ਬਰਿੰਦਰ ਕੁਮਾਰ ਗੋਇਲ ਹਲਕਾ ਵਿਧਾਇਕ ਲਹਿਰਾ ਨੇ ਪਿੰਡ ਬਨਾਰਸੀ ( ਖਨੌਰੀ ) ਵਿਖੇ ਲਾਏ ਪੌਦੇ
ਕਮਲੇਸ਼ ਗੋਇਲ ਖਨੌਰੀ
ਖਨੌਰੀ 17 ਜੁਲਾਈ – ਸ੍ਰੀ ਬਰਿੰਦਰ ਕੁਮਾਰ ਗੋਇਲ ਵਿਧਾਇਕ ਹਲਕਾ ਲਹਿਰਾ ਨੇ ਅੱਜ ਪਿੰਡ ਬਨਾਰਸੀ ( ਖਨੌਰੀ ) ਵਿੱਚ ਸ਼ਹੀਦ – ਏ – ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਪੌਦੇ ਲਾਏ l ਉਨ੍ਹਾਂ ਸਾਡੇ ਪੱਤਰਕਾਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਹਰ ਇੱਕ ਹਲਕੇ ਵਿੱਚ ਪੰਜਾਹ ਹਜ਼ਾਰ ਰਵੈਤੀ ਰੁੱਖ ਅਤੇ 115 ਤਿ੍ਵੈਣੀਆਂ ਲਗਾਉਣ ਦਾ ਟਿੱਚਾ ਹੈ l ਜਿਸ ਦੇ ਤਹਿਤ ਅੱਜ ਹਰ ਕਿਸਮ ਦੇ ਫਲਦਾਰ ਅਤੇ ਛਾਂ ਦਾਰ ਪੌਦੇ ਲਾਏ l ਹਲਕਾ ਵਿਧਾਇਕ ਨੇ ਅੱਗੇ ਕਿਹਾ ਕਿ ਸਾਨੂੰ ਕਿਸੇ ਵੀ ਪਿੰਡ ਵਿੱਚ ਕੀਤੇ ਵੀ ਥਾਂ ਮਿਲਦੀ ਹੈ ਉੱਥੇ ਹੀ ਪੌਦੇ ਲਾ ਦਿੰਦੇ ਹਾਂ , ਪਰ ਸ਼ਰਤ ਹੈ ਕਿ ਉਥੇ ਉਸ ਨੂੰ ਪਾਲਣ ਵਾਲਾ ਹੋਵੇ l ਵਣ ਵਿਭਾਗ ਦਾ ਸਟਾਫ ਵੀ ਉਚੇਚੇ ਤੋਰ ਤੇ ਪਹੁੰਚੀਆ ਹੋਇਆ ਸੀ l ਸਤਮੋਨਿਕਾ ਜੀ ਨੇ ਕਿਹਾ ਕਿ ਜੋ ਅਸੀਂ ਹਲਕਾ ਲਹਿਰਾ ਵਿੱਚ ਪੰਜਾਹ ਹਜਾਰ ਪੌਦਾ ਲਗਾਉਂਣਾ ਹੈ l ਸਭ ਤੋਂ ਪਹਿਲਾਂ ਅਸੀਂ ਥਾਂ ਇਹ ਬਨਾਰਸੀ ਰੋਡ ਜਿਥੇ ਕੋਈ ਦਰਖਤ ਨਹੀਂ ਸੀ ਚੁਣੀ l ਜਿੱਥੇ ਇੱਥੇ ਸਾਰੀ ਰੋਡ ਤੇ ਪੌਦੇ ਤੇ ਕੋਈ ਦਰਖਤ ਨਹੀ ਸੀ l ਪਿੰਡ ਵਾਸੀ ਸਮਾਜ ਸੇਵੀ ਕੁਲਦੀਪ ਸ਼ਰਮਾ ਨੇ ਹਲਕਾ ਵਿਧਾਇਕ ਬਰਿੰਦਰ ਗੋਇਲ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ l ਸ੍ਰੀ ਗੋਇਲ ਸੁਭਾਸ਼ ਚੰਦ ਗੋਇਲ ਦੇ ਪਿਤਾ ਦੇ ਸਵਰਗਵਾਸ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਏ l ਉਨਾਂ ਨਾਲ ਜੋਰਾ ਸਿੰਘ ਉੱਪਲ ਪ੍ਰਧਾਨ ਟਰੱਕ ਯੂਨੀਅਨ , ਅਸ਼ੋਕ ਗੋਇਲ ਪ੍ਰਧਾਨ ਸਹਾਰਾ ਟਰੱਸਟ ਸਤੀਸ਼ ਸਿੰਗਲਾ ਪ੍ਰਧਾਨ ਆੜਤੀ ਐਸੋਸੀਏਸ਼ਨ , ਕੁਲਦੀਪ ਸ਼ਰਮਾ ਬਨਾਰਸੀ , ਤਰਸੇਮ ਸਿੰਗਲਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਨੌਰੀ , ਅਨੀਲ ਕੁਮਾਰ , ਬਲਵੀਰ ਚੰਦ ਸਿੰਗਲਾ ( ਬਲੂ ) ਪ੍ਰਧਾਨ ਟਰੱਕ ਮਾਰਕੀਟ , ਬੰਟੀ ਮਿੱਤਲ , ਸੈਂਟੀ ਮਿੱਤਲ , ਸੁਰਿੰਦਰ ਸ਼ਰਮਾ ਬਬਲੀ ਪ੍ਰਧਾਨ ਆੜਤੀ ਐਸੋਸੀਏਸ਼ਨ , ਵਿਕਾਸ਼ ਸਿੰਗਲਾ ਹਾਜਿਰ ਸਨ l
ਟਿੱਪਣੀ ਕਰਨ ਲਈ ਤੁਹਾਨੂੰ ਦਾਖਲ ਹੋਣਾ ਪਵੇਗਾ।