5000 ਤੋਂ ਵੱਧ ਬੂਟੇ ਵੰਡ ਕੇ ਮਨਾਇਆ ਵਣ ਮਹਾਂਉਤਸਵ

259

ਗਰੀਨ ਪੰਜਾਬ ਸੁਸਾਇਟੀ ਵੱਲੋਂ 24ਵੇਂ ਵਣ ਮਹਾਂਉਤਸਵ ਮੌਕੇ 5000 ਤੋਂ ਵੱਧ ਬੂਟੇ ਵੰਡੇ ਗਏ।

ਬੂਟਿਆਂ ਦੀ ਸੰਭਾਲ ਲਈ ਗ੍ਰਾਮ ਪੰਚਾਇਤ ਮੱਤੀ ਜ਼ਿਲਾ ਮਾਨਸਾ ਨੂੰ ਦਵਿੰਦਰਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।

ਸੰਗਰੂਰ 30 ਜੁਲਾਈ (ਸੁਖਵਿੰਦਰ ਸਿੰਘ ਬਾਵਾ)

– ਸੀਡ ਫਾਰਮ ਮਸਤੂਆਣਾ ਸਾਹਿਬ ਵਿਖੇ ਗਰੀਨ ਪੰਜਾਬ ਸੁਸਾਇਟੀ ਅਤੇ ਭਗਤ ਪੂਰਨ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ 24ਵਾਂ ਵਣ ਮਹਾਂਉਤਸਵ ਵਾਤਾਵਰਣ ਪੇ੍ਮੀ ਪਾਲਾ ਮੱਲ ਸਿੰਗਲਾ ਪ੍ਧਾਨ ਸੁਸਾਇਟੀ , ਸਰਬਜੀਤ ਸਿੰਘ ਬੱਟੂ, ਪਿਆਰਾ ਸਿੰਘ ਮਹਿਮੀ ਦੀ ਦੇਖ ਰੇਖ ਮਨਾਇਆ ਗਿਆ ।

ਪ੍ਸਿੱਧ ਸਮਾਜ ਸੇਵੀ ਮੋਹਨ ਸ਼ਰਮਾ ਸਾਬਕਾ ਡਾਇਰੈਕਟਰ ਰੈਡ ਕਰਾਸ ਨਸ਼ਾ ਛੁਡਾਊ ਕੇੰਦਰ ਨੇ ਮੁੱਖ ਮਹਿਮਾਨ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਨੇ ਵਿਸ਼ੇਸ ਮਹਿਮਾਨ ਵੱਜੋਂ ਸ਼ਮੂਲੀਅਤ ਕੀਤੀ । ਸਮਾਗਮ ਦੀ ਪ੍ਧਾਨਗੀ ਕੈਪਟਨ ਭੁਪਿੰਦਰ ਸਿੰਘ ਪੂਨੀਆ ਨੇ ਕੀਤੀ। ਕੁਲਵੰਤ ਸਿੰਘ ਅਕੋਈ ਦੇ ਬਾਖੂਬੀ ਸਟੇਜ ਸੰਚਾਲਨ ਅਧੀਨ ਨਿਰਮਲ ਸਿੰਘ ਮਾਣਾ ਨੇ ਸਵਾਗਤੀ ਸ਼ਬਦ ਕਹੇ।

ਵੱਖ ਵੱਖ ਬੁਲਾਰਿਆਂ ਵਿੱਚ ਸ਼ਾਮਿਲ ਡਾ ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰਕਸ਼ੇਤਰਾ ਯੂਨੀਵਰਸਿਟੀ , ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਡਾ ਭੁਪਿੰਦਰ ਸਿੰਘ ਪੂਨੀਆ ਮੁੱਖੀ ਗੁਰਸਾਗਰ ਮਸਤੂਆਣਾ ਕੌਂਸਲ , ਬਲਦੇਵ ਸਿੰਘ ਗੋਸਲ ਪ੍ਧਾਨ ਬਿਰਧ ਆਸ਼ਰਮ ਬਡਰੁੱਖਾਂ, ਡਾ ਜਗਜੀਵਨ ਸਿੰਘ ਸ਼ੇਰਪੁਰ, ਪੋ੍ ਜਸਵਿੰਦਰ ਸਿੰਘ ਆਤਮ ਪ੍ਗਾਸ ਕੌਂਸਲ ਪੰਜਾਬੀ ਯੂਨੀਵਰਸਿਟੀ ਪਟਿਆਲਾ, ਮੋਹਨ ਸ਼ਰਮਾ , ਆਦਿ ਨੇ ਪਾਣੀ, ਹਵਾ, ਦੇ ਦੂਸ਼ਿਤ ਹੋਣ ਕਰਕੇ ਵਾਤਾਵਰਣ ਗੰਧਲਾ ਹੋਣ ਅਤੇ ਆਕਸੀਜਨ ਦੀ ਘਾਟ ਤੇ ਚਿੰਤਾ ਜਾਹਿਰ ਕੀਤੀ । ਜੰਗਲ ਦੇ ਰਕਬੇ ਦਾ ਘਟਨਾ, ਪਾਣੀ ਦੀ ਸਤਹਿ ਦਾ ਬਹੁਤ ਹੇਠਾਂ ਜਾਣ ਦੀ ਗੰਭੀਰ ਸਮੱਸਿਆ ਵੱਲ ਧਿਆਨ ਦਿਵਾਇਆ । ਗਰੀਨ ਪੰਜਾਬ ਸੁਸਾਇਟੀ ਵੱਲੋਂ ਵਾਤ‍ਵਰਣ ਪ੍ਤੀ ਜਾਗਰੂਕ ਕਰਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਥੇ ਬੂਟੇ ਪਾ੍ਪਤ ਕਰਨ ਵਾਲਿਆਂ ਨੂੰ ਬੂਟਿਆਂ ਦੀ ਸਾਂਭ ਸੰਭਾਲ ਬਾਰੇ ਵੀ ਤਾਕੀਦ ਕੀਤੀ।

ਪਾਲਾ ਮੱਲ ਸਿੰਗਲਾ ਨੇ ਧੰਨਵਾਦ ਕਰਦੇ ਹੋਏ ਦੱਸਿਆ ਕਿ ਸੁਸਾਇਟੀ ਵੱਲੋਂ ਹੁਣ ਤੱਕ ਦੋ ਲੱਖ ਬੂਟਿਆਂ ਦੀ ਵੰਡ ਕੀਤੀ ਜਾ ਚੁੱਕੀ ਹੈ।ਉਨਾਂ ਨੇ ਭਾਵੁਕ ਹੋ ਕੇ ਸਾਰਿਆਂ ਨੂੰ ਪੇ੍ੇਰਨਾ ਕੀਤੀ ਕਿ ਵਾਤਾਵਰਣ ਦੀ ਸੰਭਾਲ ਲਈ ਸਾਨੂੰ ਪ੍ਮਾਤਮਾ ਵੱਲੋਂ ਦਿੱਤੇ ਦੋ ਹੱਥਾਂ ਨਾਲ ਇੱਕ ਇੱਕ ਬੂਟਾ ਜਰੂਰ ਲਗਵਾਉਣਾ ਚਾਹੀਦਾ ਹੈ। ਇਸ ਮੌਕੇ ਤੇ ਵੱਖ ਵੱਖ ਪੰਚਾਇਤਾਂ ਅਤੇ ਕਲੱਬਾਂ ਨੂੰ 5000 ਤੋਂ ਵੱਧ ਬੂਟਿਆਂ ਦੀ ਵੰਡ ਕੀਤੀ। ਬੂਟਿਆਂ ਦੀ ਸੰਭਾਲ ਕਰਨ ਵਿੱਚ ਮੋਹਰੀ ਰਹੇ ਗਰਾਮ ਪੰਚਾਇਤ ਮੱਤੀ ਜ਼ਿਲਾ ਮਾਨਸਾ ਲਈ ਦਵਿੰਦਰਾ ਯਾਦਗਾਰੀ ਐਵਾਰਡ ਪ੍ਰਸ਼ੋਤਮ ਕੁਮਾਰ ਮੱਤੀ ਅਤੇ ਸਾਥੀਆਂ ਨੇ ਪਾ੍ਪਤ ਕੀਤਾ ।

