विशेष समाचार

ਰਾਜਸਥਾਨ ਦੇ ਅਧਿਆਪਕ ਵੱਲੋਂ ਇੰਦਰਜੀਤ ਨੂੰ ਕੁੱਟਮਾਰ ਕਰਕੇ ਕਤਲ ਕਰਨ ਤੇ ਖਨੌਰੀ ਵਿੱਚ ਕੱਢਿਆ ਕੈਂਡਲ ਮਾਰਚ (ਰਿਪੋਰਟਰ ਕਮਲੇਸ਼ ਗੋਇਲ ਖਨੌਰੀ)

ਰਾਜਸਥਾਨ ਦੇ ਅਧਿਆਪਕ ਵਲੋਂ ਇੰਦਰਜੀਤ ਨੂੰ ਕੁੱਟਮਾਰ ਕਰਕੇ ਹੱਤਿਆ ਕਰਨ ਤੇ ਖਨੌਰੀ ਵਿੱਚ ਕੱਢਿਆ ਕੈਂਡਲ ਮਾਰਚ
ਕਮਲੇਸ਼ ਗੋਇਲ ਖਨੌਰੀ
ਖਨੌਰੀ ਅੱਜ 18/08/2022 ਨੂੰ ਭੀਮ ਆਰਮੀ ਖਨੌਰੀ ਵਲੋਂ ਰਾਜਸਥਾਨ ਦੇ ਭਾਈ ਇੰਦਰਜੀਤ ਨੂੰ ਅਧਿਆਪਕ ਦੁਆਰਾ ਕੁੱਟਮਾਰ ਤੇ ਕਤਲ ਕਰ ਦਿੱਤਾ ਗਿਆ। ਉਸ ਨੂੰ ਇਨਸਾਫ ਦੁਆਉਣ ਲਈ ਭੀਮ ਆਰਮੀ ਹਰ ਰਾਜ ਹਰ ਜ਼ਿਲ੍ਹੇ ਸ਼ਹਿਰ ਵਿੱਚ ਧਰਨੇ ਪ੍ਰਦਰਸ਼ਨ ਤੇ ਕੈਂਡਲ ਮਾਰਚ ਕੱਢ ਰਹੇ ਹਨ l ਭੀਮ ਆਰਮੀ ਖਨੌਰੀ ਵੱਲੋਂ ਕੈਂਡਲ ਮਾਰਚ ਕੱਢਿਆ l ਭੀਮ ਆਰਮੀ ਪੰਜਾਬ ਪ੍ਰਧਾਨ ਕਰਮਜੀਤ ਵਾਲਮੀਕਿ ਜੀ ਦੀ ਅਗਵਾਈ ਵਿਚ ਹੋਈ ਤੇ ਉਥੇ ਸਾਥੀ ਪਹੁੰਚੇ ਬਬਲੀ ਅੰਬੇਡਕਰ, ਮੋਨੂੰ ਰਸੋਲੀ , ਸੋਨੂੰ ਵਾਲਮੀਕਿ , ਸਤਨਾਮ ਵਾਲਮੀਕਿ ਭੀਮ ਆਰਮੀ ਖਨੌਰੀ, ਗੁਰਜੀਤ ਰਸੋਲੀ , ਰਿੰਕੂ ਰਸੋਲੀ , ਗੁਰਲਾਲ ਅਜ਼ਾਦ ਵਾਲਮੀਕੀ , ਰਾਹੁਲ ਵਾਲਮੀਕੀ , ਜਗਪਾਲ ਗਲੋਲੀ ਅਤੇ ਸਮੂਹ ਭੀਮ ਆਰਮੀ ਖਨੌਰੀ ਦੀ ਟੀਮ ਪਹੁੰਚੀ l


Team Punjab Nama

Punjab Nama Bureau ਪੰਜਾਬ ਨਾਮਾ ਤੁਹਾਡੇ ਆਲੇ ਦੁਆਲੇ ਦੀਆਂ ਖ਼ਬਰਾਂ ਅਤੇ ਵਿਚਾਰਾਂ ਨੂੰ ਜਨਾਣ ਦੀ ਤਾਂਘ ਲਈ ਇਕ ਭਰੋਸੇਯੋਗ ਗਾਈਡ ਦਾ ਕੰਮ ਕਰੇਗਾ। ਡੂੰਘੇ ਅਤੇ ਖੋਜੀ ਵਿਚਾਰਸ਼ੀਲ ਵਿਸ਼ਲੇਸ਼ਣ ਅਤੇ ਨਿਡਰ ਵਿਚਾਰਾਂ ਦੇ ਨਾਲ ਸਾਡੀ ਸੰਪਾਦਕਾਂ ਦੀ ਟੀਮ ਪੰਜਾਬ, ਭਾਰਤ ਅਤੇ ਵਿਸ਼ਵ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਹੀ ਤੱਥਾਂ ਨਾਲ ਵਿਚਾਰਕੇ ਇਕ ਸਾਫ ਅਤੇ ਬਦਲਦੀ ਗਤੀਸ਼ੀਲਤਾ ਨੂੰ ਸਹੀ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ।

ਜਵਾਬ ਦੇਵੋ

ਹੋਮ
ਪੜ੍ਹੋ
ਦੇਖੋ
ਸੁਣੋ