ਸਂਗਰੂਰ :25 ਸਤੰਬਰ ( ਬਾਵਾ)-
– ਪੁਰਸ਼ਾਰਥੀ ਸ੍ਰੀ ਰਾਮ ਲੀਲਾ ਕਮੇਟੀ ਵਲੋਂ ਸਥਾਨਕ ਪਟਿਆਲਾ ਗੇਟ ਵਿਖੇ ਰਾਮ ਲੀਲਾ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਕੀਤੀ ਗਈ . ਸ਼੍ਰੀ ਗਣੇਸ਼ ਪੂਜਨ ਨਾਲ ਸ਼੍ਰੀ ਰਾਮ ਲੀਲਾ ਦੀ ਸ਼ੁਰੂਆਤ ਹੋਈ ।
ਇਸ ਮੌਕੇ ਸ੍ਰੀ ਰਾਮ ਲੀਲਾ ਦੇ ਡਾਇਰੈਕਟਰ ਪੰਡਿਤ ਦੇਸ ਰਾਜ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਰਾਮ ਜੀ ਦੇ ਜੀਵਨ ਤੋਂ ਸਿਖਿਆ ਲੈ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ । ਉਹਨਾ ਕਿਹਾ ਕਿ ਸ੍ਰੀ ਰਾਮ ਲੀਲਾ ਦਾ ਮੰਚਣ ਜਿਥੇ ਨਵੀ ਪੀੜੀ ਨੂੰ ਧਰਮ ਨਾਲ ਜੋੜਦਾ ਹੈ ਓਥੇ ਇਕ ਚੰਗੇ ਸਮਾਜ ਦੇ ਨਿਰਮਾਣ ਲਈ ਸਹਾਈ ਹੁੰਦਾ ਹੈ ਤੇ ਸਮਾਜ ਅੰਦਰ ਚੰਗੇ ਸੰਸਕਾਰ ਤੇ ਗੁਣਾਂ ਦਾ ਪ੍ਰਸਾਰ ਹੁੰਦਾ ਹੈ ,ਜਿਸ ਨਾਲ ਸਵੱਸਥ ਸਮਾਜ ਦਾ ਨਿਰਮਾਣ ਹੁੰਦਾ ਹੈ ।
ਜਤਿੰਦਰ ਕਾਲੜਾ ,ਪ੍ਰਧਾਨ ,ਪੁਰਸ਼ਾਰਥੀ ਸ੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਨੇ ਸ੍ਰੀ ਰਾਮ ਲੀਲਾ ਬਾਰੇ ਦੱਸਦਿਆਂ ਕਿਹਾ ਕਿ ਕਮੇਟੀ ਵਲੋਂ 1947 ਤੋਂ ਲੈ ਕੇ ਅੱਜ ਤੱਕ ਸ੍ਰੀ ਰਾਮ ਲੀਲਾ ਦਾ ਮੰਚਨ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਜਾਂਦਾ ਹੈ ।ਉਨ੍ਹਾਂ ਦੱਸਿਆ ਕਿ ਰਾਮ ਲੀਲਾ ਦੇ ਕਲਾਕਾਰ ਇਕ ਸਮੇ ਖਾਣਾ ਖਾਂਦੇ ਹਨ ਤੇ ਮੀਟ, ਮਾਸ, ਸ਼ਰਾਬ ਤੋਂ ਦੂਰ ਰਹਿੰਦੇ ਹਨ। ਇਸ ਮੰਚ ਦੀ ਪਵਿੱਤਰਤਾ ਤੇ ਸ਼ਰਧਾ ਕਾਰਨ ਹੀ ਦੂਰ ਦੂਰ ਤੋਂ ਲੋਕ ਇਥੇ ਸ੍ਰੀ ਰਾਮ ਲੀਲਾ ਦਾ ਮੰਚਨ ਦੇਖਣ ਲਈ ਆਉਂਦੇ ਹਨ । ਇਸ ਮੌਕੇ ਤੇ ਸ੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਜਤਿੰਦਰ ਕਾਲੜਾ ,ਭਾਰਤ ਨਾਗਪਾਲ , ਗੌਰਵ ਗਾਬਾ, ਗਗਨਦੀਪ ਗਾਬਾ , ਡਾਇਰੈਕਟਰ ਪੰਡਿਤ ਦੇਸ ਰਾਜ ਸ਼ਰਮਾ , ਜਗਦੀਸ਼ ਨਾਗਪਾਲ, ਦੇਵਕੀ ਨੰਦਨ, ਭਰਤ ਨਾਗਪਾਲ, ਭੁਪਿੰਦਰ ਨਾਗਪਾਲ,ਕਮਲ ਨਾਗਪਾਲ,ਕਪਿਲ ਸ਼ਰਮਾ ,ਦੀਪਕ ਗਾਬਾ ,ਭੁਪਿੰਦਰ ਨਾਗਪਾਲ ,ਗੁਰਪ੍ਰੀਤ ਰਿਸ਼ੂ, ਮੁਨੀਸ਼ ਨਾਗਪਾਲ, ਰਮੇਸ਼ ਸੇਤੀਆ ,ਹਨੀ ਨਾਗਪਾਲ, ਚੰਦ ਅਰੋੜਾ,ਪ੍ਰਵੀਨ ਨਾਗਪਾਲ ,ਮੁਕੇਸ਼ ਨਾਗਪਾਲ ,ਦਿਪਾਂਸ਼ੂ ਨਾਗਪਾਲ ,ਮੁਕਲ ਅਰੋੜਾ ,ਪ੍ਰੇਮ ਨਾਰੰਗ ,ਨਵੀਨ ਅਰੋੜਾ ,ਲਾਵਿਸ਼ ਨਾਰੰਗ , ਸਿਧਾਰਥ ਕੁਮਾਰ ,ਬਿਨੀ ਅਰੋੜਾ ,ਹੈਪੀ ਕਥੂਰੀਆ ,ਨਮਨ ਸ਼ਰਮਾ ,ਅਭਿਸ਼ੇਕ ਕੁਮਾਰ ,ਗੌਰਵ ਅਰੋੜਾ, ,ਸ਼ੁਭਮ ਸ਼ਰਮਾ, ਕਪਿਲ ਦੁਆ ਜਤਿਨ ਢੀਂਗਰਾ, ਪ੍ਰਿਯਾਂਸ਼ੂ ਮਧਾਨ, ਬੌਬੀ ਢੀਂਗਰਾ, ਸਤਪਾਲ ਗਰੋਵਰ, ਸੁਜਲ ਗਾਬਾ, ਅਮਨ ਭਟੇਜਾ, ਗੋਰਿਸ਼ ਨਾਗਪਾਲ, ਦੀਪਕ ਅਰੋੜਾ, ਹਿਮਾਂਸ਼ੂ ਗਾਬਾ, ਅਮਿਤ ਸਚਦੇਵਾ, ਸਕਸ਼ਮ ਵਰਮਾ, ਖੁਸ਼ਦੀਪ ਨਾਰੰਗ, ਪੀਯੂਸ਼ ਸਚਦੇਵਾ, ਲਕਸ਼ੈ ਸਚਦੇਵਾ ਵਿਸ਼ਾਲ ਸ਼ਰਮਾ , ਮਾਨਵ ਅਰੋੜਾ , ਕਾਰਤੀਕ ਅਰੋੜਾ, ਸਮਰਥ ਨਾਗਪਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਮੇਟੀ ਮੈਂਬਰ ਤੇ ਮੁਹੱਲਾ ਨਿਵਾਸੀ ਹਾਜੀਰ ਹੋਏ ਤੇ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ ।