ਸੁਸਾਇਟੀ ਵੱਲੋਂ ਨਿਰੰਤਰ ਜਾਰੀ ਰੱਖੇ ਜਾਣਗੇ ਸਮਾਜ ਭਲਾਈ ਕੰਮ : ਡਾ: ਗੁਨਿੰਦਰਜੀਤ ਜਵੰਧਾ
ਸੰਗਰੂਰ, 18 ਜੂਨ-
-ਜਪਹਰ ਵੈਲਫੇਅਰ ਸੁਸਾਇਟੀ ਨੇ ਆਰਥਿਕ ਕਮਜ਼ੋਰ ਪਰਿਵਾਰ ਦੀ ਧੀ ਦੇ ਵਿਆਹ ’ਚ ਕੀਤੀ ਮੱਦਦ ਕੀਤੀ ਹੈ।
ਸੁਸਾਇਟੀ ਵੱਲੋਂ ਵਿਆਹ ਲਈ ਲੋੜੀਂਦਾ ਸਾਮਨ ਦਿੱਤਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਜਪਹਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ: ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਦੱਸਿਆ ਕਿ ਸਾਡੀ ਸੰਸਥਾ ਨੂੰ ਪਤਾ ਲੱਗਿਆ ਸੀ ਕਿ ਭਵਾਨੀਗੜ ਨੇੜਲੇ ਪਿੰਡ ਮੁਨਸ਼ੀਵਾਲਾ ਦੀ ਇੱਕ ਲੋੜਵੰਦ ਪਰਿਵਾਰ ਦੀ ਧੀ ਦਾ ਵਿਆਹ ਹੈ ਅਤੇ ਉਸ ਦਾ ਪਰਿਵਾਰ ਆਰਥਿਕ ਪੱਖੋਂ ਕਾਫ਼ੀ ਕਮਜ਼ੋਰ ਹੈ ਜਿਸ ਕਾਰਨ ਅਸੀਂ ਸੁਸਾਇਟੀ ਵੱਲੋਂ ਉਕਤ ਲੜਕੀ ਦੇ ਵਿਆਹ ਵਿੱਚ ਮੱਦਦ ਕਰਨ ਬਾਰੇ ਵਿਉਂਤ ਬਣਾਈ।
ਉਨਾਂ ਦੱਸਿਆ ਕਿ ਅਸੀਂ ਸੁਸਾਇਟੀ ਵੱਲੋਂ ਲੜਕੀ ਨੂੰ ਬੈੱਡ ਤੇ ਹੋਰ ਘਰੇਲੂ ਵਰਤੋਂ ਦਾ ਸਾਮਾਨ ਦਿੱਤਾ ਅਤੇ ਪਰਿਵਾਰ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਜੇਕਰ ਕਿਸੇ ਵੀ ਸਮੇਂ ਉਨਾਂ ਨੂੰ ਮੱਦਦ ਦੀ ਲੋੜ ਪਵੇਗੀ ਤਾਂ ਸੰਸਥਾ ਉਨਾਂ ਦੇ ਨਾਲ ਖੜੇਗੀ।
ਡਾ: ਮਿੰਕੂ ਜਵੰਧਾ ਨੇ ਕਿਹਾ ਕਿ ਉਨਾਂ ਦੇ ਮਰਹੂਮ ਪਿਤਾ ਸਵ: ਹਾਕਮ ਸਿੰਘ ਜਵੰਧਾ ਦੀ ਯਾਦ ਵਿੱਚ ਆਰੰਭ ਕੀਤੀ ਇਹ ਸੁਸਾਇਟੀ ਨਿਰੰਤਰ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਅਤੇ ਅੱਗੇ ਵੀ ਇਸੇ ਤਰਾਂ ਕਰਦੀ ਰਹੇਗੀ।
ਇਸ ਮੌਕੇ ਉਨਾਂ ਦੇ ਨਾਲ ਰਮਨ ਮੁਨਸ਼ੀਵਾਲਾ, ਗੋਰਾ ਮੁਨਸ਼ੀਵਾਲਾ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਅਤੇ ਸਲੀਮ ਆਦਿ ਵੀ ਮੌਜ਼ੂਦ ਸਨ।