ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਿ੍ਤਸਰ ਸਾਹਿਬ ਵੱਲੋਂ ਸ਼ੇਰਗੜ੍ਹ ਵਿਖੇ 10 ਰੋਜਾ ਲਗਾਇਆ ਕੈਂਪ
ਕਮਲੇਸ਼ ਗੋਇਲ ਖਨੌਰੀ
ਖਨੌਰੀ 17 ਅਗਸਤ – ਸ਼੍ਰੀ ਅਮ੍ਰਿਤਸਰ ਸਾਹਿਬ ਵੱਲੋਂ ਪਿੰਡ ਸ਼ੇਰਗੜ੍ਹ , ਜ਼ਿਲ੍ਹਾ ਪਟਿਆਲਾ ਦੇ ਗੁਰਦੁਆਰਾ ਸਾਹਿਬ ਗੁਰਬਾਣੀ ਸੰਥਿਆ ਦਾ 10 ਰੋਜ਼ਾ ਕੈਂਪ ਲਾਇਆ ਗਿਆ । ਜਿਸ ਵਿੱਚ 80 ਬੱਚਿਆਂ ਨੇ ਭਾਗ ਲਿਆ ।ਗੁਰਬਾਣੀ ਦੀ ਟ੍ਰੇਨਿਗ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਤਰਸੇਮ ਸਿੰਘ ਖੇਤਲਾ ਨੇ ਬੱਚਿਆਂ ਨੂੰ ਬੜੇ ਹੀ ਸੂਚਜੈ ਢੰਗ ਨਾਲ ਦਿਤੀ ।ਕੈਂਪ ਦੀ ਸਮਾਪਤੀ ਤੋਂ ਪਹਿਲਾਂ ਕੈਂਪ ਵਿੱਚ ਸ਼ਾਮਲ ਬੱਚਿਆਂ ਦੇ ਆਪਸੀ ਮੁਕਾਬਲੇ ਕਰਵਾਏ ਗਏ । ਜੇਤੂ ਅਤੇ ਕੈਂਪ ਵਿੱਚ ਸ਼ਾਮਲ ਸਾਰੇ ਬੱਚਿਆਂ ਦਾ ਸਨਮਾਨ ਟਰੌਫੀਅੳ , ਮੈਡਲ , ਸਰਟੀਫਿਕੇਟ , ਦਸਤਾਰਾਂ ਧਾਰਮਿਕ ਲਿਟਰੇਚਰ ਦੇ ਕੇ ਕੀਤਾ ਗਿਆ । ਗੁਰਬਾਣੀ ਕੰਠ ਮੁਕਾਬਲੇ ਵਿੱਚ ਪਹਿਲਾ ਸਥਾਨ ਸਿਮਰਨ ਕੌਰ ਤੇ ਦੂਜਾ ਸਥਾਨ ਮਨਸੀਰਤ ਕੌਰ ਅਤੇ ਤੀਜ਼ਾ ਸਥਾਨ ਸਿਮਰਨਦੀਪ ਕੌਰ ਨੇ ਹਾਸਲ ਕੀਤਾ , ਜਦੋਂ ਕਿ ਇਤਿਹਾਸ ਜਾਣਕਾਰੀ ਵਿੱਚ ਜਸਨਪ੍ਰੀਤ ਕੌਰ ਪਹਿਲੇ ਨੰਬਰ ਤੇ ਆਈ ਅਤੇ ਦੂਜਾ ਸਥਾਨ ਅਨਵਰਦੀਪ ਕੌਰ ਅਤੇ ਤੀਜ਼ਾ ਸਥਾਨ ਪ੍ਰਾਪਤ ਕਰਨ ਵਿੱਚ ਜਸਵਿੰਦਰ ਸਿੰਘ ਸਫਲ ਰਹੇ । ਵਿਸ਼ੇਸ਼ ਇਨਾਮ ਲਈ ਸਨੇਹਪ੍ਰੀਤ ਕੌਰ ਅਤੇ ਅਰਸ਼ਦੀਪ ਸਿੰਘ ਚੁਣੇ ਗਏ । ਇਹਨਾ ਬੱਚਿਆਂ ਨੂੰ ਸਨਮਾਨਿਤ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ ਅਤੇ ਨਿਰਮਲ ਸਿੰਘ ਹਰਿਆਉ ਹਲਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਸਮੂਹਿਕ ਰੂਪ ਵਿੱਚ ਕੀਤਾ । ਇਸ ਮੋਕੇ ਤੇ ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ ਨੇ ਸੰਬੋਧਤ ਹੁੰਦਿਆ ਕਿਹਾ ਕਿ ਸਾਨੂੰ ਸਿੱਖੀ ਦੇ ਅਮੀਰ ਵਿਰਸੇ ਨਾਲ ਜੁੜਨਾ ਚਾਹੀਦਾ ਹੈ । ਹਰ ਇਕ ਨਾਨਕ ਨਾਮ ਲੇਵਾ ਅਤੇ ਸਿੱਖ ਨੂੰ ਗੁਰਬਾਣੀ ਦਾ ਗਿਆਨ ਹੋਣਾ ਜਰੂਰੀ ਹੈ । ਗੁਰੂ ਗ੍ਰੰਥ ਸਾਹਿਬ ਸਡੇ ਗੁਰੂ ਹਨ l ਜਿਹੜੀਆਂ ਗਿਆਨ ਦਾ ਬਹੁਤ ਵੱਡਾ ਸਮੁੰਦਰ ਹਨ ਇਹ ਗਿਆਨ ਸਾਨੂੰ ਪੜਨ ਅਤੇ ਸਮਝਣ ਨਾਲ ਹੀ ਹੋ ਸਕਦਾ ਹੈ । ਸ੍ਰ ਨਿਰਮਲ ਸਿੰਘ ਹਰਿਆਉ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲਕੇ ਹੀ ਸਫਲ ਜੀਵਨ ਜਿਉਣਾ ਚਾਹੀਦਾ ਹੈ । ਇਸ ਮੋਕੇ ਤੇ ਲੋਕਲ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ , ਮੈਂਬਰ ਅਜੈਬ ਸਿੰਘ ਚੀਮਾ , ਭੁਪਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ , ਛੱਜੂ ਸਿੰਘ ਧਾਲੀਵਾਲ , ਸਤਨਾਮ ਸਿੰਘ ਰਾਜਾ , ਹਰਪ੍ਰੀਤ ਸਿੰਘ ਚੋਪੜਾ,ਸਿਨੀਅਰ ਦਸਤਾਰ ਕੋਚ ਅਮਰਜੀਤ ਸਿੰਘ , ਬਲਵਿੰਦਰ ਸਿੰਘ ਗਾਗਾ ਪ੍ਰਚਾਰਕ ਅਤੇ ਗੁਰੂ ਘਰ ਦੇ ਗ੍ਰੰਥੀ ਸਮੇਤ ਵੱਡੀ ਗਿਣਤੀ ਸੰਗਤ ਹਾਜ਼ਰ ਸੀ । ਲੋਕਲ ਕਮੇਟੀ ਵੱਲੋਂ ਸ੍ਰ ਬਹਿਣੀਵਾਲ ਅਤੇ ਹਰਿਆਉ ਜੀ ਅਤੇ ਨਾਲ ਆਈ ਟੀਮ ਦਾ ਸਿਰਪਾੳ ਪਾ ਕੇ ਸਨਮਾਨਿਤ ਕੀਤਾ ਗਿਆ ।