ਆਪ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ ਚੋਣ ਪ੍ਰਚਾਰ
ਸੁਨਾਮ ਊਧਮ ਸਿੰਘ ਵਾਲਾ, 15 ਜੂਨ (ਅੰਸ਼ੂ ਡੋਗਰਾ) ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਚੋਣ ਪ੍ਰਚਾਰ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਵਿਧਾਇਕ ਸੁਨਾਮ ਅਮਨ ਅਰੋੜਾ, ਬਠਿੰਡਾ ਸਿਟੀ ਦੇ ਵਿਧਾਇਕ ਜਗਰੂਪ ਸਿੰਘ, ਜਲਾਲਾਬਾਦ ਦੇ ਵਿਧਾਇਕ ਜਗਦੀਪ ਸਿੰਘ ਗੋਲਡੀ, ਪਾਰਟੀ ਦੇ ਬੁਲਾਰੇ ਨੀਲ ਗਰਗ, ਸੁਨਾਮ ਇੰਚਾਰਜ ਰਾਕੇਸ਼ ਪੁਰੀ ਵੀ ਮੌਜੂਦ ਸਨ। ਸਥਾਨਕ ਰਾਮੇਸ਼ਵਰ ਮੰਦਰ ਦੇ ਨਜ਼ਦੀਕ ਹੋਏ ਪ੍ਰੋਗਰਾਮ ਦੌਰਾਨ ਹਾਜ਼ਰ ਵੋਟਰਾਂ ਨੂੰ ਸੰਬੋਧਨ ਕਰਦੇ ਹੋਏ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਹੀ ਪਾਰਟੀ ਹੈ। ਸਾਡੀ ਪਾਰਟੀ ਦਾ ਉਦੇਸ਼ ਰਾਜਨੀਤੀ ਕਰਨਾ ਨਹੀਂ ਬਲਕਿ ਜਨਤਾ ਦੀ ਸੇਵਾ ਕਰਨਾ ਹੈ। ਆਮ ਜਨਤਾ ਵਿੱਚੋਂ ਹੀ ਇਸ ਪਾਰਟੀ ਦੇ ਆਗੂ ਬਣੇ ਹਨ। ਇਸ ਲਈ ਅਸੀਂ ਜਨਤਾ ਦੀਆਂ ਸਮੱਸਿਆਵਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਅਤੇ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨਾ ਸਾਡਾ ਟੀਚਾ ਹੈ। ਮੰਤਰੀ ਕਟਾਰੂਚੱਕ ਅਤੇ ਹਾਜ਼ਰ ਹੋਰਨਾਂ ਵਿਧਾਇਕਾਂ ਨੇ ਕਿਹਾ ਕਿ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਹਲਕੇ ਦੀ ਜਨਤਾ ਜਿੱਤ ਦੁਆ ਕੇ ਲੋਕ ਸਭਾ ਵਿੱਚ ਪਹੁੰਚਾਵੇ ਤਾਂ ਕਿ ਸਾਡੀ ਪਾਰਟੀ ਵੱਲੋਂ ਹਲਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਗਤੀ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਸਾਂਸਦ ਹੋਣ ਸਮੇਂ ਜਿਸ ਤਰ੍ਹਾਂ ਹਲਕੇ ਦੀਆਂ ਸਮੱਸਿਆਵਾਂ ਨੂੰ ਲੋਕ ਸਭਾ ਵਿੱਚ ਚੁੱਕਦੇ ਰਹੇ ਸਨ ਉਸੇ ਤਰ੍ਹਾਂ ਗੁਰਮੇਲ ਸਿੰਘ ਵੀ ਹਲਕੇ ਦੀਆਂ ਸਮੱਸਿਆਵਾਂ ਨੂੰ ਲੋਕ ਸਭਾ ਵਿੱਚ ਚੁੱਕ ਕੇ ਉਨ੍ਹਾਂ ਦਾ ਢੁੱਕਵਾਂ ਹੱਲ ਕਰਵਾਉਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਤਰਸੇਮ ਤੋਲਾਵਾਲੀਆ, ਆੜ੍ਹਤੀ ਐਸੋਸੀਏਸ਼ਨ ਸੁਨਾਮ ਪ੍ਰਧਾਨ ਅਮਰੀਕ ਸਿੰਘ ਧਾਲੀਵਾਲ, ਚੇਅਰਮੈਨ ਆੜ੍ਹਤੀ ਐਸੋਸੀਏਸ਼ਨ ਹਰਮੇਸ਼ ਕੁਮਾਰ ਨਾਗਰਾ, ਸਾਬਕਾ ਨਗਰ ਕੌਂਸਲਰ ਕਿਸ਼ੋਰ ਚੰਦ, ਹਰਮੇਸ਼ ਜਖੇਪਲ, ਰਾਜ ਕੁਮਾਰ ਡੱਲਾ, ਅਮਰਨਾਥ ਜਖੇਪਲ ਇੰਡਸਟਰੀਲਿਸਟ, ਪਵਨ ਕੁਮਾਰ ਜਖੇਪਲ, ਪਵਨ ਕੁਮਾਰ ਮੌਜੋਵਾਲੀਆ, ਸੱਤਪਾਲ ਤੋਲਾਵਾਲੀਆ, ਕੇਵਲ ਕ੍ਰਿਸ਼ਨ, ਓਮ ਪ੍ਰਕਾਸ਼, ਵੇਦ ਪ੍ਰਕਾਸ਼, ਹਰਮੀਤ ਸਿੰਘ ਵਿਰਕ ਸਮੇਤ ਵੱਡੀ ਗਿਣਤੀ ਵਿੱਚ ਹੋਰ ਲੋਕ ਵੀ ਹਾਜ਼ਰ ਸਨ