ਸੋਸ਼ਲ ਮੀਡੀਆ ਚੈਨਲ ਪੇਂਡ ਨਿਊਜ਼ ਦੀ ਪੈਦਾਇਸ਼ – ਗੁੱਜਰਾਂ
ਆਪ ਪਾਰਟੀ ਦੇ ਉਘੇ ਸਮਾਜ ਸੇਵੀ, ਕਾਰੋਬਾਰੀ ਤੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਚੰਨੀ ਨੇ ਆਪ ਪਾਰਟੀ ਦੇ ਜਿਲ੍ਹਾ ਦਫ਼ਤਰ ਵਿੱਚ ਡਿਜੀਟਲ ਚੈਨਲ ਪੰਜਾਬ ਨਾਮਾ ਦੇ ਅਡੀਟਰ ਸ. ਸ. ਬਾਵਾਂ ਦੇ ਜਨਮਦਿਨ ਤੇ ਕੇਕ ਕਟਦਿਆਂ ਕਿਹਾ ਕਿ ਪ੍ਰਿਟ ਤੇ ਸੋਸ਼ਲ ਮੀਡੀਆ ਲੋਕਤੰਤਰ ਦਾ ਤੀਸਰਾ ਨੇਤਰ ਹੈ। ਜਿਸ ਕਾਰਨ ਦੇਸ਼ ਅਤੇ ਲੋਕਾਂ ਨੂੰ ਲੁੱਟਣ ਵਾਲੇ ਲੁਟੇਰਿਆਂ ਵੱਲੋਂ ਕੀਤੇ ਜਾਂਦੇ ਸਕੈਮ ਦਾ ਸਮੇਂ ਸਮੇਂ ਤੇ ਪਰਦਾਫਾਸ਼ ਹੋ ਰਿਹਾ ਹੈ। ਅਤੇ ਆਪ ਪਾਰਟੀ ਸਖ਼ਤ ਕਾਰਵਾਈਆਂ ਕਰਕੇ ਲੋਕਹਿਤਕਾਰੀ ਮਾਹੌਲ ਸਿਰਜਣ ਲਈ ਦਿਨ ਰਾਤ ਸਿਰਤੋੜ ਯਤਨ ਕਰ ਰਹੀ ਹੈ।
ਇਸ ਮੌਕੇ ਸਮਾਜਸੇਵੀ ਇੰਜ ਜਗਦੀਪ ਸਿੰਘ ਗੁੱਜਰਾਂ ਨੇ ਕਿਹਾ ਕਿ ਕਈ ਪ੍ਰਿੰਟ ਮੀਡੀਆ ਅਦਾਰਿਆਂ ਵੱਲੋਂ ਪੱਤਰਕਾਰਾਂ ਦੇ ਕਿੱਤੇ ਨੂੰ ਕਾਰੋਬਾਰ ਦਾ ਰੂਪ ਦਿੱਤਾ ਗਿਆ ਹੈ। ਜਿਸ ਨਾਲ ਇਸ ਜ਼ਿੰਮੇਵਾਰੀ ਵਾਲੇ ਖੇਤਰ ਵਿਚੋਂ ਸੂਝਵਾਨ ਤੇ ਲੋਕਤੰਤਰ ਦੇ ਥੰਮ੍ਹ ਵਜੋਂ ਕੰਮ ਕਰਨ ਵਾਲੇ ਪੱਤਰਕਾਰ ਕਿੱਤੇ ਤੋਂ ਕਿਨਾਰਾ ਕਰ ਗਏ ਹਨ। ਜਿਸ ਨਾਲ ਲਗਾਤਾਰ ਸੋਸ਼ਲ ਮੀਡੀਆ ਚੈਨਲ ਆਪਣਾ ਪਰਭਾਵੀ ਦਾਇਰਾ ਵਿਸ਼ਾਲ ਕਰ ਰਹੇ ਹਨ। ਜਿਸ ਕਾਰਨ ਲੋਕ ਲਗਾਤਾਰ ਪ੍ਰਿੰਟ ਮੀਡੀਏ ਤੋਂ ਦੂਰ ਜਾਂ ਰਹੇ ਹਨ।
ਆਪ ਪਾਰਟੀ ਦੇ ਫਾਉਂਡਰ ਆਗੂ ਸਰਪੰਚ ਗੁਰਚਰਨ ਸਿੰਘ ਈਲਵਾਲ ਨੇ ਸੁਖਵਿੰਦਰ ਬਾਵਾ ਜੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਸੀਨੀਅਰ ਪੱਤਰਕਾਰ ਬਾਵਾਂ ਜੀ ਨੇ ਸਾਫ਼ ਸੁਥਰੀ ਪੱਤਰਕਾਰੀ ਦੇ ਖੇਤਰ ਵਿੱਚ ਮੀਲ ਪੱਥਰ ਸਥਾਪਤ ਕੀਤਾ ਹੈ। ਉਹਨਾਂ ਲੰਬੀ ਉਮਰ ਦੀ ਕਾਮਨਾ ਕਰਦਿਆਂ ਅਰਦਾਸ ਕੀਤੀ।
ਇਸ ਮੌਕੇ ਸਮਾਜਸੇਵੀ ਭੋਲਾ ਸਿੰਘ, ਗੁਰਦੀਪ ਸਿੰਘ ਆਹਲੂਵਾਲੀਆ, ਸੋਨੂੰ ਸਿੰਘ ਸਰਕਲ ਪ੍ਰਧਾਨ ਹਾਜ਼ਰ ਸਨ ।