ਸੇਰਪੁਰ/ਮਾਲੇਰਕੋਟਲਾ 04 ਜੂਨ
-ਇਲਾਕੇ ਸ਼ੇਰਪੁਰ ਦੇ ਪ੍ਰਸਿੱਧ ਸਮਾਜ ਸੇਵੀ ਇੰਸਪੈਕਟਰ ਪਿਆਰਾ ਸਿੰਘ ਮਾਹਮਦਪੁਰ ਅਤੇ ਡੇਰਾ ਪ੍ਰੇਮੀਆਂ ਦੇ ਸਹਿਯੋਗ ਨਾਲ ਅੱਜ ਪਿੰਡ ਗੋਬਿੰਦਪੁਰਾ ਦੇ ਇਕ ਲੋੜਵੰਦ ਵਿਅਕਤੀ ਬਲਵੀਰ ਸਿੰਘ ਪੁੱਤਰ ਅਜੈਬ ਸਿੰਘ ਨੂੰ ਇਕ ਨਵਾਂ ਆਸੀਆਨ ਬਣਾ ਕੇ ਪਰਿਵਾਰ ਨੂੰ ਸਪੁਰਦ ਕਰਕੇ ਇਕ ਮਨੁੱਖਤਾ ਵਾਦੀ ਮਿਸਾਲ ਪੈਦਾ ਕੀਤੀ ।
ਦੱਸ ਦਈਏ ਕਿ ਅੱਤੀ ਅੰਤ ਗ਼ਰੀਬੀ ਦੇ ਦੌਰ ਵਿੱਚ ਦਿਨ ਕਟੀਆਂ ਘੱਟ ਰਿਹਾ ਬਲਬੀਰ ਸਿੰਘ ਜੋ ਪਿਛਲੇ ਸਮੇਂ ਤੋਂ ਹੀ ਚੱਲਣ ਫਿਰਨ ਤੋਂ ਅਸਮਰੱਥ ਹੋਣ ਕਾਰਨ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ।ਘਰ ਦੀ ਹਾਲਤ ਏਨੀ ਮਾੜੀ ਹੋ ਚੁੱਕੀ ਸੀ ਕਿ ਛੱਤ ਵਿੱਚ ਪਏ ਬਾਲੇ ਬੇਹੱਦ ਝੁਕ ਚੁੱਕੇ ਸੀ ਅਤੇ ਘਰ ਦੀ ਛੱਤ ਕਿਸੇ ਸਮੇਂ ਵੀ ਡਿੱਗ ਕੇ ਕਿਸੇ ਵੱਡੇ ਭਿਆਨਕ ਹਾਦਸੇ ਨੂੰ ਅੰਜਾਮ ਦੇ ਸਕਦੀ ਸੀ।
ਗੱਲਬਾਤ ਕਰਦਿਆਂ ਸਮਾਜ ਸੇਵੀ ਇੰਸਪੈਕਟਰ ਪਿਆਰਾ ਸਿੰਘ ਮਾਹਮਦਪੁਰ ਨੇ ਦੱਸਿਆ ਕਿ ਉਹ ਅਤੇ ਸਮੁੱਚੇ ਡੇਰਾ ਪ੍ਰੇਮੀਆਂ ਦੀ ਟੀਮ ਪਿਛਲੇ ਲੰਮੇ ਸਮੇਂ ਤੋਂ ਹੀ ਗੁਰੂ ਦੀ ਮਿਹਰ ਸਦਕਾ ਦੱਬੇ ਕੁਚਲੇ ਅਤੇ ਲੋੜਵੰਦ ਪਰਿਵਾਰਾਂ ਨੂੰ ਕੱਪੜੇ, ਰਾਸ਼ਨ ਅਤੇ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਨ ਦੇ ਨਾਲ ਨਾਲ ਅਨੇਕਾਂ ਬੇਸਹਾਰੇ ਲੋਕਾਂ ਦੀ ਬਾਂਹ ਫੜ ਰਹੀ ਹੈ ।
ਜਦੋਂ ਪਿੰਡ ਦੇ ਹੀ ਇਕ ਨੌਜਵਾਨ ਆਗੂ ਨਰਿੰਦਰ ਸਿੰਘ ਅੱਤਰੀ ਨੇ ਉਨ੍ਹਾਂ ਨੂੰ ਪਰਿਵਾਰ ਦੀ ਬੇਹੱਦ ਮਾੜੀ ਸਥਿਤੀ ਬਾਰੇ ਜਾਣੂ ਕਰਵਾਇਆ ਤਾਂ ਭਾਵੇਂ ਉਹ ਪੀਡ਼ਤ ਨੂੰ ਰਾਸ਼ਨ ਹੀ ਮੁਹੱਈਆ ਕਰਵਾਉਣ ਆਏ ਸਨ ਪਰੰਤੂ ਉਨ੍ਹਾਂ ਤੋਂ ਮਕਾਨ ਦੀ ਬੇਹੱਦ ਮਾੜੀ ਹਾਲਤ ਦੇਖ ਨਹੀਂ ਹੋਈ।ਜਿਸ ਕਰਕੇ ਉਨ੍ਹਾਂ ਇਹ ਮਨ ਬਣਾ ਲਿਆ ਸੀ ਕਿ ਹੁਣ ਉਹ ਇਸ ਡਿਗੂੰ ਡਿਗੂੰ ਕਰ ਰਹੇ ਮਕਾਨ ਨੂੰ ਦੀ ਉਸਾਰੀ ਨੂੰ ਨਵੇਂ ਸਿਰਿਓਂ ਕਰਵਾ ਕੇ ਹੀ ਦਮ ਲੈਣਗੇ।
ਅੱਜ ਡੇਰਾ ਪ੍ਰੇਮੀ ਅਤੇ ਸ਼ਾਹ ਸਤਨਾਮ ਗਰੀਨਐਸ ਵੈੱਲਫੇਅਰ ਫੋਰਸ ਦੀ ਟੀਮ ਦੇ ਸਹਿਯੋਗ ਸਦਕਾ ਅਸੀਂ ਇੱਕ ਲੋੜਵੰਦ ਵਿਅਕਤੀ ਨੂੰ ਨਵਾਂ ਮਕਾਨ ਬਣਾ ਕੇ ਦੇਣ ਵਿੱਚ ਸਫ਼ਲ ਹੋਏ ਹਾਂ।
ਮਾਹਮਦਪੁਰ ਨੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋੜਵੰਦ ਬੇਸਹਾਰਾ ਲੋਕਾਂ ਦੀ ਮਦਦ ਲਈ ਅੱਗੇ ਆਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬੇਦਾਰ ਸੁਰਿੰਦਰ ਸਿੰਘ, ਮੇਲਾ ਸਿੰਘ, ਭੌਰਾ ਸਿੰਘ ਫੌਜੀ ਤਪਾ, ਗੁਰਦੀਪ ਸਿੰਘ ਜੋਧਪੁਰ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਹਾਜ਼ਰ ਸਨ ।