ਗਰਾਮ ਪੰਚਾਇਤ ਚੰਗਾਲ, ਦੁੱਗਾਂ , ਬਹਾਦਰ ਪੁਰ, ਕਾਂਝਲਾ, ਖੇੜੀ ਚਹਿਲਾਂ, ਮਹੋਲੀ, ਨਾਰੀਕੇ, ਜੈਨਪੁਰ ਸਮੇਤ ਕਲੱਬਾਂ ਅਤੇ ਇਲਾਕੇ ਦੀਆਂ ਪੰਚਾਇਤਾਂ ਨੂੰ ਖੇਤੀ ਮੋਟਰਾਂ ਤੇ ਦਸ ਦਸ ਬੂਟੇ ਲਗਾਉਣ ਲਈ ਬੂਟੇ ਵੰਡੇ ਗਏ। ਬੂਟਿਆਂ ਦੇ ਵਾਹਨਾਂ ਨੂੰ ਮੋਹਨ ਸ਼ਰਮਾ, ਪਾਲਾ ਮੱਲ ਸਿੰਗਲਾ, ਕੈਪਟਨ ਭੁਪਿੰਦਰ ਸਿੰਘ ਪੂਨੀਆ, ਬਲਦੇਵ ਸਿੰਘ ਗੋਸਲ, ਜਸਵੰਤ ਸਿੰਘ ਸ਼ਾਹੀ , ਏ ਪੀ ਸਿੰਘ ਬਾਬਾ , ਸਤਨਾਮ ਸਿੰਘ ਦਮਦਮੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤੀ। ਸਤਵੰਤ ਸਿੰਘ ਖੰਡੇਬਾਦ, ਬਲਵੰਤ ਸਿੰਘ ਚੰਗਾਲ, ਬਲਵਿੰਦਰ ਸਿੰਘ ਅਤੇ ਮੈਂਬਰ ਯੁਵਕ ਸੇਵਾਵਾਂ ਕਲੱਬ ਖੇੜੀ ਚਹਿਲਾਂ, ਬਾਬਾ ਨਾਜ਼ਰ ਸਿੰਘ ਮਹੋਲੀ, ਹਾਕਮ ਸਿੰਘ ਗਿੱਲ, ਡਾ ਜਗਜੀਵਨ ਸਿੰਘ ਸ਼ੇਰਪੁਰ, ਸੁਰਿੰਦਰ ਪਾਲ ਸਿੰਘ ਸਿਦਕੀ, ਪੋ੍ ਨਰਿੰਦਰ ਸਿੰਘ ਸਕੱਤਰ ਅਕਾਦਮਿਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਪੋ੍ ਜਸਵਿੰਦਰ ਸਿੰਘ, ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਪ੍ਰਬੰਧਕਾਂ ਨੇ ਸਨਮਾਨਿਤ ਕੀਤਾ।

ਪੀ੍ਤਮ ਸਿੰਘ ਜੌਹਲ ਸਾਬਕਾ ਏ ਡੀ ਸੀ, ਸਰਬਜੀਤ ਸਿੰਘ ਬੱਟੂ , ਪਿਆਰਾ ਸਿੰਘ ਮਹਿਮੀ, ਪਾਲਾ ਮੱਲ ਸਿੰਗਲਾ ਅਤੇ ਹੋਰਾਂ ਨੇ ਬੂਟੇ ਵੀ ਲਗਾਏ।ਵੱਖ ਵੱਖ ਸੰਸਥਾਵਾਂ, ਪੰਚਾਇਤਾਂ , ਕਲੱਬਾਂ ਦੇ ਨੁਮਾਇੰਦਿਆਂ ਵੱਜੋਂ ਪਿ੍ੰਸੀਪਲ ਗੁਰਦਰਸ਼ਨ ਸਿੰਘ ਢਿੱਲੋਂ, ਸੱਤਦੇਵ ਸ਼ਰਮਾ, ਰਾਕੇਸ਼ ਕੁਮਾਰ ਅਕੋਈ, ਬਲਵੰਤ ਸਿੰਘ ਜੋਗਾ,ਦਰਸ਼ਨ ਸਿੰਘ ਬਹਾਦਰ ਪੁਰ, ਸਰਪੰਚ ਕਾਲਾ ਸਿੰਘ ਬਹਾਦਰ ਪੁਰ, ਬਾਬਾ ਨਾਜਰ ਸਿੰਘ ਮੋਹਾਲੀ, ਹਰਵਿੰਦਰ ਸਿੰਘ ਪ੍ਰਧਾਨ ਭੱਠਾ ਮਾਲਕ ਐਸੋਸੀਏਸ਼ਨ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ, ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ ।

Google search engine