*ਸਮਾਰਟ ਸਕੂਲ ਫ਼ੀਲਖ਼ਾਨਾ ਵਿਖੇ ਲਗਾਇਆ ਗਿਆ ਗਣਿਤ ਮੇਲਾ*
ਕਮਲੇਸ਼ ਗੋਇਲ ਖਨੌਰੀ
ਖਨੌਰੀ 30 ਜੁਲਾਈ –
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ੀਲਖ਼ਾਨਾ ਪਟਿਆਲਾ ਵਿਖੇ ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਦੀ ਯੋਗ ਅਗਵਾਈ ਹੇਠ ਇੱਕ ਗਣਿਤ ਮੇਲਾ ਲਗਾਇਆ ਗਿਆ। 6 ਵੀਂ ਤੋਂ 10 ਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੁਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਗਣਿਤ ਨਾਲ ਸੰਬੰਧਤ ਪੋਸਟਰ , ਚਾਰਟ ਅਤੇ ਮਾਡਲ ਪੇਸ਼ ਕੀਤੇ। ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਨੇ ਗਣਿਤ ਮੇਲੇ ਦਾ ਉਦਘਾਟਨ ਕੀਤਾ ਅਤੇ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਵਿਚਾਰ ਪੇਸ਼ ਕਰਨ ਲਈ ਪ੍ਰੇਰਿਤ ਕੀਤਾ।ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਕਾਲਪਨਿਕ ਤਰੀਕੇ ਨਾਲ ਗਣਿਤ ਨੂੰ ਸਿੱਖਣ ਅਤੇ ਸਮਝਣ ਲਈ ਗਣਿਤ ਮੇਲੇ ਦੇ ਸਟਾਲਾਂ ਦਾ ਦੌਰਾ ਕੀਤਾ। ਮੈਡਮ ਅਨੁਪਮਾ ਗੁਪਤਾ, ਮੈਡਮ ਰੇਸ਼ਮਾ ਕਾਲੜਾ, ਮੈਡਮ ਪਵਨਦੀਪ ਜੋਸ਼ੀ , ਮੈਡਮ ਵਰਿੰਦਰ ਕੌਰ , ਮੈਡਮ ਅੰਜਲੀ ਭਾਰਦਵਾਜ਼ , ਮੈਡਮ ਪੂਜਾ , ਮੈਡਮ ਸਰਬਜੀਤ ਕੌਰ, ਮੈਡਮ ਪ੍ਰਿੰਅਕਾ ਜਯੋਤੀ ਅਤੇ ਮੈਡਮ ਸਨੇਹ ਗੁਪਤਾ ਨੇ ਆਪਣੀ ਡਿਉਟੀ ਪੁਰੀ ਤਨਦੇਹੀ ਨਾਲ ਨਿਭਾਈ।
ਸਮਾਰਟ ਸਕੂਲ ਫੀਲਖਾਨਾ ਸਕੂਲ ਵਿਖੇ ਲਗਾਇਆ ਗਿਆ ਗਣਿਤ ਮੇਲਾ