ਸਰਕਾਰੀ ਪ੍ਰਾਇਮਰੀ ਸਕੂਲ ਖਨੌਰੀ ਵਿਖੇ ਮਨਾਇਆ ਅਜ਼ਾਦੀ ਦਿਵਸ਼
ਕਮਲੇਸ਼ ਗੋਇਲ ਖਨੌਰੀ
ਖਨੌਰੀ 16 ਅਗਸਤ – ਸਰਕਾਰੀ ਪ੍ਰਾਇਮਰੀ ਸਕੂਲ ਖਨੌਰੀ ਕ
ਲਾਂ ਵਿਖੇ ਅਜਾਦੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ , ਜਿਸ ਵਿਚ ਝੰਡਾ ਲਹਿਰਾਉਣ ਦੀ ਰਸਮ ਵਿਸ਼ਾਲ ਕਾਂਸਲ s/o ਸ਼੍ਰੀ ਸੁਰਿੰਦਰ ਕੁਮਾਰ ਜੀ ਨੇ ਕੀਤੀ
ਗੋਰਮਿੰਟ ਪ੍ਰਾਇਮਰੀ ਸਕੂਲ ਖਨੌਰੀ ਕਲਾਂ ਦੇ ਹੈੱਡ ਟੀਚਰ ਜਸਪਾਲ ਦੀ ਅਗਵਾਈ ਹੇਠ ਸਕੂਲ ਵਿੱਚ ਪੰਦਰਾਂ ਅਗਸਤ ਦਾ ਦਿਹਾੜਾ ਬੜੀ ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ l ਬੱਚਿਆਂ ਨੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ l ਬੱਚਿਆਂ ਦੇ ਮਾਤਾ ਪਿਤਾ ਨੇ ਰੰਗਾਂ ਰੰਗ ਪ੍ਰੋਗਰਾਮ ਵਿੱਚ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ, ਗਿੱਧੇ ਭੰਗੜੇ ਦਾ ਖੂਬ ਅਨੰਦ ਮਾਣਿਆ । ਸਟੇਜ ਦੀ ਭੂਮਿਕਾ ਸ਼੍ਰੀ ਮਹਾਂਵੀਰ ਸਿੰਘ ਗਿੱਲ ਜੀ ਵੱਲੋਂ ਨਿਭਾਈ ਗਈ ਅਤੇ ਅਧਿਆਪਕ ਸਤੀਸ਼ ਕੁਮਾਰ, ਬਲਜੀਤ ਸਿੰਘ , ਮਹਾਂਵੀਰ ਨੈਣ ,ਅਮਿਤ ਕੁਮਾਰ , ਸੰਦੀਪ ਰੰਗਾ, ਕਰਮਜੀਤ ਕੌਰ, ਅਨੀਤਾ ਰਾਣੀ, ਜਯੋਤੀ ਰਾਣੀ, ਸੋਨੀਆ ਰਾਣੀ ਨੇ ਬੱਚਿਆਂ ਦੀ ਖੂਬ ਤਿਆਰੀ ਕਰਵਾਈ ਗਈ ਤੇ ਪ੍ਰੋਗਰਾਮ ਵਿੱਚ ਬੜੀ ਵਾਹ ਵਾਹ ਖੱਟੀ ਗਈ । ਪ੍ਰੋਗਰਾਮ ਕਰੀਬ ਸਾਢੇ ਤਿੰਨ ਘੰਟੇ ਚੱਲਿਆ , ਬੱਚਿਆਂ ਦੇ ਮਾਤਾ ਪਿਤਾ ਨੇ ਖੂਬ ਅਨੰਦ ਮਾਣਿਆ । ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ l ਸਾਰੀਆਂ ਬਚਿਆ ਨੂੰ ਸੀ ਐਚ ਟੀ ਜਸਪਾਲ ਸਿੰਘ ਧਾਲੀਵਾਲ ਐਚ ਟੀ ਜਸਪਾਲ ਸਿੰਘ ਅਤੇ ਸਮੂਹ ਅਧਿਆਪਕਾਂ ਨੇ ਕੀਤੀ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੋਂਸਲਾ ਅਫਜ਼ਾਈ ਤੇ ਸਨਮਾਨ ਚਿੰਨ੍ਹ ਦੇ ਕੇ ਬਚਿਆਂ ਦਾ ਉਤਸ਼ਾਹ ਵਧਾਈਆ l