ਸੰਗਰੂਰ 7 ਅਗਸਤ (ਭੁਪਿੰਦਰ ਵਾਲੀਆ) ਜਨਰਲ ਕੈਟੇਗਰੀ ਵੈੱਲਫੇਅਰ ਫੈੱਡਰੇਸ਼ਨ ਦੇ ਚੀਫ ਆਰਗੇਨਾਈਜ਼ਰ ਸ੍ਰੀ ਸ਼ਿਆਮ ਲਾਲ ਸ਼ਰਮਾ ਅਤੇ ਜਸਵੰਤ ਸਿੰਘ ਧਾਲੀਵਾਲ ਸਟੇਟ ਪ੍ਰੈਜ਼ੀਡੈਂਟ ਨੇ ਦੱਸਿਆ ਕਿ ਸੰਗਰੂਰ ਵਿਖੇ ਮੁੱਖ ਮੰਤਰੀ ਜੀ ਦੀ ਰਿਹਾਇਸ਼ ਦੇ ਸਾਹਮਣੇ ਲੜੀਵਾਰ ਭੁੱਖ ਹਡ਼ਤਾਲ ਸ਼ੁਰੂ ਕੀਤੀ ਗਈ, ਜਿਸ ਵਿੱਚ ਪਹਿਲੇ ਦਿਨ ਦੋਆਬਾ ਜਨਰਲ ਕੈਟਾਗਰੀ ਫਰੰਟ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ,ਜਨਰਲ ਸਕੱਤਰ ਜਗਤਾਰ ਸਿੰਘ ਭੁੰਗਰਨੀ, ਸ਼ਿਆਮ ਲਾਲ ਸ਼ਰਮਾ ਚੀਫ ਆਰਗੇਨਾਈਜ਼ਰ ਸਰਬਜੀਤ ਕੌਸ਼ਲ ਸਕੱਤਰ ਜਨਰਲ ,ਰਮਨ ਮਹਿਰਾ ਜਨਰਲ ਸਮਾਜ ਮੰਚ, ਰਾਜ ਕੁਮਾਰ ਟੋਨੀ ਸੰਗਰੂਰ, ਮਾਸਟਰ ਅਵਤਾਰ ਸਿੰਘ ਲੁਧਿਆਣਾ ਜਸਵਿੰਦਰ ਸਿੰਘ ਸੰਘਾ ,ਜਤਿੰਦਰਵੀਰ ਗਿੱਲ ਰਵਿੰਦਰ ਜਠੇੜੀ ਸੋਨੀਪਤ ਰਾਸ਼ਟਰੀ ਜਾਤੀਗਤ ਆਰਕਸ਼ਨ ਵਿਰੋਧੀ ਪਾਰਟੀ ,ਜੈਪਾਲ ਸੈਕਟਰੀ ਆਲ ਇੰਡੀਆ ਇਕੁਐਲਿਟੀ ਨੌਰਥ ਜ਼ੋਨ , ਜਗਜੀਤ ਸਿੰਘ ਗਿੱਲ ਜਨਰਲ ਸਕੱਤਰ ਕੰਢੀ ਕਿਸਾਨ ਯੂਨੀਅਨ ਸ਼ਾਮਲ ਹੋਏ ।
ਬੁਲਾਰਿਆਂ ਨੇ ਦੱਸਿਆ ਜਦੋਂ ਤੱਕ ਸਰਕਾਰ ਜਨਰਲ ਵਰਗ ਦੀਆਂ ਮੰਗਾਂ ਸਬੰਧੀ ਧਿਆਨ ਨਹੀਂ ਦਿੰਦੀ ਉਦੋਂ ਤੱਕ ਇਹ ਲਡ਼ੀਵਾਰ ਭੁੱਖ ਹਡ਼ਤਾਲ ਜਾਰੀ ਰਹੇਗੀ । ਜਨਰਲ ਵਰਗ ਦੀ ਮੁੱਖ ਮੰਗ ਜਨਰਲ ਵਰਗ ਦੀ ਭਲਾਈ ਲਈ ਸਥਾਪਤ ਕੀਤੇ ਗਏ ਕਮਿਸ਼ਨ ਦਾ ਚੇਅਰਪਰਸਨ ਲਗਾਉਣਾ ਹੈ ।ਇਸ ਤੋਂ ਇਲਾਵਾ ਪਰੋਸਨਲ ਵਿਭਾਗ ਵੱਲੋਂ ਸੀਨੀਆਰਤਾ ਸਬੰਧੀ ਸਮੇਂ ਸਮੇਂ ਸਿਰ ਜਾਰੀ ਕੀਤੇ ਸਰਕੂਲਰ ਨੂੰ ਲਾਗੂ ਕਰਨਾ ਅਤੇ ਕੋਟਾ ਪੂਰਾ ਹੋਣ ਉਪਰੰਤ ਰੋਸਟਰ ਬੰਦ ਕਰਨ ਸਬੰਧੀ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਸਰਕੂਲਰ ਨੂੰ ਲਾਗੂ ਕਰਨਾ ਹੈ। ਰੱਜੇ ਪੁੱਜੇ ਲੋਕਾਂ ਨੂੰ ਰਾਖਵੇਂਕਰਨ ਦਾ ਲਾਭ ਨਾ ਦੇਣਾ ਅਤੇ ਰਾਖਵੇਂਕਰਨ ਦਾ ਆਧਾਰ ਆਰਥਿਕ ਕਰਨਾ ਸ਼ਾਮਲ ਹੈ ।ਫੈਡਰੇਸ਼ਨ ਇਹ ਵੀ ਮੰਗ ਕਰਦੀ ਹੈ ਕਿ ਰਿਜ਼ਰਵ ਹਲਕੇ ਰੋਟੇਟ ਕੀਤੇ ਜਾਣ ਤਾਂ ਜੋ ਜਨਰਲ ਵਰਗ ਦੇ ਲੋਕ ਵੀ ਇਨ੍ਹਾਂ ਹਲਕਿਆਂ ਤੋਂ ਚੋਣ ਲੜ ਸਕਣ ਜੋ ਕਿ ਲੰਮੇ ਅਰਸੇ ਤੋਂ ਰਿਜ਼ਰਵ ਚਲੇ ਆ ਰਹੇ ਹਨ । ਇਹ ਵੀ ਮੰਗ ਕੀਤੀ ਕਿ 600 ਯੂਨਿਟ ਬਿਜਲੀ ਦਾ ਬਿੱਲ ਮੁਆਫ ਕਰਨ ਲਈ ਜਨਰਲ ਵਰਗ ਨਾਲ ਕੀਤਾ ਵਿਤਕਰਾ ਦੂਰ ਕੀਤਾ ਜਾਵੇ ਅਤੇ ਹਰੇਕ ਨਾਲ ਇਕਸਾਰ ਵਿਵਹਾਰ ਕੀਤਾ ਜਾਵੇ। ਪੰਜਾਬ ਦੇ ਹਰ ਵਰਗ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਹੈ ।ਹੁਣ ਸਰਕਾਰ ਨੂੰ ਆਪਣੇ ਵਾਅਦੇ ਬਿਨਾਂ ਭੇਦਭਾਵ ਤੋਂ ਲਾਗੂ ਕਰਨੇ ਚਾਹੀਦੇ ਹਨ।
ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ।ਫੈਡਰੇਸ਼ਨ ਨੇ ਦੱਸਿਆ ਕਿ ਜਦੋਂ ਤੱਕ ਮੀਟਿੰਗ ਨਹੀਂ ਮਿਲਦੀ ਅਤੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਲਡ਼ੀਵਾਰ ਭੁੱਖ ਹਡ਼ਤਾਲ ਜਾਰੀ ਰਹੇਗੀ ।
ਇਸ ਸਮੇਂ ਬਲਵੰਤ ਸਿੰਘ ਖ਼ਾਲਸਾ ਸਰਬ ਸਾਂਝੀਵਾਲਤਾ ਸੁਸਾਇਟੀ, ਸੋਹਨ ਲਾਲ ਸ਼ਰਮਾ ਕਨਵੀਨਰ ਸਰਬ ਸਾਂਝਾ ਭਲਾਈ ਮੰਚ ਪੰਜਾਬ, ਜੋਤਿੰਦਰ ਸਿੰਘ, ਅਵਤਾਰ ਸਿੰਘ ਭਲਵਾਨ ਆਦਿ 18 ਜਥੇਬੰਦੀਆਂ ਦੇ ਪ੍ਰਤੀਨਿਧੀ ਅਤੇ ਵਰਕਰ ਸ਼ਾਮਲ ਹੋਏ ।