ਸੰਗਰੂਰ 4 ਜੁਲਾਈ ( ਭੁਪਿੰਦਰ ਵਾਲੀਆ)

-ਥਾਣਾ ਸਿਟੀ ਪੁਲੀਸ ਸੰਗਰੂਰ ਵੱਲੋਂ ਇਕ ਚੁੱਪ ਚੈਨ ਝਪਟਮਾਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਝੱਪਟੀ ਚੈਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਸਿਟੀ ਇੰਚਾਰਜ ਇੰਸਪੈਕਟਰ ਰਮਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 29 ਜੂਨ ਨੂੰ ਦੁਪਿਹਰ ਮੰਡੀ ਗਲੀ ਸੰਗਰੂਰ ਵਿੱਚੋਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਸੰਦੀਪ ਕੌਰ ਨਾਮਕ ਔਰਤ ਦੀ ਚੇਨੀ ਝਪਟ ਮਾਰ ਕੇ ਖੋਹ ਲਈ ਗਈ ਸੀ । ਜਿਸ ਸਬੰਧੀ ਥਾਣਾ ਸਿਟੀ ਸੰਗਰੂਰ ਵਿਚ ਦੋ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ਉਨ੍ਹਾਂ ਕਿਹਾ ਕਿ ਕਿ ਮਾਮਲੇ ਦੀ ਤਫਤੀਸ਼ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਵੱਲੋਂ ਬਰੀਕੀ ਨਾਲ ਕੀਤੀ ਗਈ ਅਤੇ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਦੀਆਂ ਹਦਾਇਤਾਂ ਤੇ ਕਾਰਵਾਈ ਕਰਦਿਆਂ ਦੋਵੇਂ ਚੈਨ ਝਪਟ ਮਾਰਨ ਦੀ ਪਛਾਣ ਕਰ ਲਈ ਗਈ ਅਤੇ ਜਿਨ੍ਹਾਂ ਵਿਚੋਂ ਇਕ ਹਰਪ੍ਰੀਤ ਸਿੰਘ ਉਰਫ ਹੈਪੀ ਬਾਸੀ ਲੁਬਾਣਾ ਟੇਕੂ ਥਾਣਾ ਸਦਰ ਨਾਭਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਪਾਸੋਂ ਸੋਨੇ ਦੀ ਚੇਨੀ ਵਜ਼ਨੀ ਗਿਆਰਾਂ ਪੁਆਇੰਟ ਚਾਰ ਸੌ ਗਰਾਮ ਬਰਾਮਦ ਹੋਈ ਹੈ ।

https://youtu.be/8quyl2Qhy40

ਉਨ੍ਹਾਂ ਦੱਸਿਆ ਕਿ ਦੂਜੇ ਵਿਅਕਤੀ ਦੀ ਪਛਾਣ ਮਨਿੰਦਰ ਸਿੰਘ ਉਰਫ ਗੰਨਾ ਵਜੋਂ ਹੋਈ ਹੈ ਜਿਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ । ਇੰਸਪੈਕਟਰ ਦਮਨਦੀਪ ਨੇ ਦੱਸਿਆ ਕਿ ਕ੍ਰਿਸਟੋਰ ਹੈਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਹਨੀ ਨੇ ਮੁੱਢਲੀ ਜਾਣਕਾਰੀ ਵਿੱਚ ਦੋ ਹੋਰ ਵਾਰਦਾਤਾਂ ਹੋਣੀਆਂ ਨੂੰ ਮੰਨਿਆ ਹੈ ਜਿਸ ਦੀ ਤਫਤੀਸ਼ ਬਰੀਕੀ ਨਾਲ ਕੀਤੀ ਜਾ ਰਹੀ ਹੈ ।