ਪ੍ਰੋਗਰਾਮ ਮਸਲੇ ਦਾ ਹੱਲ ਚ ਪਹੁੰਚੀਆ 9 ਸ਼ਿਕਾਇਤਾ ਚੋ 5 ਦਾ ਹੋਇਆ ਮੋਕੇ ਤੇ ਹੱਲ
ਸੰਗਰੂਰ 17 ਜੁਲਾਈ (ਭੁਪਿੰਦਰ ਵਾਲੀਆ) ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ ਵੱਲੋ ਹਰ ਐਤਵਾਰ ਲੋਕਾ ਦੀਆ ਮੁਸ਼ਕਿਲਾ ਸੁਣਨ ਲਈ ਸ਼ੁਰੂ ਕੀਤੇ ਪ੍ਰੋਗਰਾਮ ਮਸਲੇ ਦਾ ਹੱਲ ਦੀ ਲੜੀ ਤਹਿਤ ਅੱਜ ਜਿਲਾ ਸੰਗਰੂਰ ਦੇ ਖਨੌਰੀ, ਦਿੜਬਾ, ਸੁਨਾਮ, ਭਵਾਨੀਗੜ੍ਹ, ਧੂਰੀ, ਸ਼ੇਰਪੁਰ ਅਤੇ ਜਿਲਾ ਬਰਨਾਲਾ ਦੇ ਭਦੌੜ ਤੇ ਮਹਿਲਕਲਾ ਵਿੱਚੋ 9 ਪੀੜਤ ਪਰਿਵਾਰ ਅਪਣੀਆ ਵੱਖ ਵੱਖ ਸ਼ਿਕਾਇਤਾ ਲੈ ਕਿ ਭਾਰਤੀਯ ਅੰਬੇਡਕਰ ਮਿਸ਼ਨ ਦੇ ਮੁੱਖ ਦਫ਼ਤਰ ਵਿਖੇ ਪਹੁੰਚੇ ਜਿੱਥੇ ਉਹਨਾ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੂੰ ਅਪਣੀਆ ਸਮੱਸਿਆਵਾ ਤੋ ਜਾਣੂ ਕਰਵਾਇਆ ਇਸ ਮੌਕੇ ਕੌਮੀ ਪ੍ਰਧਾਨ ਵੱਲੋ 9 ਵਿੱਚੋ ਪੰਜ ਸਮੱਸਿਆਵਾ ਦਾ ਮੌਕੇ ਤੇ ਹੀ ਹੱਲ ਕਰਵਾਇਆ ਅਤੇ ਰਹਿਦੀਆ ਚਾਰ ਸਮੱਸਿਆਵਾ ਦੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਇਸ ਮੌਕੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ ਵੱਲੋ ਲੋਕਾ ਦੀ ਹਰ ਤਰਾ ਦੀ ਮੁਸ਼ਕਿਲ ਦੇ ਹੱਲ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਉਹਨਾ ਦੱਸਿਆ ਕਿ ਅੱਜ ਪ੍ਰਾਪਤ ਹੋਈਆ ਸ਼ਿਕਾਇਤਾ ਵਿੱਚ ਸਤ ਪੁਲਿਸ ਥਾਣੇਇਆ ਅਤੇ ਦੋ ਆਪਸ ਵਿੱਚ ਕੁੱਝ ਲੈਣ ਦੇਣ ਨੂੰ ਲੈ ਕਿ ਸਨ ਜਿੰਨਾ ਵਿੱਚੋ ਪੰਜ ਸ਼ਿਕਾਇਤਾ ਦਾ ਮੌਕੇ ਤੇ ਹੱਲ ਕਰਵਾ ਦਿੱਤਾ ਹੈ ਉਹਨਾ ਅੱਗੇ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ ਕੋਲ ਕੋਈ ਵੀ ਵਿਅਕਤੀ ਪੰਜਾਬ ਭਰ ਵਿੱਚੋ ਅਪਣੀ ਮੁਸ਼ਕਿਲ ਲੈ ਕਿ ਆ ਸਕਦਾ ਹੈ ਉਨ੍ਹਾ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ ਲੋਕਾ ਦੀ ਸੇਵਾ ਅਤੇ ਉਹਨਾ ਦੇ ਕੰਮ ਕਰਵਾਉਣ ਲਈ ਹਮੇਸ਼ਾ ਤਤਪਰ ਹੈ ਲੋਕ ਹਿੱਤ ਲਈ ਉਹਨਾ ਨੂੰ ਕੋਈ ਵੀ ਕਦਮ ਚੁੱਕਣਾ ਪਿਆ ਤਾ ਉਹ ਪਿੱਛੇ ਨਹੀ ਹਟਣਗੇ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਲੋਕਾ ਦੇ ਕੰਮ ਕਰਵਾਉਣ ਲਈ ਉਹ ਹਰ ਪੱਧਰ ਤੋ ਉਪਰ ਉਠ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆ ਦਾ ਵੀ ਸਹਿਯੋਗ ਲੈਣਗੇ ਅਤੇ ਲੋਕਾ ਦੇ ਜਾਇਜ ਕੰਮ ਨਾ ਕਰਨ ਵਾਲੇ ਅਤੇ ਲੋਕਾ ਨੂੰ ਖੱਜਲ ਖੁਆਰ ਕਰਨ ਵਾਲੇ ਅਧਿਕਾਰੀਆ ਵਿਰੁੱਧ ਭਾਰਤੀਯ ਅੰਬੇਡਕਰ ਮਿਸ਼ਨ ਦੀ ਟੀਮ ਮੇਰਚਾ ਲਗਾਉਣ ਤੋ ਵੀ ਪਿੱਛੇ ਨਹੀ ਹਟੇਗੀ ਇਸ ਮੌਕੇ ਦਰਸ਼ਨ ਸਿੰਘ ਕਾਂਗੜਾ ਨੇ ਲਾਅ ਅਫਸਰਾ ਦੇ ਰਾਖਵਾਂਕਰਨ ਸਬੰਧੀ ਪੰਜਾਬ ਸਰਕਾਰ ਵੱਲੋ ਹਾਈਕੋਰਟ ਵਿੱਚੋ ਅਪਣੀ ਅਪੀਲ ਵਾਪਿਸ ਲੈਣ ਤੇ ਪੰਜਾਬ ਦੀਆ ਸਮੂਹ ਐਸ ਸੀ/ ਬੀ ਸੀ ਵਰਗ ਨਾਲ ਸਬੰਧਤ ਜੱਥੇਬੰਦੀਆ ਨੂੰ ਵਧਾਈ ਦਿੱਤੀ ਉਹਨਾ ਕਿਹਾ ਕਿ ਦਲਿਤ ਵਿਰੋਧੀ ਫੈਂਸਲੇ ਵਿਰੁੱਧ ਭਾਰਤੀਯ ਅੰਬੇਡਕਰ ਮਿਸ਼ਨ ਸਣੇ ਸਮੂਹ ਦਲਿਤ ਜੱਥੇਬੰਦੀਆ ਨੇ ਇੱਕਜੁੱਟਤਾ ਨਾਲ ਆਵਾਜ ਬੁਲੰਦ ਕੀਤੀ ਇਸ ਲਈ ਇਹ ਵਧਾਈ ਦੇ ਪਾਤਰ ਹਨ ਇਹ ਜਿੱਤ ਹੱਕ ਸੱਚ ਦੀ ਜਿੱਤ ਹੈ ਇਸ ਮੌਕੇ ਭਾਰਤੀਯ ਅੰਬੇਡਕਰ ਮਿਸ਼ਨ ਦੇ ਮੁਕੇਸ਼ ਰਤਨਾਕਰ ਸੂਬਾ ਪ੍ਰਧਾਨ ਯੂਥ ਵਿੰਗ, ਸੁਖਪਾਲ ਸਿੰਘ ਭੰਮਾਬਦੀ ਜਿਲਾ ਪ੍ਰਧਾਨ, ਰਣਜੀਤ ਸਿੰਘ ਹੈਪੀ, ਡਾ ਬਲਵੰਤ ਸਿੰਘ ਗੁੰਮਟੀ, ਚਮਕੌਰ ਸਿੰਘ ਸ਼ੇਰਪੁਰ, ਕਮਲ ਕੁਮਾਰ ਗੋਗਾ, ਰਾਜਪਾਲ ਸਿੰਘ ਸਾਰੋ, ਅਮਨ ਸਿਕਨ ਸੁਨਾਮ, ਪ੍ਰੀਤਮ ਸਿੰਘ ਤਪਾ, ਪਰਮਜੀਤ ਕੌਰ ਧੋਲਾ, ਰਾਣੀ ਕੌਰ ਠੀਕਰੀਵਾਲ ਆਦਿ ਹਾਜ਼ਰ ਸਨ ।