੀ ਵੱਲੋਂ ਝਾਂਕੀਆਂ ਕੱਢੀਆਂ ਗਈਆਂ ਜੋ ਕੇ ਸ਼ਹਿਰ ਦਾ ਗੇੜਾ ਦਿੰਦੇ ਹੋਇਆ ਗੁਰਦੁਆਰਾ ਸਾਹਿਬ ਪਾ. ਛੇਵੀਂ ਕੋਲ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਵੱਲੋਂ ਹਰ ਸਾਲ ਦੀ ਤਰਾਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਆਈਆਂ ਸੰਗਤਾਂ ਨੂੰ ਕੜਾਹ ਛੋਲਿਆਂ ਦਾ ਲੰਗਰ ਛਕਾਇਆਂ ਗਿਆ ।ਇਸ ਮੋਕੇ ਤੇ ਗੁਰੂ ਘਰ ਦੇ ਸੇਵਾਦਾਰ ਬਾਬਾ ਪਵਿੱਤਰ ਸਿੰਘ , ਗੁਰਚਰਨ ਸਿੰਘ ਛਾਬੜਾ , ਕੁਲਦੀਪ ਸਿੰਘ ਚੋਪੜਾ , ਬਾਬਾ ਗੁਰਜੀਤ ਸਿੰਘ , ਰਛਪਾਲ ਸਿੰਘ , ਹਰਪ੍ਰੀਤ ਸਿੰਘ ਚੋਪੜਾ , ਦਿਲਬਾਗ ਸਿੰਘ ਅਤੇ ਸਤਨਾਮ ਸਿੰਘ ਰਾਜਾ ਤੇ ਵੱਡੀ ਗਿਣਤੀ ਵਿੱਚ ਸੰਗਤ ਮਜ਼ੂਦ ਸੀ ।
ਟਿੱਪਣੀ ਕਰਨ ਲਈ ਤੁਹਾਨੂੰ ਦਾਖਲ ਹੋਣਾ ਪਵੇਗਾ।