ਭਾਰਤੀਆ ਜਨਤਾ ਯੁਵਾ ਮੋਰਚਾ ਵੱਲੋ ਕਡੀ ਗਈ ਵਿਸ਼ਾਲ ਮੋਟਰ ਸਾਇਕਲ ਰੈਲੀ
ਸੰਗਰੂਰ 14 ਜੂਨ: (ਭੁਪਿੰਦਰ ਵਾਲੀਆ) ਭਾਰਤੀਆ ਜਨਤਾ ਯੁਵਾ ਮੋਰਚਾ ਜਿਲ੍ਹਾਂ ਸੰਗਰੂਰ ਵਿੱਚ ਇੱਕ ਵਿਸ਼ਾਲ ਮੋਟਰ ਸਾਇਕਲ ਰੈਲੀ ਦਾ ਅਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਭਾਰਤੀਆ ਜਨਤਾ ਯੁਵਾ ਮੋਰਚਾ ਸੰਗਰੂਰ 1 ਦੇ ਪ੍ਰਧਾਨ ਨਵਦੀਪ ਸਿੰਘ ਅਤੇ ਅਮ੍ਰਿਤ ਰਾਜ ਚੱਠਾ ਪ੍ਰਧਾਨ ਭਾਰਤੀਆ ਜਨਤਾ ਯੁਵਾ ਮੋਰਚਾ ਸੰਗਰੂਰ 2 ਵੱਲੋਂ ਕੀਤੀ ਗਈ। ਜਿਸ ਵਿੱਚ ਭਾਰਤੀਆ ਜਨਤਾ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਭਾਨੂੰ ਪ੍ਰਤਾਪ ਅਤੇ ਰਾਣਾ ਗੁਰਮੀਤ ਸੋਡੀ ਲੋਕ ਸਭਾ ਇਲੇਕਸ਼ਨ ਇਨਚਾਰਜ ਸੰਗਰੂਰ, ਸੁਨੀਲ ਸਿੰਗਲਾ ਸਟੇਟ ਮੀਡੀਆ ਸੱਕਤਰ, ਜਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਅਤੇ ਜਿਲ੍ਹਾ ਜਰਨਲ ਸੱਕਤਰ ਪ੍ਰਦੀਪ ਗਰਗ ਵੀ ਵਿਸ਼ੇਸ਼ ਤੋਰ ਤੇ ਮੋਜੂਦ ਸਨ ਅਤੇ ਰੈਲੀ ਚਲਾਉਣ ਲਈ ਝੰਡੇ ਦੀ ਰਸਮ ਮੰਨੋਰਜਨ ਕਾਲਿਆ ਸਾਬਕਾ ਕੈਬਿਨੇਟ ਮੰਤਰੀ ਵੱਲੋਂ ਕੀਤੀ ਗਈ। ਇਸ ਮੋਕੇ ਬੋਲਦਿਆ ਮੰਨੋਰਜਨ ਕਾਲਿਆ ਅਤੇ ਭਾਨੂੰ ਪ੍ਰਤਾਪ ਰਾਣਾ ਨੇ ਸਾਝੇ ਤੋਰ ਤੇ ਕਿਹਾ ਕਿ ਇਸ ਮੋਟਰ ਸਾਇਕਲ ਰੈਲੀ ਦਾ ਆਯੋਜਨ ਲੋਕ ਸਭਾ ਹਲਕਾ ਸੰਗਰੂਰ ਦੇ ਯੂਥ ਪੂਰੀ ਤਰ੍ਹਾਂ ਭਾਜਪਾ ਨਾਲ ਜੁੜ ਚੁਕਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦੀ ਯੂਥ ਦੇ ਪ੍ਰਤੀ ਅਪਣੀ ਸਕਰਾਤਮਕ ਸੋਚ ਨੂੰ ਅੱਗੇ ਵਧਾਉਣ ਲਈ ਪੰਜਾਬ ਦੇ ਯੂਥ ਨੂੰ ਅੱਗੇ ਆ ਕੇ ਭਾਜਪਾ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਕੰਮ ਕਰਨ ਚਾਹੀਦਾ ਹੈ ਪੰਜਾਬ ਦੀ ਅਮਨ ਸ਼ਾਤੀ ਨੂੰ ਬਹਾਲ ਰੱਖਣ ਲਈ ਭਾਜਪਾ ਦਾ ਸਾਥ ਦੇਣਾ ਬਹੁਤ ਹੀ ਜਰੂਰੀ ਹੈ। ਜਿਸ ਤਰ੍ਹਾਂ ਨਵੀਂ ਬਣੀ ਮਜੂਦਾ ਆਪ ਸਰਕਾਰ ਅਮਨ ਸ਼ਾਤੀ ਬਹਾਲ ਰੱਖਣ ਵਿੱਚ ਬੁਰੀ ਤਰ੍ਹਾਂ ਨਾਕਾਮ ਹੋਈ ਹੈ। ਨਤੀਜੇ ਵੱਜੋਂ ਰੋਜ਼ ਪੰਜਾਬ ਵਿੱਚ ਆਮ ਲੋਕਾ ਦੇ ਕਤਲ ਹੁੰਦੇ ਦਿਖਾਈ ਦੇ ਰਿਹੇ ਹਨ। ਇਸ ਰੈਲੀ ਦੀ ਸ਼ੁਰਆਤ ਬਨਾਸਰ ਬਾਗ ਸੰਗਰੂਰ ਤੋਂ ਹੁੰਦੇ ਹੋਏ ਸੰਗਰੂਰ ਦੇ ਵੱਖ ਵੱਖ ਬਜਾਰਾ ਵਿੱਚੋ ਹੁੰਦੀ ਹੋਈ ਚੋਣ ਦਫਤਰ ਸੰਗਰੂਰ ਵਿੱਖੇ ਸਮਾਪਤ ਹੋਈ। ਇਸ ਮੌਕੇ ਮਿਲੇ ਲੋਕਾ ਦੇ ਭਰਪੂਰ ਪਿਆਰ ਦੀ ਬਦੋਲਤ ਲੋਕ ਸਭਾ ਸੰਗਰੂਰ ਜਿਤਣ ਦਾ ਦਾਵਾ ਕੀਤਾ ਗਿਆ। ਇਸ ਮੋਕੇ ਰੋਮੀ ਗੋਇਲ ਮੰਡਲ ਪ੍ਰਧਾਨ ਸੰਗਰੂਰ, ਵਿਨੰਦ ਗੁਪਤਾ, ਜਗਦੀਪ ਤੂਰ ਜਨਰਲ ਸੱਕਤਰ ਵੀ ਮੌਜੂਦ ਸਨ।