ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਕੀਤਾ ਸੰਗਰੂਰ ‘ਚ ਕੀਤਾ ਗਿਆ ਲਾ ਮਿਸਾਲ ਝੰਡਾ ਮਾਰਚ

ਸੰਗਰੂਰ 15 ਜੂਨ( ਭੁਪਿੰਦਰ ਵਾਲੀਆ, ਹਰਜਿੰਦਰਪਾਲ ਭੋਲਾ ) ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਅੱਜ ਉਲੀਕੇ ਪ੍ਰੋਗਰਾਮ ਅਨੁਸਾਰ ਸੰਗਰੂਰ ਵਿਖੇ ਲਾ ਮਿਸ਼ਾਲ ਝੰਡਾ ਮਾਰਚ ਕੀਤਾ ਗਿਆ। ਇਹ ਮਾਰਚ ਗੁਰਦੁਆਰਾ ਨਾਨਕੇਆਣਾ ਤੋਂ ਸ਼ੁਰੂ ਕਰਕੇ ਮਹਿਲਾ ਚੌਕ, ਖੇੜੀ ਹੁੰਦਾ ਸੀ ਐਮ ਦੀ ਕੋਠੀ ਅਗੇ ਖਤਮ ਕੀਤਾ ਗਿਆ। ਜਿਕਰਯੋਗ ਹੈ ਪਿਛਲੇ ਕਈ ਸਾਲਾਂ ਤੋ ਪੁਰਾਣੀ ਪੈਨਸ਼ਨ ਦੀ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵਿਚ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਪਿਛਲੀਆਂ ਸਰਕਾਰਾਂ ਸਮੇਂ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਇਸ ਮੰਗ ਨੂੰ ਪੁੂਰਾ ਕਰਨ ਦੇ ਲਾਰੇ ਤਾਂ ਲਾਏ ਗਏ ਪਰ ਇਸ ਮੰਗ ਪ੍ਰਤੀ ਗੰਭੀਰਤਾ ਨਹੀਂ ਵਿਖਾਈ ਗਈ। ਇਸ ਬਾਰ ਪੰਜਾਬ ਦੇ ਲੋਕਾਂ ਨੇ ਵੋਟਾਂ ਰਾਹੀਂ ਸਿਆਸਤ ਵਿੱਚ ਵੱਡਾ ਬਦਲਾਅ ਲਿਆਂਦਾ ਅਤੇ ਲੋਕ ਹਿੱਤ ਲਈ ਲੜਦੀਆਂ ਧਿਰਾਂ ਵਿੱਚ ਉਮੀਦ ਜਾਗੀ ਹੈ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕੰਨਵੀਨਰ ਸ: ਜਸਵੀਰ ਸਿੰਘ ਤਲਵਾੜਾ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਮੌਜੂਦਾ ਸਰਕਾਰ ਦੇ ਹਰ ਉਮੀਦਵਾਰ ਤੱਕ ਸਾਡੇ ਆਗੂਆਂ ਨੇ ਪਹੁੰਚ ਕੀਤੀ ਤੇ ਹਰ ਉਮੀਦਵਾਰ ਨੇ ਸਰਕਾਰ ਬਣਨ ਤੇ ਇਸ ਮੰਗ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਤੇ ਇਸ ਸਬੰਧੀ ਐਮ ਐਲ ਏ ਨੂੰ ਮੰਗ ਪੱਤਰ ਵੀ ਦਿੱਤੇ ਗਏ। ਹੁਣ ਤਿੰਨ ਮਹੀਨੇ ਬੀਤ ਜਾਣ ਬਾਅਦ ਮੌਜੂਦਾ ਸਰਕਾਰ ਵੱਲੋਂ ਇਸ ਮੰਗ ਨੂੰ ਲੈ ਕੇ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਜਦਕਿ ਪੁਰਾਣੀ ਪੈਨਸ਼ਨ ਬਹਾਲੀ ਨਾਲ ਮੁਲਾਜਮਾ ਦਾ ਬੁਢਾਪਾ ਸੁਰੱਖਿਅਤ ਹੋਣ ਦੇ ਨਾਲ ਸਰਕਾਰ ਨੂੰ ਵੀ ਵਿੱਤੀ ਲਾਭ ਹੋਵੇਗਾ। ਇਸ ਸਬੰਧੀ ਬੀਤੇ ਦਿਨ ਨੂੰ ਸੂਬਾ ਕਮੇਟੀ ਦੇ ਸੱਦੇ ਤੇ ਪੰਜਾਬ ਦੇ ਐਨ ਪੀ ਐਸ ਮੁਲਾਜ਼ਮਾਂ ਵੱਲੋਂ ਸੰਗਰੂਰ ਵਿਖੇ ਹੋ ਰਹੀ ਜਿਮਨੀ ਚੋਣ ਨੂੰ ਅੱਗੇ ਰੱਖ ਕੇ ਅੱਜ ਦਾ ਝੰਡਾ ਮਾਰਚ ਕੀਤਾ ਗਿਆ । ਇਸ ਝੰਡਾ ਮਾਰਚ ਵਿੱਚ ਪੰਜਾਬ ਭਰ ਦੇ ਐਨ ਪੀ ਐਸ ਮੁਲਾਜ਼ਮ ਸ਼ਾਮਲ ਹੋਏ । ਇਹ ਮਾਰਚ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੂੰ ਵਾਅਦਾ ਯਾਦ ਕਰਾਉਣ ਲਈ ਕੀਤਾ ਗਿਆ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਮੌਜੂਦਾ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਕੇ ਲੋਕਹਿਤ ਵਿੱਚ ਇੰਨਕਲਾਬੀ ਫੈਸਲਾ ਲਵੇਗੀ। ਜੇਕਰ ਅਜੇ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਸ ਸਰਕਾਰ ਵੱਲੋਂ ਵੀ ਡੰਗ ਟਪਾਊ ਨੀਤੀ ਅਪਣਾਈ ਗਈ ਤਾਂ ਮਜਬੂਰਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੂੰ ਸੰਘਰਸ਼ ਤਿੱਖਾ ਕਰਨਾ ਪਵੇਗਾ। ਇੱਕ ਪੜ੍ਹੇ ਲਿਖੇ ਵਿਅਕਤੀ ਲਈ ਯੋਗਤਾ ਅਨੁਸਾਰ ਅਜਿਹੀ ਨੌਕਰੀ ਹੋਣੀ ਜਰੂਰੀ ਹੈ ਜਿਸ ਨਾਲ ਬੁਢਾਪਾ ਸੁਰੱਖਿਅਤ ਦਿਖੇ, ਤਾਂ ਜੋ ਸਿੱਖਿਆ ਪ੍ਰਤੀ ਸਾਡੇ ਨੌਜਵਾਨਾਂ ਦਾ ਰੁਝਾਨ ਬਣਿਆ ਰਹੇ। ਸਰਕਾਰ ਨੂੰ ਇਸ ਗੈਰ ਵਿੱਤੀ ਮੰਗ ਨੂੰ ਤੁਰੰਤ ਪੂਰਾ ਕਰਨਾ ਬਣਦਾ ਹੈ।ਇਸ ਵਿੱਚ ਸੂਬਾ ਜਰਨਲ ਸਕੱਤਰ ਸ: ਜਰਨੈਲ ਸਿੰਘ ਪੱਟੀ, ਜੁਆਇੰਟ ਸਕੱਤਰ : ਸ: ਬਿਕਰਮਜੀਤ ਸਿੰਘ ਕੱਦੋੰ, ਵਿੱਤ ਸਕੱਤਰ ਸ: ਵਰਿੰਦਰ ਵਿੱਕੀ, ਪ੍ਰੈਸ ਸਕੱਤਰ ਨਿਰਮਲ ਸਿੰਘ ਮੋਗਾ ਪ੍ਰੈਸ ਸਕੱਤਰ ਸ ਪ੍ਰਭਜੀਤ ਸਿੰਘ ਰਸੂਲਪੁਰ, ਆਈ ਟੀ ਸੈਲ ਦੇ ਸ਼ਿਵਪ੍ਰੀਤ, ਸਤਪ੍ਰਕਾਸ਼, ਹਰਪ੍ਰੀਤ ਸਿੰਘ ਉੱਪਲ, ਕੋ ਕੰਨਵੀਰ ਸ: ਜੱਸਾ ਸਿੰਘ, ਪਿਸ਼ੌਰੀਆ, ਲਖਵਿੰਦਰ ਸਿੰਘ ਭੌਰ, ਜ਼ਿਲ੍ਹਾ ਕੰਨਵੀਨਰ ਪਰਮਿੰਦਰ ਸਿੰਘ ਕਪੂਰਥਲਾ, ਪਰਮਿੰਦਰ ਸਿੰਘ ਬਰਨਾਲਾ, ਸੰਤ ਸੇਵਕ ਸਿੰਘ ਸਰਕਾਰੀਆ, ਕੁਲਦੀਪ ਸਿੰਘ ਵਾਲੀਆ, ਸਰਬਜੀਤ ਸਿੰਘ, ਗੁਰਦਿਆਲ ਮਾਨ, ਪੂਨਾਵਾਲ, ਸੰਜੀਵ ਧੂਤ, ਦਰਸ਼ਨ ਸਿੰਘ ਅਲੀਸ਼ੇਰ, ਹਿੱਮਤ ਸਿੰਘ,ਲਵਪ੍ਰੀਤ ਸਿੰਘ ਰੋੜਾਂਵਾਲੀ, ਕੁਲਵਿੰਦਰ ਸਿੰਘ, ਬਿਜਲੀ ਬੋਰਡ ਦੇ ਸੁਰਜੀਤ ਗਿਰ, ਬੂਟਾ ਸਿੰਘ ਜਖੇਪਲਵੀ, ਪ੍ਰਬੰਧਕ ਜ਼ਿਲ੍ਹਾ ਸੰਗਰੂਰ ਦੇ ਆਗੂ ਮਾਲਵਿੰਦਰ ਸੰਧੂ, ਸੁਖਦੇਵ ਚੰਗਾਲੀ ਵਾਲਾ, ਬਲਵੀਰਚੰਦ ਲੌਗੋਵਾਲ, ਵਾਸਵੀਰ ਭੁੱਲਰ, ਮਨਪ੍ਰੀਤ ਟਿੱਬਾ, ਅਮਨਦੀਪ ਐਸ ਐਸ ਏ, ਹਾਜ਼ਰ ਸਨ।