ਪੌਦਿਆਂ ਦਾ ਪੌਸ਼ਣ ਵੱਡੀ ਜ਼ਿੰਮੇਵਾਰੀ- ਗੁੱਜਰਾਂ
ਦਿੜ੍ਹਬਾ, 15 ਅਗਸਤ
– ਪਾਵਰਕੌਮ ਦੇ ਦਿਹਾਤੀ ਉਪ ਮੰਡਲ ਦਫਤਰ ਦਿੜ੍ਹਬਾ ਦੀ ਚਾਰਦੀਵਾਰੀ ਅੰਦਰ ਬਰਸਾਤੀ ਮੌਸਮ ਦੇ ਚਲਦੇ ਉੱਗੀ ਹੋਈ ਗਾਜ਼ਰ ਘਾਹ ਦੀ ਸਫਾਈ ਕਰਨ ਤੋਂ ਬਾਅਦ ਪ੍ਰੇਮੀਆਂ ਦੁਆਰਾ ਆਜ਼ਾਦੀ ਦਿਵਸ ਅਤੇ ਡੇਰਾ ਮੁੱਖੀ ਦੇ ਜਨਮ ਦਿਨ ਮੌਕੇ ਆਮ ਆਦਮੀ ਪਾਰਟੀ ਦੇ ਜਿਲਾ ਆਗੂ ਪ੍ਰੀਤਮ ਸਿੰਘ ਪੀਤੂ ਦੀ ਅਗਵਾਈ ਵਿੱਚ ਡੇਢ ਸੌ ਦੇ ਕਰੀਬ ਪੌਦੇ ਲਗਾਏ ਗਏ।
ਇਸ ਮੌਕੇ ਆਮ ਆਦਮੀ ਪਾਰਟੀ ਨੇਤਾ ਪੀਤੂ ਅਤੇ ਇੰਜ ਜਗਦੀਪ ਸਿੰਘ ਗੁੱਜਰਾਂ ਨੇ ਦੱਸਿਆ ਕਿ ਆਜ਼ਾਦੀ ਦਿਵਸ ਨੂੰ ਸਮਰਪਿਤ ਡੇਰਾ ਪ੍ਰੇਮੀਆਂ ਦੁਆਰਾ ਪਾਵਰਕੌਮ ਦੇ ਦਫ਼ਤਰ ਵਿੱਚ ਡੇਢ ਸੌ ਦੇ ਕਰੀਬ ਪੌਦੇ ਲਗਾਏ ਗਏ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਡੇਰਾ ਪ੍ਰੇਮੀਆਂ ਦੁਆਰਾ ਸਮਾਜਿਕ ਭਲਾਈ ਦੇ ਕੰਮ ਵੱਡੇ ਪੱਧਰ ਤੇ ਕੀਤੇ ਜਾਂਦੇ ਹਨ।
ਗੁੱਜਰਾਂ ਨੇ ਕਿਹਾ ਕਿ ਪੌਦੇ ਲਗਾਉਣਾ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਵੱਡੀ ਜ਼ਿੰਮੇਵਾਰੀ ਦਾ ਕੰਮ ਹੈ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਉਣੇ ਚਾਹੀਦੇ ਹਨ ਜਿਸ ਨਾਲ ਵਾਤਾਵਰਣ ਸ਼ੁੱਧ ਹੋਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੰਦਰੁਸਤ ਹੋਣਗੀਆਂ ਇਸ ਮੌਕੇ ਡੇਰਾ ਪ੍ਰੇਮੀ ਕਰਨੈਲ ਸਿੰਘ, ਮਲਕੀਤ ਸਿੰਘ ,ਪਰਵੀਨ ਕੁਮਾਰ ਨੇ ਦੱਸਿਆ ਕਿ ਆਜ਼ਾਦੀ ਉਤਸਵ ਅਤੇ ਡੇਰਾ ਮੁਖੀ ਦੇ ਜਨਮ ਦਿਨ ਨੂੰ ਸਮਰਪਿਤ ਬਲਾਕ ਦਿੜ੍ਹਬਾ ਵਿੱਚ 1500 ਦੇ ਕਰੀਬ ਪੌਦੇ ਲਗਾਏ ਜਾਣਗੇ ਜਿਨ੍ਹਾਂ ਨੂੰ ਹਰ ਹਫ਼ਤੇ ਪਾਣੀ ਦੇਣਾ ਡੇਰਾ ਪ੍ਰੇਮੀਆਂ ਦੀ ਜਿੰਮੇਵਾਰੀ ਹੋਵੇਗੀ ।
ਇਸ ਮੌਕੇ ਪਾਵਰਕਾਮ ਦੇ ਐੱਸ ਡੀ ਓ ਸੰਦੀਪ ਕੁਮਾਰ, ਦਵਿੰਦਰ ਸਿੰਘ ਪਿਸ਼ੌਰ ਆਗੂ ਏਕਤਾ ਮੰਚ, ਜੇ ਈ ਪਰਦੀਪ ਸਿੰਘ ,ਜੇਈ ਭੂਸ਼ਨ ਕੁਮਾਰ, ਜਸਵਿੰਦਰ ਸਿੰਘ ਲਾਈਨ ਮੈਨ, ਸਾਬਕਾ ਪ੍ਰਧਾਨ ਜੱਗਾ ਦਾਸ ,ਸੁਖਵਿੰਦਰ ਸਿੰਘ ਵਿਰਕ ਸਮਾਜਸੇਵੀ, ਦਵਿੰਦਰ ਕੁਮਾਰ, ਗੁਰਜੰਟ ਸਿੰਘ, ਕੁਲਵੰਤ ਸਿੰਘ , ਹਰਦੇਵ ਸਿੰਘ ,ਮੋਹਿਤ ਕੁਮਾਰ ਆਦਿ ਮੌਜੂਦ ਸਨ।