विशेष समाचार

ਪੁਲਿਸ ਅਫ਼ਸਰਾਂ ਦਾ ਨਾ ਲੈ ਕੇ ਲੋਕਾਂ ਨੂੰ ਠੱਗਣ ਵਾਲੇ ਵਿਅਕਤੀ ਦੀ ਦੁਕਾਨ ਅੱਗੇ ਲਾਇਆ ਧਰਨਾ: ਲਖਵੀਰ ਸਿੰਘ

ਸੰਗਰੂਰ 25 ਜੁਲਾਈ ( ਭੁਪਿੰਦਰ ਵਾਲੀਆ)
ਧਰਨੇ ਨੂੰ ਸੰਬੋਧਨ ਕਰਦਿਆਂ ਕ੍ਰਾਤੀਕਾਰੀ ਪੇਡੂ ਮਜਦੂਰ ਯੂਨੀਅਨ (ਪੰਜਾਬ)ਦੇ ਸੂਬਾ ਜਰਨਲ ਸਕੱਤਰ ਲਖਵੀਰ ਸਿੰਘ ਲੋਗੌਵਾਲ ਨੇ ਕਿਹਾ ਕਿ ਭੋਲੇ ਭਾਲੇ ਲੋਕਾਂ ਨੂੰ ਮਾਈਕਰੋਫਨਾਈਸ ਕੰਪਨੀ ਦੇ ਨਾ ਤੇ ਫਸਾ ਕੇ ਲੋਕਾਂ ਦਾ ਖੂਨ ਨਚੋੜਦੇ ਜਾ ਰਿਹਾ ਹੈ।
ਉਨਾ ਕਿਹਾ ਕਿ ਇਹੇ ਵਿਆਕਤੀ ਲੋਕਾ ਕਹਿ ਕੇ ਕੁੱਝ ਹੋਰ ਅਤੇ ਬਾਆਦ ਚ ਮੋਟੇ ਵਿਆਜ ਚ ਫਸਾ ਕੇ ਲੋਕਾ ਦਾ ਖੂਨ ਨਚੋੜਦੇ ਹੈ। ਇਥੋ ਤੱਕ ਕੇ ਲੋਕਾਂ ਵੱਲੋਂ ਲਏ ਗਏ ਪੈਸਿਆਂ ਦਾ ਕਈ ਕਈ ਗੁਣਾ ਪੈਸੇ ਵਾਪਸ ਕਰਨ ਦੇ ਵਾਬਜੂਦ ਵੀ ਕੋਟ ਵਿੱਚ ਕੇਸ ਲਗਾ ਸਾਰੀ ਉਮਰ ਉਹਨਾ ਦੀ ਕਮਾਈ ਖਾਦਾ ਹੈ। ਅਤੇ ਸਰੇਆਮ ਕਹਿ ਰਿਹਾ ਹੈ ਕਿ ਮੇਰੀ ਤਾਕਤ ਐਸ ਐਸ ਪੀ ਅਤੇ ਡੀ ਐਸ ਪੀ ਨਾਲ ਹਿੱਸਾ ਪੱਤੀ ਕੀਤੀ ਹੋਈ ਹੈ। ਜਿਸ ਦੀਆ ਸਾਡੇ ਕੋਲ ਆਡੀਓ ਵੀ ਉਪਲਬਧ ਹਨ।
ਪੀੜਤ ਵਿਆਕਤੀਆਂ ਵੱਲੋਂ ਐਸ ਐਸ ਪੀ ਸੰਗਰੂਰ ਨੂੰ ਦਰਖਾਸ੍ਤਾਂ ਵੀ ਦੇ ਚੁੱਕੇ ਹਨ ਪਰ ਦਰਖਾਸ੍ਤਾਂ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਅੱਗੇ ਲੋਕਾਂ ਵੱਲੋਂ ਅੱਜ ਇਹੇ ਧਰਨਾ ਦਿੱਤਾ ਗਿਆ।
ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਆਗੂਆਂ ਨਾਲ ਮੀਟਿੰਗ ਕਰਕੇ ਵਿਸਵਾਸ ਦਿਵਾਈਆਂ ਕੀ ਅਗਲੇ ਸੋਮਵਾਰ ਤੱਕ ਇਸ ਦੀ ਰਿਪੋਰਟ ਤਿਆਰ ਕਰਕੇ ਇਨਸਾਫ ਦਿਵਾਈਆ ਜਾਵੇਗਾ।
ਅੱਜ ਦੇ ਧਰਨੇ ਨੂੰ ਕ੍ਰਾਤੀਕਾਰੀ ਪੇਡੂ ਮਜਦੂਰ ਯੂਨੀਅਨ (ਪੰਜਾਬ) ਲਖਵੀਰ ਸਿੰਘ ਬੂਟਾ ਗੁੱਜਰਾਂ ਸੀ ਆਈ ਟੀ ਯੂ ਦੇ ਤਸਵੀਰ ਸਿੰਘ ਤੁੰਗਾਂ, ਡੀ ਐਸ ਓ ਦੇ ਗੁਰਵਿੰਦਰ ਸਿੰਘ, ਨਾਰੀ ਏਕਤਾ ਜਬਰ ਜੁਲਮ ਵਿਰੋਧੀ ਫਰੰਟ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਮਨਜੀਤ ਕੋਰ, ਬਲਜੀਤ ਕੋਰ ਆਦੀ ਹਾਜਰ ਸਨ ।

Team Punjab Nama

Punjab Nama Bureau ਪੰਜਾਬ ਨਾਮਾ ਤੁਹਾਡੇ ਆਲੇ ਦੁਆਲੇ ਦੀਆਂ ਖ਼ਬਰਾਂ ਅਤੇ ਵਿਚਾਰਾਂ ਨੂੰ ਜਨਾਣ ਦੀ ਤਾਂਘ ਲਈ ਇਕ ਭਰੋਸੇਯੋਗ ਗਾਈਡ ਦਾ ਕੰਮ ਕਰੇਗਾ। ਡੂੰਘੇ ਅਤੇ ਖੋਜੀ ਵਿਚਾਰਸ਼ੀਲ ਵਿਸ਼ਲੇਸ਼ਣ ਅਤੇ ਨਿਡਰ ਵਿਚਾਰਾਂ ਦੇ ਨਾਲ ਸਾਡੀ ਸੰਪਾਦਕਾਂ ਦੀ ਟੀਮ ਪੰਜਾਬ, ਭਾਰਤ ਅਤੇ ਵਿਸ਼ਵ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਹੀ ਤੱਥਾਂ ਨਾਲ ਵਿਚਾਰਕੇ ਇਕ ਸਾਫ ਅਤੇ ਬਦਲਦੀ ਗਤੀਸ਼ੀਲਤਾ ਨੂੰ ਸਹੀ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ।

ਜਵਾਬ ਦੇਵੋ

ਹੋਮ
ਪੜ੍ਹੋ
ਦੇਖੋ
ਸੁਣੋ