ਐਸ ਸੀ ਕਮਿਸ਼ਨ ਨੇ ਵੀ ਲਿਆ ਨੋਟਿਸ
ਬਰਨਾਲਾ 3 ਜੂਨ
-ਕੁੱਝ ਦਿਨ ਪਹਿਲਾ ਸ਼ਹਿਣਾ ਦੇ ਢਿੱਲਵਾ ਰੋਡ ਤੇ ਪਲਾਸਟਿਕ ਫ਼ੈਕਟਰੀ ਵਿੱਚ ਪ੍ਰਦੇਸੀ ਮਕੈਨਿਕ ਰਵੀ ਕੁਮਾਰ ਦੀ ਸ਼ੱਕੀ ਹਾਲਾਤਾ ਚ ਹੋਈ ਮੌਤ ਤੇ ਕਤਲ ਦੀ ਸ਼ੰਕਾ ਪ੍ਰਗਟ ਕਰਦਿਆ ਪੀੜਤ ਪਰਿਵਾਰ ਵੱਲੋ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਜਿਸ ਦਾ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਵੱਲੋ ਵੀ ਨੋਟਿਸ ਲਿਆ ਗਿਆ ਹੈ ।
ਇਸ ਸਬੰਧੀ ਪੀੜਤ ਪਰਿਵਾਰ ਨੇ ਕਥਿਤ ਤੌਰ ਤੇ ਦੋਸ਼ ਲਗਾਉਂਦਿਆ ਕਿਹਾ ਕਿ ਰਵੀ ਕੁਮਾਰ ਦਾ ਕਥਿਤ ਕਤਲ ਕੀਤਾ ਗਿਆ ਹੈ ਕਿਓ ਕਿ ਜਿਸ ਕਮਰੇ ਵਿੱਚ ਰਵੀ ਕੁਮਾਰ ਦੀ ਖੁਦਕੁਸ਼ੀ ਦਿਖਾਈ ਗਈ ਹੈ ਉਸ ਕਮਰੇ ਦੀ ਛੱਤ ਬੜੀ ਨੀਵੀ ਹੈ ਅਤੇ ਰਵੀ ਕੁਮਾਰ ਦਾ ਕੱਦ ਬੜਾ ਲੰਮਾ ਸੀ ਉਹਨਾ ਇਹ ਵੀ ਦੱਸਿਆ ਕਿ ਰਵੀ ਕੁਮਾਰ ਦਾ ਅਪਣੇ ਕਿਸੇ ਵੀ ਪਰਿਵਾਰਿਕ ਮੈਂਬਰ ਨਾਲ ਕੋਈ ਝਗੜਾ ਵਗੈਰਾ ਵੀ ਨਹੀ ਹੋਇਆ ।
ਉਨ੍ਹਾ ਸ਼ੱਕ ਜਾਹਿਰ ਕਰਦਿਆ ਕਿਹਾ ਕਿ ਰਵੀ ਕੁਮਾਰ ਦਾ ਕਥਿਤ ਕਤਲ ਕਰਕੇ ਉਸ ਨੂੰ ਬਾਅਦ ਵਿੱਚ ਖੁਦਕੁਸ਼ੀ ਬਣਾਉਣ ਲਈ ਪੱਖੇ ਨਾਲ ਲਟਕਾਇਆ ਗਿਆ ਪੀੜਤ ਪਰਿਵਾਰ ਨੇ ਕਥਿਤ ਫ਼ੈਕਟਰੀ ਮਾਲਿਕ ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਿਆ ਕਈ ਗੰਭੀਰ ਦੋਸ਼ ਲਗਾਏ ਇਸ ਸਬੰਧੀ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਨਾਲ ਸੰਪਰਕ ਕਰਨ ਤੇ ਉਹਨਾ ਕਿਹਾ ਕਿ ਇਸ ਦਾ ਕਮਿਸ਼ਨ ਵੱਲੋ ਗੰਭੀਰ ਨੋਟਿਸ ਲੈਂਦਿਆ ਇਸ ਦੀ ਗੰਭੀਰਤਾ ਨਾਲ ਜਾਂਚ ਕੀਤਾ ਜਾ ਰਹੀ ਹੈ ।
ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਇਸ ਸਬੰਧੀ ਕਮਿਸ਼ਨ ਵੱਲੋ ਐਸ ਐਸ ਪੀ ਬਰਨਾਲਾ ਨੂੰ ਪੱਤਰ ਭੇਜ ਕਿ 10 ਜੂਨ ਤੱਕ ਮਾਮਲੇ ਦੀ ਮੁਕੰਮਲ ਰਿਪੋਰਟ ਪੇਸ਼ ਕਰਨ ਲਈ ਹਿਦਾਇਤ ਕੀਤੀ ਗਈ ਹੈ ਪੀੜਤ ਪਰਿਵਾਰ ਵੱਲੋ ਕਥਿਤ ਲਗਾਏ ਦੋਸ਼ ਕਿ ਫ਼ੈਕਟਰੀ ਵੀ ਕਾਗਜ਼ੀ ਤੌਰ ਤੇ ਸੁਚੱਜੇ ਢੰਗ ਨਾਲ ਨਹੀ ਚੱਲ ਰਹੀ ਹੈ ਸਬੰਧੀ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਇਸ ਸਬੰਧੀ ਵੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇਗੀ ਉਹਨਾ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀ ਜਾਵੇਗਾ ਦੋਸ਼ੀ ਪਾਏ ਜਾਣ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ।