ਸ੍ਰੀ ਸਾਲਾਸਰ ਧਾਮ ਲੰਗਰ ਕਮੇਟੀ ਵੱਲੋਂ ਨਵਰਾਤਰਿਆਂ ਮੌਕੇ ਲੰਗਰ ਲਗਾਇਆ
ਸੁਖਵਿੰਦਰ ਸਿੰਘ ਬਾਵਾ
ਸੰਗਰੂਰ 28 ਮਾਰਚ – ਸਥਾਨਕ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸਾਲਾਸਰ ਧਾਮ ਲੰਗਰ ਕਮੇਟੀ ਵੱਲੋਂ ਚੇਤਰ ਮਹੀਨੇ ਦੇ ਨਵਰਾਤਿਆਂ ਸਮੇਂ ਮੰਦਿਰ ਵਿਖੇ ਚੱਲ ਰਹੇ ਧਰਮ ਪ੍ਰਚਾਰ ਅਤੇ ਧਾਰਮਿਕ ਸਮਾਗਮਾਂ ਦੌਰਾਨ ਇਸ ਸਾਲ ਵੀ ਲੰਗਰ ਦੀ ਸੇਵਾ ਕੀਤੀ ਗਈ ਅਤੇ ਕੰਜਕਾਂ ਦਾ ਪੂਜਨ ਕੀਤਾ ਗਿਆ।
ਲੰਗਰ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਸੁਰੇਸ਼ ਗੁੱਪਤਾ ਅਤੇ ਹੋਰ ਅਹੁੱਦੇਦਾਰਾਂ ਬਲਦੇਵ ਕ੍ਰਿਸ਼ਨ ਗੁੱਪਤਾ, ਰਕੇਸ਼ ਗੋਇਲ, ਰਾਜ ਕੁਮਾਰ ਅਰੋੜਾ, ਪਿੰਕੀ ਲੋਟੇ, ਅਰਜਨ ਪੰਡਿਤ, ਕੋਸ਼ਲ ਗਰਗ, ਰਕੇਸ਼ ਗੁੱਪਤਾ, ਵਰਿੰਦਰ ਗੁੱਪਤਾ, ਰਜਿੰਦਰ ਗੋਇਲ, ਅਸ਼ਵਨੀ ਕੁਮਾਰ, ਡੀ.ਆਰ. ਗੋਇਲ, ਸਤੀਸ਼ ਭੋਲਾ ਅਤੇ ਬਲਜਿੰਦਰ ਸਿੰਘ ਨਿੱਪੀ ਦੇ ਦੇਖ ਰੇਖ ਵਿੱਚ ਸਾਲਾਸਰ ਧਾਮ ਲੰਗਰ ਕਮੇਟੀ ਵੱਲੋਂ ਸਮੇਂ-ਸਮੇਂ ਤੇ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਂਦੀ ਆ ਰਹੀ ਹੈ ਅਤੇ ਹਰ ਸਾਲ ਸ੍ਰੀ ਸਾਲਾਸਰ ਮੰਦਿਰ(ਰਾਜਸਥਾਨ) ਵਿਖੇ ਵੀ ਲੰਗਰ ਲਗਾਏ ਜਾਂਦੇ ਹਨ। ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮ ਵੀ ਕੀਤੇ ਜਾਂਦੇ ਹਨ।
ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਅਤੇ ਲੰਗਰ ਕਮੇਟੀ ਦੇ ਮੀਡਿਆ ਇੰਚਾਰਜ ਸ੍ਰੀ ਰਾਜ ਕੁਮਾਰ ਅਰੋੜਾ ਨੇ ਇਸ ਮੌਕੇ ਤੇ ਕਿਹਾ ਕਿ ਇਨਾਂ ਪਵਿੱਤਰ ਨਵਰਾਤਿਆ ਦੇ ਦਿਨਾਂ ਵਿੱਚ ਵਰਤ ਰੱਖ ਕੇ ਸਰੀਰ ਅਤੇ ਆਤਮਾਂ ਦੀ ਸ਼ੁੱਧੀ ਕੀਤੀ ਜਾਂਦੀ ਹੈ ਅਤੇ ਮਾਤਾ ਰਾਣੀ ਦਾ ਗੁਣਗਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਤਾ ਰਾਣੀ ਸਾਡੇ ਸਾਰਿਆਂ ਨੂੰ ਸੁੱਖ ਸਾਂਤੀ, ਤੰਦਰੁਸਤੀ ਦੇਵੇ ਅਤੇ ਭਾਈਚਾਰਕ ਸਾਂਝ ਦੀਆਂ ਕੰਧਾਂ ਨੂੰ ਮਜਬੂਤ ਕਰੇ। ਅਜਿਹੇ ਤਿਉਹਾਰ ਸਾਨੂੰ ਸਾਡੇ ਵਿਰਸੇ ਨਾਲ ਜੋੜਦੇ ਹਨ ਅਤੇ ਨਵੀਂ ਪੀੜ੍ਹੀ ਨੂੰ ਸਿੱਖਿਅਤ ਕਰਦੇ ਹਨ।