ਵਾਲਮੀਕੀ ਭਾਈਚਾਰੇ ਨੂੰ ਦਿੱਤਾ ਫੰਡ ਵਾਪਿਸ ਕੀਤਾਂ ਜਾਵੇ ਭਵਾਨੀਗੜ੍ਹ ਲੱਗੇ ਫਰਜ਼ੀ ਫੰਡ ਦੀ ਇੰਨਕਵਾਰੀ ਹੋਵੇ-ਮਾਨ ਦਲ ਸਜੁਮਾ
ਸੰਗਰੂਰ 20 ਜੁਲਾਈ ( ਭੁਪਿੰਦਰ ਵਾਲੀਆ ) ਵਾਲਮੀਕੀ ਭਵਨ ਦੀ ਸਵਾ ਕਰੋੜ ਦੀ ਆਪ ਪਾਰਟੀ ਦੀ ਸਰਕਾਰ ਵੱਲੋਂ ਵਾਪਿਸ ਲਈ ਗਰਾਂਟ ਜਦੋਂ ਤੱਕ ਭਵਨ ਨੁੰ ਨਹੀਂ ਦਿੱਤੀ ਜਾਂਦੀ ਉਤਨਾ ਦੇਰ ਭੁਖ ਹੜਤਾਲ ਜਾਰੀ ਰਹੇਗੀ ਇਹ ਵਿਚਾਰ ਭਵਨ ਦੇ ਪ੍ਰਧਾਨ ਰਵੀ ਚਾਵਲਾ ਨੇ ਆਪਣੇ ਸਾਥੀਆਂ ਸਮੇਤ ਦੁਜੇ ਦਿਨ ਭੁੱਖ ਹੜਤਾਲ ਜਾਰੀ ਰੱਖਦਿਆਂ ਕਹੇ ਅੱਜ ਵਾਲਮੀਕੀ ਭਾਈਚਾਰੇ ਦੀ ਸਪੋਟ ਤੇ ਪਹੁਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸਜੁਮਾ ਨੇ ਕਿਹਾ ਕਿ ਇਮਾਨਦਾਰੀ ਦਾ ਪਾਠ ਪੜਾਉਣ ਵਾਲੀ ਅਤੇ ਪੰਜਾਬ ਵਿਚ ਬਦਲਾਅ ਲਿਆਉਣ ਦਾ ਲਾਰਾ ਲਾ ਬਣੀ ਸਰਕਾਰ ਬਦਲਾਅ ਦੀ ਜਗ੍ਹਾ ਬਦਲਾ ਲੈ ਰਹੀ ਹੈ ਗਰੀਬ ਭਾਈਚਾਰੇ ਨੂੰ ਖੁਦ ਤਾਂ ਪੈਸੇ ਕੀ ਦੇਣੇ ਸਨ ਪਹਿਲੀ ਸਰਕਾਰ ਦੇ ਦਿੱਤੇ ਪੈਸੇ ਵੀ ਵਾਪਸ ਕਰਵਾ ਲਏ ਕੀ ਇਸੇ ਨੂੰ ਬਦਲਾਅ ਕਹਿਦੇ ਸੀ ਉਨ੍ਹਾਂ ਕਿਹਾ ਕਿ ਇਮਾਨਦਾਰ ਸਰਕਾਰ ਭਵਾਨੀਗੜ੍ਹ 4,92,500, ਰੁਪਏ ਭਵਾਨੀਗੜ੍ਹ ਜ਼ੋ ਭਗਵਾਨ ਵਾਲਮੀਕਿ ਰਮਾਇਣ ਭਵਨ ਬਾਊਂਡਰੀਵਾਲ ਦੇ ਨਾਂ ਤੇ ਖਰਚੇ ਹਨ ਜਿਥੇ ਇਹ ਸਥਾਨ ਹੈ ਹੀ ਨਹੀਂ ਉਹ ਕਿਥੇ ਲਗਾਏ ਗਏ ਇਸ ਦੀ ਇਨਕੁਆਰੀ ਕਰਾਈ ਜਾਵੇ ਜੇਕਰ ਸਰਕਾਰ ਤੇ ਪ੍ਰਸ਼ਾਸਨ ਇਸ ਦੀ ਸਚਾਈ ਸਾਹਮਣੇ ਨਾ ਲਿਆਈ ਤਾਂ ਸ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਵੱਲੋਂ ਇਸ ਦੀ ਇਨਕੁਆਰੀ ਕਰਵਾ ਕੇ ਲੋਕਾਂ ਸਾਹਮਣੇ ਸਚਾਈ ਲਿਆਂਦੀ ਜਾਵੇਗੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਗਰੀਬ ਲੋਕਾਂ ਦੀ ਗਰਾਂਟ ਇਨ੍ਹਾਂ ਨੂੰ ਵਾਪਸ ਕੀਤੀ ਜਾਵੇ ਤਾਂ ਜ਼ੋ ਲੰਗਰ ਭਵਨ ਬਣਾਇਆ ਜਾ ਸਕੇ ਇਸ ਮੋਕੇ ਉਨ੍ਹਾਂ ਨਾਲ ਭੁੱਖ ਹੜਤਾਲ ਤੇ ਸੁਭਾਸ਼ ਚੰਦਰ,ਰਫੀ ਕੁਮਾਰ,ਸੀਤਾ ਰਾਮ ਚੌਹਾਨ,ਅਨਿਲ ਭਗਵਾਨ ਦੁਜੇ ਦਿਨ ਬੈਠੇ ਇਨਾਂ ਦੀ ਸਪੋਟ ਲਈ 24 ਘੰਟੇ ਲਈ ਰਮੇਸ਼ ਬੋਹਤ ਦਾ ਸਮੁੱਚਾ ਪਰਿਵਾਰ ਪਤਨੀ ,ਬੇਟੀਆਂ ,ਬੇਟਾ ਵੀ ਭਗਤ ਹੜਤਾਲ ਤੇ ਬੈਠੇ ਸਨ ਸਮੁਚੀ ਬਰਾਦਰੀ ਵੱਲੋਂ ਧਰਨਾਕਾਰੀਆਂ ਨੂੰ ਪੁਰੀ ਸਪੋਟ ਮਿਲ ਰਹੀ ਹੈ ਇਸ ਮੌਕੇ ਬਾਲ ਕ੍ਰਿਸ਼ਨ ਚੌਹਾਨ,ਜੋਗੀ ਰਾਮ ਐਮ ਸੀ, ਜੋਗੀ ਰਾਮ ਸਾਹਨੀ ਸਕਤੀ ਜੀਤ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਜੇਕਰ ਜਲਦੀ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵਾਂਗੇ ਜਿਸ ਦੀ ਨਫ਼ੇ ਨੁਕਸਾਨ ਦੀ ਜੁਮੇਵਾਰੀ ਜ਼ਿਲਾ ਪ੍ਰਸ਼ਾਸਨ,ਐਮ ਐਲ ਏ ਨਰਿੰਦਰ ਕੌਰ ਭਰਾਜ ਤੇ ਪੰਜਾਬ ਸਰਕਾਰ ਦੀ ਹੋਵੇਗੀ