ਬਿਜਲੀ ਸੋਧ ਬਿੱਲ ਲਾਗੂ ਨਹੀਂ ਹੋਣ ਦੇਵੇਗੇ:-ਕ੍ਰਾਂਤੀਕਾਰੀ ਕਿਸਾਨ ਯੂਨੀਅਨ
ਕਮਲੇਸ਼ ਗੋਇਲ ਖਨੌਰੀ
ਖਨੌਰੀ 9 ਅਗਸਤ ਪ੍ਰੋਫੈਸਰ ਅਮਨਦੀਪ ਸਿੰਘ ਨੇ ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਵੱਲੋਂ ਕਿਸਾਨੀ ਸੰਘਰਸ ਰੱਦ ਕੀਤਾ ਗਿਆ ਬਿਜਲੀ ਸੋਧ ਬਿੱਲ ਦੁਬਾਰਾ ਤੋਂ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਤੇ ਭਵਿੱਖੀ ਰਣਨੀਤੀ ਲਈ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ । ਮੀਟਿੰਗ ਤੋਂ ਬਾਅਦ ਸਥਾਨਿਕ ਤਹਿਸੀਲ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਧਰਨੇ ਦੀ ਅਗਵਾਈ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ਕੀਤੀ। ਸੂਬਾ ਆਗੂ ਹਰਭਜਨ ਸਿੰਘ ਬੁੱਟਰ ਅਤੇ ਬਲਾਕ ਪਾਤੜਾਂ ਦੇ ਪ੍ਰਧਾਨ ਹਰਭਜਨ ਸਿੰਘ ਧੂਹੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇਂਦਰ ਸਰਕਾਰ ਵਾਅਦਾ ਖਿਲਾਫੀ ਤੇ ਉੱਤਰ ਆਈ ਹੈ। ਵਾਅਦੇ ਮੁਤਾਬਿਕ ਰੱਦ ਕੀਤਾ ਬਿਜਲੀ ਸੋਧ ਬਿੱਲ ਮੁੜ ਤੋਂ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਜਿਹੀ ਹਰ ਗਤੀਵਿਧੀ ਦਾ ਡੱਟਕੇ ਵਿਰੋਧ ਕਰੇਗੀ। ਜਥੇਬੰਦੀ ਨੇ ਹਮੇਸਾ ਹੀ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਅਵਾਜ਼ ਬੁਲੰਦ ਕੀਤੀ ਹੈ। ਨਿਮਨ ਕਿਸਾਨੀ ਨੂੰ ਬਚਾਉਣ ਲਈ ਜਥੇਬੰਦੀ ਹਰ ਕੁਰਬਾਨੀ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚਾ ਦੇ ਹਰ ਹੁਕਮ ਤੇ ਡੱਟਕੇ ਪਹਿਰਾ ਦੇਵੇਗੀ । ਜਥੇਬੰਦੀ ਹਮੇਸਾ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਧਿਰ ਬਣਕੇ ਖੜਦੀ ਆਈ ਹੀ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਨ ਲਈ ਦ੍ਰਿੜ ਹੈ। ਜਥੇਬੰਦੀ ਅਗਲੇਰੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਸੇਰਗੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਹਰ ਹੁਕਮ ਤੇ ਡੱਟਕੇ ਪਹਿਰਾ ਦੇਵਾਗੇ । ਜਥੇਬੰਦੀ ਨੇ ਕੇਂਦਰ ਸਰਕਾਰ ਵੱਲੋਂ ਐਮ. ਐਸ਼ . ਪੀ ਲਾਗੂ ਕਰਨ ਦੇ ਵਾਅਦੇ ਤੋ ਮੁੱਕਰਨ ਸੰਬੰਧੀ ਅਗਲੀ ਰਣਨੀਤੀ ਤੇ ਵਿਚਾਰ ਵੀ ਚਰਚਾ ਕੀਤੀ। ਉਨਾ ਕਿਹਾ ਕਿ ਕੇਂਦਰ ਸਰਕਾਰ ਵਾਅਦਾ ਖਿਲਾਫੀ ਤੇ ਉੱਤਰ ਆਈ ਹੈ। ਸੰਘਰਸ ਦੋਰਾਨ ਕੀਤੇ ਵਾਅਦੇ ਪੁਗਾਏ ਨਹੀਂ ਜਾ ਰਹੇ। ਕਿਸਾਨੀ ਨੂੰ ਖਤਮ ਕਰਨ ਲਈ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਹੱਥ – ਠੋਕੀ ਬਣੀ ਹੋਈ ਹੈ। ਅੱਜ ਸਰਕਾਰ ਐਮ.ਐਸ.