15 crore rupees released for purchase of books ਕਿਤਾਬਾਂ ਖਰੀਦਣ ਲਈ 15 ਕਰੋੜ ਰੁਪਏ ਜਾਰੀ-ਬੈਂਸ

ਚੰਡੀਗੜ੍ਹ, 28 ਫਰਵਰੀ:

ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਕਿਤਾਬਾਂ ਖਰੀਦਣ ਵਾਸਤੇ 15 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਦੇ ਹਰੇਕ ਪ੍ਰਾਇਮਰੀ ਸਕੂਲ ਲਈ 5,000 ਰੁਪਏ, ਹਰੇਕ ਮਿਡਲ ਸਕੂਲ ਲਈ 13,000 ਰੁਪਏ ਜਦੋਂਕਿ ਹਰੇਕ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਲਈ 15,000 ਰੁਪਏ ਅਲਾਟ ਕੀਤੇ ਗਏ ਹਨ।

ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਇਹਨਾਂ ਕਿਤਾਬਾਂ ਦੀ ਖਰੀਦ ਲਈ ਸੂਚੀ ਤਿਆਰ ਕਰਨ ਵਾਸਤੇ ਮਾਹਿਰਾਂ ਦੀ ਇੱਕ ਸੂਬਾ ਪੱਧਰੀ ਕਮੇਟੀ ਗਠਿਤ ਕੀਤੀ ਗਈ ਹੈ। ਇਹ ਕਮੇਟੀ ਵਿਦਿਆਰਥੀਆਂ ਨੂੰ ਉੱਚ-ਗੁਣਵੱਤਾ ਅਤੇ ਵੱਖ-ਵੱਖ ਸ਼੍ਰੇਣੀਆਂ ਦੀ ਪੜ੍ਹਨ ਸਮੱਗਰੀ ਪ੍ਰਦਾਨ ਕਰਨ ਲਈ ਕਿਤਾਬਾਂ ਦੀ ਬਾਰੀਕੀ ਨਾਲ ਸਮੀਖਿਆ ਅਤੇ ਚੋਣ ਕਰੇਗੀ ਤਾਂ ਜੋ ਵਿਦਿਆਰਥੀਆਂ ਦੇ ਵਿਦਿਅਕ ਅਤੇ ਬੌਧਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗੀ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਮੇਰਾ ਟੀਚਾ ਪੰਜਾਬ ਨੂੰ ਦੇਸ਼ ਭਰ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਮੋਹਰੀ ਸੂਬਾ ਬਣਾਉਣਾ ਹੈ। ਮੈਂ ਨਿੱਜੀ ਤੌਰ ‘ਤੇ ਸਕੂਲਾਂ ਦਾ ਦੌਰਾ ਕਰ ਰਿਹਾ ਹਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਫੀਡਬੈਕ ਲੈ ਰਿਹਾ ਹਾਂ ਅਤੇ ਉਸ ਜਾਣਕਾਰੀ ਦੀ ਵਰਤੋਂ ਭਵਿੱਖੀ ਨੀਤੀਆਂ ਘੜ੍ਹਨ ਲਈ ਕਰ ਰਿਹਾ ਹਾਂ।”

ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਅੰਤਿਮ ਪ੍ਰੀਖਿਆਵਾਂ ਉਪਰੰਤ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ। ਉਨ੍ਹਾਂ ਸਾਹਿਤ, ਸਮਾਜ, ਵਿਰਾਸਤ, ਸੱਭਿਆਚਾਰ ਅਤੇ ਵਿਸ਼ਵ ਬਾਰੇ ਗਿਆਨ ਪ੍ਰਾਪਤ ਕਰਨ ਵਿੱਚ ਕਿਤਾਬਾਂ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।

ਇਹ ਵੀ ਪੜ੍ਹੋ -ਪੰਜਾਬ ਹੋਵੇਗਾ ਤਿੰਨ ਮਹੀਨਿਆਂ ਚ ਨਸ਼ਾ ਮੁਕਤ-ਮਾਨ

ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਸਰਕਾਰ ਵੱਲੋਂ ਮੌਜੂਦਾ ਸਕੂਲ ਲਾਇਬ੍ਰੇਰੀਆਂ ਨੂੰ ਆਧੁਨਿਕ ਬਣਾਉਣ ਅਤੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰੀ ਮਿਆਰ ਦਾ ਹਾਣੀ ਬਣਾਉਣ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ।

ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਨੂੰ 98.44 ਲੱਖ ਰੁਪਏ, ਬਰਨਾਲਾ ਜਿਲ੍ਹੇ ਨੂੰ 24.99 ਲੱਖ ਰੁਪਏ , ਬਠਿੰਡਾ ਜਿਲ੍ਹੇ ਨੂੰ 57.64 ਲੱਖ ਰੁਪਏ, ਫਰੀਦਕੋਟ ਜਿਲ੍ਹੇ ਨੂੰ 33.33 ਲੱਖ ਰੁਪਏ, ਫਤਿਹਗੜ੍ਹ ਸਾਹਿਬ ਜਿਲ੍ਹੇ ਨੂੰ 51.22 ਲੱਖ ਰੁਪਏ, ਫਾਜ਼ਿਲਕਾ ਜਿਲ੍ਹੇ ਨੂੰ 55.26 ਲੱਖ ਰੁਪਏ, ਫਿਰੋਜ਼ਪੁਰ ਜਿਲ੍ਹੇ ਨੂੰ 61.51 ਲੱਖ ਰੁਪਏ, ਗੁਰਦਾਸਪੁਰ ਜਿਲ੍ਹੇ ਨੂੰ 113 ਲੱਖ ਰੁਪਏ, ਹੁਸ਼ਿਆਰਪੁਰ ਜਿਲ੍ਹੇ ਨੂੰ 128.37 ਲੱਖ ਰੁਪਏ, ਜਲੰਧਰ ਜਿਲ੍ਹੇ ਨੂੰ 107.24 ਲੱਖ ਰੁਪਏ, ਕਪੂਰਥਲਾ ਜਿਲ੍ਹੇ ਨੂੰ 61.44 ਲੱਖ ਰੁਪਏ, ਲੁਧਿਆਣਾ ਜਿਲ੍ਹੇ ਨੂੰ 123.87 ਲੱਖ ਰੁਪਏ, ਮਾਲੇਰਕੋਟਲਾਜਿਲ੍ਹੇ ਨੂੰ 21.97 ਲੱਖ ਰੁਪਏ, ਮਾਨਸਾ ਜਿਲ੍ਹੇ ਨੂੰ 41.59 ਲੱਖ ਰੁਪਏ, ਮੋਗਾ ਜਿਲ੍ਹੇ ਨੂੰ 50.41 ਲੱਖ ਰੁਪਏ, ਮੋਹਾਲੀ ਜਿਲ੍ਹੇ ਨੂੰ 50.13 ਲੱਖ ਰੁਪਏ, ਮੁਕਤਸਰ ਜਿਲ੍ਹੇ ਨੂੰ 47.04 ਲੱਖ ਰੁਪਏ, ਐਸ.ਬੀ.ਐਸ. ਨਗਰ ਜਿਲ੍ਹੇ ਨੂੰ 49.99 ਲੱਖ ਰੁਪਏ, ਪਠਾਨਕੋਟ ਜਿਲ੍ਹੇ ਨੂੰ 39.83 ਲੱਖ ਰੁਪਏ, ਪਟਿਆਲਾ ਜਿਲ੍ਹੇ ਨੂੰ 97.58 ਲੱਖ ਰੁਪਏ, ਰੂਪਨਗਰ ਜਿਲ੍ਹੇ ਨੂੰ 63.97 ਲੱਖ ਰੁਪਏ. ਸੰਗਰੂਰ ਜਿਲ੍ਹੇ ਨੂੰ 60.36 ਲੱਖ ਰੁਪਏ, ਤਰਨਤਾਰਨ: 62 ਲੱਖ ਰੁਪਏ, ਗ੍ਰਾਂਟਾਂ ਦੀ ਵੰਡ ਕੀਤੀ ਗਈ ।

One thought on “15 crore rupees released for purchase of books ਕਿਤਾਬਾਂ ਖਰੀਦਣ ਲਈ 15 ਕਰੋੜ ਰੁਪਏ ਜਾਰੀ-ਬੈਂਸ

Comments are closed.

ਹੋਮ
ਪੜ੍ਹੋ
ਦੇਖੋ
ਸੁਣੋ