ਭੁੱਖੇ ਭਿਖਾਰੀ ਦੀ ਅਰਦਾਸ ਕਰਕੇ ਹੀ ………
ਕਹਾਣੀ
ਇਕ ਰੈਸਟੋਰੈਂਟ ਵਿੱਚ ਕਈ ਵਾਰ ਦੇਖਿਆ ਗਿਆ ਕਿ ਇਕ ਆਦਮੀ (ਭਿਖਾਰੀ) ਆਉਂਦਾ ਤੇ ਭੀੜ ਦਾ ਲਾਭ ਉਠਾ ਕਿ ਖਾਣਾ ਖਾ ਕੇ ਹੋਲੀ ਜਿਹੇ ਬਿਨਾਂ ਪੈਸੇ ਦਿੱਤੇ ਨਿਕਲ ਜਾਂਦਾ। ਇੱਕ ਦਿਨ ਜਦੋਂ ਉਹ ਖਾਣਾ ਖਾ ਰਿਹਾ ਸੀ ਤਾਂ ਇਕ ਆਦਮੀ ਨੇ ਰੈਸਟੋਰੈਂਟ ਦੇ ਮਾਲਕ ਨੂੰ ਦੱਸਿਆ ਕਿ ਉਹ ਆਦਮੀ ਖਾਣਾ ਖਾ ਕੇ ਭੀੜ ਦਾ ਲਾਭ ਉਠਾ ਕੇ ਬਿਨਾਂ ਪੈਸੇ ਦਿਤੇ ਖਿਸਕ ਜਾਵੇਗਾ।
ਉਸਦੀ ਗੱਲ ਸੁਣ ਕੇ ਰੈਸਟੋਰੈਂਟ ਦਾ ਮਾਲਕ ਹੱਸਦੇ ਹੋਏ ਬੋਲਿਆ ਕਿ ਉਸ ਨੂੰ ਬਿਨਾਂ ਕੁੱਝ ਕਹੇ ਜਾਣ ਦਿਓ ਤੇ ਉਸਦੇ ਬਾਰੇ ਬਾਅਦ ਵਿੱਚ ਗੱਲ ਕਰਾਂਗੇ। ਹਮੇਸ਼ਾ ਦੀ ਤਰ੍ਹਾਂ ਉਸ ਆਦਮੀ ਨੇ ਖਾਣਾ ਖਾਧਾ ਤੇ ਇੱਧਰ ਉੱਧਰ ਦੇਖਿਆ ਤੇ ਭੀੜ ਦਾ ਲਾਭ ਉਠਾ ਕੇ ਚੁੱਪਚਾਪ ਚਲਾ ਗਿਆ। ਉਸਦੇ ਜਾਣ ਤੋਂ ਬਾਅਦ ਉਸਨੇ ਰੈਸਟੋਰੈਂਟ ਦੇ ਮਾਲਕ ਨੂੰ ਕਿਹਾ ਕਿ ਤੁਸੀਂ ਉਸ ਆਦਮੀ ਨੂੰ ਕੁੱਝ ਕਿਹਾ ਕਿਉਂ ਨਹੀਂ।
ਤਾਂ ਉਸ ਨੂੰ ਰੈਸਟੋਰੈਂਟ ਦੇ ਮਾਲਕ ਨੇ ਕਿਹਾ ਕਿ ਤੁਸੀਂ ਇਕੱਲੇ ਨਹੀਂ ਕਈ ਜਾਣਿਆ ਨੇ ਉਸਨੂੰ ਇਸ ਤਰ੍ਹਾਂ ਕਰਦੇ ਹੋਏ ਦੇਖਿਆ ਹੈ ਤੇ ਉਸ ਬਾਰੇ ਦੱਸਿਆ ਹੈ। ਉਹ ਆਦਮੀ ਰੈਸਟੋਰੈਂਟ ਦੇ ਬਿਲਕੁਲ ਸਾਹਮਣੇ ਬੈਠਦਾ ਹੈ ਤੇ ਜਦੋਂ ਭੀੜ ਹੋ ਜਾਂਦੀ ਹੈ ਤਾਂ ਉਹ ਚੁੱਪ ਕਰਕੇ ਖਾਣਾ ਖਾ ਕੇ ਨਿਕਲ ਜਾਂਦਾ ਹੈ ਤੇ ਮੈਂ ਹਮੇਸ਼ਾ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹਾਂ ਤੇ ਕਦੇ ਵੀ ਉਸ ਨੂੰ ਰੋਕਿਆ ਨਹੀਂ ਤੇ ਨਾਂ ਹੀ ਉਸ ਨੂੰ ਫੜਨਾ ਚਾਹਿਆ ਅਤੇ ਨਾਂ ਹੀ ਕਦੇ ਉਸ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਆ.. ਕਿਉਂਕਿ ਮੈਨੂੰ ਲਗਦਾ ਹੈ ਕਿ ਮੇਰੀ ਦੁਕਾਨ ਤੇ ਭੀੜ ਉਸ ਆਦਮੀ ਕਰਕੇ ਹੀ ਹੈ। ਉਹ ਆਦਮੀ ਮੇਰੇ ਰੈਸਟੋਰੈਂਟ ਦੇ ਸਾਹਮਣੇ ਬੈਠ ਕੇ ਅਰਦਾਸ ਕਰਦਾ ਰਹਿੰਦਾ ਹੈ ਕਿ ਜਲਦੀ ਤੋਂ ਜਲਦੀ ਰੈਸਟੋਰੈਂਟ ਵਿੱਚ ਭੀੜ ਹੋ ਜਾਵੇ ਤੇ ਮੈਂ ਅੰਦਰ ਜਾ ਕੇ ਰੋਟੀ ਖਾ ਕੇ ਬਾਹਰ ਨਿਕਲ ਸਕਾਂ। ਜਦੋਂ ਵੀ ਉਹ ਰੈਸਟੋਰੈਂਟ ਵਿੱਚ ਆਉਂਦਾ ਹਮੇਸ਼ਾ ਹੀ ਭੀੜ ਹੁੰਦੀ ਆ ਤੇ ਮੇਰਾ ਮੰਨਣਾ ਹੈ ਕਿ ਇਹ ਭੀੜ ਹਮੇਸ਼ਾ ਉਸ ਦੀ “ਅਰਦਾਸ” ਕਰਕੇ ਹੀ ਹੁੰਦੀ ਹੈ l ਸ਼ਾਇਦ ਇਸੇ ਲਈ ਕਹਿੰਦੇ ਆ ਕਿ ਮੱਤ ਹੰਕਾਰ ਕਰ ਕਿ ਮੈਂ ਕਿਸੇ ਨੂੰ ਖਵਾ ਰਿਹਾ ਹਾਂ….ਕੀ ਪਤਾ ਅਸੀਂ ਖ਼ੁਦ ਕਿਸ ਦੇ ਭਾਗਾਂ ਦਾ ਖਾ ਰਹੇ ਹਾਂ!
ਕਮਲੇਸ਼ ਗੋਇਲ
ਪਤਰਕਾਰ ਖਨੌਰੀ
ਟਿੱਪਣੀ ਕਰਨ ਲਈ ਤੁਹਾਨੂੰ ਦਾਖਲ ਹੋਣਾ ਪਵੇਗਾ।