ਪੀ ਤੇ ਕਾਨੂੰਨ ਬਣਾਉਣ ਤੋਂ ਵੀ ਮੁਨਕਰ ਹੋ ਚੁੱਕੀ ਹੈ। ਲਖੀਮਪੁਰ ਖੀਰੀ ਵਿੱਚ ਕਿਸਾਨ ਆਗੂਆਂ ਤੇ ਨਾਜਾਇਜ਼ ਤੋਰ ਤੇ ਤਿੱਨ ਸੌ ਦੋ ਦੇ ਪਰਚੇ ਦਰਜ ਕੀਤੇ ਹੋਏ ਹਨ। ਜਦਕਿ ਅਜੇ ਮਿਸ਼ਰਾ ਟੈਨੀ ਤੇ ਉਸਦੇ ਹੋਰ ਮੁਲਜ਼ਮ ਸਾਥੀ ਖੁੱਲੇ ਘੁੰਮ ਰਹੇ ਹਨ। ਪੀੜਤ ਧਿਰ ਅਜੇ ਵੀ ਇਨਸਾਫ ਲਈ ਸੰਘਰਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹਨ। ਪਰ ਅਫ਼ਸੋਸ ਸਰਕਾਰਾਂ ਕਿਸਾਨੀ ਦੀ ਸਾਰ ਨਹੀਂ ਲੈ ਰਹੀਆਂ ।ਕਿਸਾਨੀ ਨੂੰ ਖਤਮ ਕਰਨ ਲਈ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੋ ਬਰਦਾਸ਼ਤ ਕਰਨਯੋਗ ਨਹੀ ਹਨ। ਇਹਨਾਂ ਸਾਰੇ ਮੁੱਦਿਆਂ ਨੂੰ ਲੈਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤਿੱਖਾ ਸੰਘਰਸ ਕਰ ਰਹੀ ਹੈ । ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਸਾਨੀ ਝੰਡੇ ਹੇਠ ਲਾਮਬੰਦ ਹੋਣ ਦਾ ਸੱਦਾ ਦਿੱਤਾ । ਉਨ੍ਹਾਂ ਪੰਜਾਬ ਦੀ ਨੌਜਵਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਲੋਕ ਸਰਕਾਰਾਂ ਦੀਆਂ ਚਾਲਾਂ ਤੋ ਸਾਵਧਾਨ ਰਹਿਕੇ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ ਪੰਜਾਬ ਅਤੇ ਕਿਸਾਨੀ ਦੀ ਭਲੇ ਲਈ ਇਕਜੁਟਤਾ ਨਾਲ ਕੰਮ ਕਰਨ। ਕਿਸਾਨ ਆਗੂਆਂ ਨੇ ਲੋਕਾਂ ਨੂੰ ਰੇਲ ਰੋਕੂ ਰੋਸ ਪ੍ਰਦਰਸ਼ਨਾਂ ਵਿੱਚ ਵੱਧ ਚੜਕੇ ਹਿੱਸਾ ਲੈਣ ਲਈ ਲੋਕਾਂ ਦਾ ਧੰਨਵਾਦ ਕੀਤਾ।
ਇਸ ਸਮੇਂ ਕਿਸਾਨ ਯੂਨੀਅਨ ਦੇ ਪੰਜਾਬ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ , ਬਲਾਕ ਪ੍ਰਧਾਨ ਹਰਭਜਨ ਸਿੰਘ ਧੂਹੜ , ਜਨਰਲ ਸਕੱਤਰ ਸੁਖਦੇਵ ਸਿੰਘ ਹਰਿਆਊ , ਸੂਬੇਦਾਰ ਨਰਾਤਾ ਸਿੰਘ , ਮਹਿਲਾ ਕਿਸਾਨ ਆਗੂ ਬੀਬੀ ਚਰਨਜੀਤ ਕੌਰ ਧੂੜੀਆਂ, ਸਾਹਿਬ ਸਿੰਘ ਦੁਤਾਲ , ਕੁਲਵੰਤ ਸਿੰਘ ਸੇਰਗੜ , ਕੁਲਦੀਪ ਸਿੰਘ ਦੁਤਾਲ , ਸਰਪੰਚ ਬੁੱਢਾ ਸਿੰਘ , ਜਰਨੈਲ ਸਿੰਘ ਦੁਗਾਲ , ਲਾਭ ਸਿੰਘ ਦੁਗਾਲ, ਸੂਬੇਦਾਰ ਨਰਾਤਾ ਸਿੰਘ ਜੁਗਿੰਦਰ ਸਿੰਘ ਪੈਂਦ , ਜਾਨਪਾਲ ਸਿੰਘ ਕਾਗਥਲਾ , ਪ੍ਰੋਫੈਸਰ ਅਮਨਦੀਪ ਸਿੰਘ , ਜਲੰਧਰ ਸਿੰਘ , ਸੁਬੇਗ ਸਿੰਘ , ਮਨਜੀਤ ਸਿੰਘ ਤੇਈਪੁਰ , ਬੇਅੰਤ ਸਿੰਘ ਨਾਈਵਾਲਾ, ਵਰਿਆਮ ਸਿੰਘ ਸਾਗਰਾ , ਗੁਰਜੰਟ ਸਿੰਘ ਧੂਹੜ , ਅਮਰੀਕ ਸਿੰਘ ਦਿਓਗੜ , ਫ਼ਤਿਹ ਸਿੰਘ ਜੋਗੇਵਾਲਾ , ਜੋਰਾ ਸਿੰਘ ਭੂਤਗੜ, ਬਲਵਿੰਦਰ ਸਿੰਘ ਹਰਿਆਊ ਕਲਾਂ , ਨਿਸ਼ਾਨ ਸਿੰਘ ਹਰਿਆਊ ਖੁਰਦ, ਮੇਜਰ ਸਿੰਘ ਗੁਲਾੜ , ਰਸਾਲ ਸਿੰਘ ਨਾਈਵਾਲਾ,ਰਾਜ ਸਿੰਘ ਭੁੱਲਰ , ਹਰਮੇਲ ਸਿੰਘ ਦਿੱਉਗੜ , ਬਿੰਦਰ ਸਿੰਘ ਹਰਿਆਊ ਕਲਾਂ ,ਰਾਜਾ ਸਿੰਘ ਸੇਰਗੜ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।
ਬਿਜਲੀ ਸੋਧ ਬਿੱਲ ਲਾਗੂ ਨਹੀ ਹੋਣ ਦੇਵਾਂਗੇ – ਕ੍ਰਾਂਤੀਕਾਰੀ ਕਿਸਾਨ ਯੁਨੀਅਨ