विशेष समाचार

ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਤਿੰਨ ਅਧਿਆਪਕ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 24 ਮਾਰਚ : 

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਲਾਲਾਬਾਦ ਨਜ਼ਦੀਕ ਪੈਂਦੇ ਪਿੰਡ  ਪਿੰਡ ਖਾਈ ਫੇਮੇ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਅਧਿਆਪਕ ਅਤੇ ਵਾਹਨ ਚਾਲਕ ਦੀ ਮੌਤ ‘ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।Education Minister Harjot Singh Bains expresses grief over death of three teachers

ਉਨ੍ਹਾਂ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਹਾਈ ਸਕੂਲ ਅਧਿਆਪਕ ਕੰਚਨ, ਪ੍ਰਿੰਸ ਅਤੇ ਮਨਿੰਦਰ ਦੀ ਇਸ ਹਾਦਸੇ ਵਿੱਚ ਮੌਤ ਨਾਲ ਸਕੂਲ ਸਿੱਖਿਆ ਵਿਭਾਗ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ  ਅਤੇ ਪਿੱਛੇ ਪਰਿਵਾਰਕ ਮੈਂਬਰਾਂ , ਦੋਸਤਾਂ ਨੂੰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।

ਉਨ੍ਹਾਂ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਅਧਿਆਪਕਾਂ ਦੀ ਸਹੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ।

 

Team Punjab Nama

Punjab Nama Bureau ਪੰਜਾਬ ਨਾਮਾ ਤੁਹਾਡੇ ਆਲੇ ਦੁਆਲੇ ਦੀਆਂ ਖ਼ਬਰਾਂ ਅਤੇ ਵਿਚਾਰਾਂ ਨੂੰ ਜਨਾਣ ਦੀ ਤਾਂਘ ਲਈ ਇਕ ਭਰੋਸੇਯੋਗ ਗਾਈਡ ਦਾ ਕੰਮ ਕਰੇਗਾ। ਡੂੰਘੇ ਅਤੇ ਖੋਜੀ ਵਿਚਾਰਸ਼ੀਲ ਵਿਸ਼ਲੇਸ਼ਣ ਅਤੇ ਨਿਡਰ ਵਿਚਾਰਾਂ ਦੇ ਨਾਲ ਸਾਡੀ ਸੰਪਾਦਕਾਂ ਦੀ ਟੀਮ ਪੰਜਾਬ, ਭਾਰਤ ਅਤੇ ਵਿਸ਼ਵ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਹੀ ਤੱਥਾਂ ਨਾਲ ਵਿਚਾਰਕੇ ਇਕ ਸਾਫ ਅਤੇ ਬਦਲਦੀ ਗਤੀਸ਼ੀਲਤਾ ਨੂੰ ਸਹੀ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ।

ਹੋਮ
ਪੜ੍ਹੋ
ਦੇਖੋ
ਸੁਣੋ