ਪੱਤਰਕਾਰ ਜਨੂਹਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ
ਮਨਯੋਗ ਹਾਈ ਕੋਰਟ ਨੇ ਕਿਹਾ ਕਿ ਪੀੜਤ ਨੂੰ ਦੋਸ਼ੀ ਬਣਾਉਣਾ ਸਹੀ ਨਹੀਂ – ਐਡਵੋਕੇਟ ਨਹਿਲ
ਸੁਖਵਿੰਦਰ ਸਿੰਘ ਬਾਵਾ
ਸੰਗਰੂਰ 13 ਅਗਸਤ
– ਸੰਗਰੂਰ ਦੀ ਅਦਾਲਤ ਵਿਖੇ ਅਖ਼ਬਾਰ ਦੀ ਖਬਰ ਨੂੰ ਲੈਕੇ ਚੱਲ ਰਹੇ ਅਮਨਦੀਪ ਸਿੰਘ ਬਿੱਟਾ ਤੇ ਹੋਰ ਬਨਾਮ ਬਲਵਿੰਦਰ ਸਿੰਘ ਤੇ ਹੋਰ ਮਾਣਹਾਨੀ ਦੇ ਕੇਸ ਵਿੱਚ ਪੱਤਰਕਾਰ ਬਲਦੇਵ ਸਿੰਘ ਜਨੂਹਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ।
ਇਕ ਖ਼ਬਰ ਦੇ ਸਬੰਧ ਵਿੱਚ ਸਾਲ 2019 ਤੋਂ ਸੀ. ਜੇ. ਐਮ. ਸੰਗਰੂਰ ਦੀ ਅਦਾਲਤ ਵਿਖੇ ਚੱਲ ਰਹੇ ਅਮਨਦੀਪ ਸਿੰਘ ਬਿੱਟਾ ਤੇ ਹੋਰ ਬਨਾਮ ਬਲਵਿੰਦਰ ਸਿੰਘ ਤੇ ਹੋਰ ਮਾਣਹਾਨੀ ਦੇ ਕੇਸ ਜਿਸ ਵਿੱਚ ਪੱਤਰਕਾਰ ਬਲਦੇਵ ਸਿੰਘ ਜਨੂਹਾ ਨੂੰ ਵੀ ਬਤੌਰ ਦੋਸੀ ਸੰਮਨ ਹੋਏ ਸਨ ਦੇ ਬਾਬਤ ਸਾਲ 2022 “ਚ ਸੈਸ਼ਨ ਕੋਰਟ ਸੰਗਰੂਰ ਵਿਖੇ ਸੰਮਨ ਰੱਦ ਕਰਵਾਉਣ ਲਈ ਰਿਵੀਜਨ ਪਾਈ ਸੀ ਪਰ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਉਹ ਰਿਵੀਜਨ ਰੱਦ ਕਰ ਦਿੱਤੀ ਗਈ। ਇਸ ਉਪਰੰਤ ਜਨੂਹਾ ਵੱਲੋਂ ਐਡਵੋਕੇਟ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਸ੍ਰ ਗੋਪਾਲ ਸਿੰਘ ਨਹਿਲ ਰਾਹੀਂ ਸੈਸ਼ਨ ਕੋਰਟ ਸੰਗਰੂਰ ਦੇ ਆਰਡਰਾਂ ਵਿਰੁੱਧ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਰਿੱਟ ਪਟੀਸ਼ਨ ਦਾਇਰ ਕਰਵਾਈ ਜਿੱਥੇ 11 ਅਗਸਤ 2023 ਨੂੰ ਸੁਣਵਾਈ ਦੌਰਾਨ ਐਡਵੋਕੇਟ ਸ੍ਰ ਨਹਿਲ ਦੀਆਂ ਦਲੀਲਾਂ ਨੂੰ ਸੁਣਦਿਆਂ ਮਾਨਯੋਗ ਹਾਈ ਕੋਰਟ ਨੇ ਮੰਨਿਆਂ ਕਿ ਝੂਠੀ ਦਰਖਾਸਤ ਤੇ ਪੁਲਿਸ ਕਾਰਵਾਈ ਤੋਂ ਪੀੜਤ ਨੂੰ ਦੋਸ਼ੀ ਬਣਾਉਣਾ ਸਹੀ ਨਹੀਂ । ਜਨੂਹਾ ਵਿਰੁੱਧ ਹੋਏ ਸੰਮਨਾਂ ਨੂੰ ਸਟੇਅ ਕਰ 23 ਨਵੰਬਰ 2023 ਨੂੰ ਸੁਣਵਾਈ ਲਈ ਅਗਲੀ ਤਰੀਕ ਨਿਯੁਕਤ ਕੀਤੀ ਹੈ ।
ਮਾਨਯੋਗ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ਵੱਲੋਂ ਮਿਲੀ ਰਾਹਤ ਕਾਰਨ ਜਿੱਥੇ ਜਨੂਹਾ ਨੇ ਖੁਸ਼ੀ ਦਾ ਇਜਹਾਰ ਕੀਤਾ ਹੈ ਉੱਥੇ ਹੀ ਐਡਵੋਕੇਟ ਸ੍ਰ ਗੋਪਾਲ ਸਿੰਘ ਨਹਿਲ ਦਾ ਵੀ ਧੰਨਵਾਦ ਕੀਤਾ ਹੈ । ਜਨੂਹਾ ਨੇ ਕਿਹਾ ਕਿ ਐਡਵੋਕੇਟ ਗੋਪਾਲ ਸਿੰਘ ਨਹਿਲ ਜੋ ਪੇਸ਼ਾ ਵਕਾਲਤ ਵਿੱਚ ਇੱਕ ਚੰਗੀ ਪੈਂਠ ਬਣਾ ਚੁੱਕੇ ਹਨ ਤੇ ਸੱਚਾਈ ਨੂੰ ਕਨੂਨਣ ਤੌਰ ਤੇ ਆਂਚ ਨਾਂ ਆਉਣ ਦੀ ਪ੍ਰੋੜਤਾ ਕਰਦੇ ਹਨ ।