ਨਗਰ ਖੇੜਾ ਖਨੌਰੀ ਵਿਖੇ ਸ੍ਰੀ ਮਦ ਭਾਗਵਤ ਕਥਾ ਕਰਵਾਈ
ਕਮਲੇਸ਼ ਗੋਇਲ ਖਨੌਰੀ
ਖਨੌਰੀ 4 ਜੂਨ – ਖਨੌਰੀ ਵਿੱਚ ਨਗਰ ਵਾਸੀਆ ਦੇ ਸਹਿਯੋਗ ਦੇ ਨਾਲ ਸ੍ਰੀ ਨਗਰ ਨਗਰ ਖੇੜੇ ਵਿਚ ਸ੍ਰੀ ਮਦ ਭਾਗਵਤ ਕਥਾ ਕਰਵਾਈ ਗਈ l ਕਥਾਵਾਚਕ ਪੰਡਿਤ ਕਰਮਜੀਤ ਸ਼ਰਮਾ ਕਲਸ ਯਾਤਰਾ ਸ਼ਿਵ ਮੰਦਰ ਤੋਂ ਸ਼ੁਰੂ ਕੀਤੀ l ਬਾਜ਼ਾਰ ਵਿਚ ਹੁੰਦੇ ਹੋਏ ਨਗਰ ਖੇੜੇ ਵਿਚ ਪਹੁੰਚੀ l ਨਗਰ ਖੇੜੇ ਦੇ ਪੂਜਾਰੀ ਪੰਡਿਤ ਨਰੇਸ਼ ਸ਼ਰਮਾ ਨੇ ਵਿਧੀ ਵਿਧਾਨ ਵੇਦ ਮੰਤਰਾਂ ਨਾਲ ਹਵਨ ਕਰਵਾਇਆ l ਉਸ ਤੋਂ ਬਾਦ ਲੰਗਰ ਅਤੁੱਟ ਵਰਤਿਆ l ਇਸ ਸਮੇਂ ਨਗਰ ਖੇੜਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਵੀਨ ਸਿੰਗਲਾ , ਮੁਕੇਸ਼ ਗੁਪਤਾ , ਰਘਵੀਰ ਬਾਂਸਲ , ਵਿਨੋਦ , ਰਾਜ ਆਦਿ ਮੈਂਬਰ ਮੌਜੂਦ ਸਨ l
ਟਿੱਪਣੀ ਕਰਨ ਲਈ ਤੁਹਾਨੂੰ ਦਾਖਲ ਹੋਣਾ ਪਵੇਗਾ।